ਚੰਡੀਗੜ੍ਹ: 'ਤਿੱਤਲੀਆਂ' ਫੇਮ ਪੰਜਾਬੀ ਗਾਇਕਾ ਅਫ਼ਸਾਨਾ ਖਾਨ ਨੇ ਪਿਛਲੇ ਦਿਨੀਂ ਪਤੀ ਸਾਜ਼ ਨਾਲ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ ਅਤੇ ਇਸ ਨਾਲ ਸੰਬੰਧਿਤ ਕਈ ਵੀਡੀਓਜ਼ ਸ਼ੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਵੀਡੀਓਜ਼ ਵਿੱਚ ਗਾਇਕਾ ਆਪਣੇ ਪਤੀ ਸਾਜ਼ ਨਾਲ ਜ਼ਬਰਦਸਤ ਡਾਂਸ ਕਰਦੀ ਨਜ਼ਰ ਆ ਰਹੀ ਹੈ ਅਤੇ ਨਾਲ ਹੀ ਗਾਇਕਾ ਨੇ ਪਤੀ ਲਈ ਪਿਆਰਾ ਨੋਟ ਸਾਂਝਾ ਕੀਤਾ ਹੈ।
ਗਾਇਕਾ ਨੇ ਇੰਸਟਾਗ੍ਰਾਮ ਉਤੇ ਬੈਕ-ਟੂ-ਬੈਕ ਤਿੰਨ ਪੋਸਟਾਂ ਸਾਂਝੀਆਂ ਕੀਤੀਆਂ, ਪਹਿਲੀ ਪੋਸਟ ਵਿੱਚ ਗਾਇਕਾ ਨੇ ਲਿਖਿਆ 'ਮੈਂ ਤੇਰੇ ਵੱਲ ਦੇਖਦੀ ਹਾਂ ਤੇ ਆਪਣੀ ਬਾਕੀ ਦੀ ਜ਼ਿੰਦਗੀ ਆਪਣੀਆਂ ਅੱਖਾਂ ਸਾਹਮਣੇ ਦੇਖਦੀ ਹਾਂ।'' ਮੁਬਾਰਕਾਂ ਵਰ੍ਹੇਗੰਢ ਮੇਰੇ ਪਿਆਰੇ'। ਇਸ ਦੇ ਨਾਲ ਗਾਇਕਾ ਨੇ ਵਿਆਹ ਦੀਆਂ ਤਿੰਨ ਤਸਵੀਰਾਂ ਸਾਂਝੀਆਂ ਕੀਤੀਆਂ।
ਦੂਜੀ ਪੋਸਟ ਵਿੱਚ ਅਦਾਕਾਰਾ ਨੇ ਪਤੀ ਨਾਲ ਇੱਕ ਰੋਮਾਂਟਿਕ ਵੀਡੀਓ ਸਾਂਝੀ ਕੀਤੀ, ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਬਹੁਤ ਹੀ ਪਿਆਰਾ ਕੈਪਸ਼ਨ ਵੀ ਸਾਂਝਾ ਕੀਤਾ।
ਤੀਜੀ ਵੀਡੀਓ ਵਿੱਚ ਗਾਇਕਾ ਆਪਣੇ ਪਤੀ ਨਾਲ ਵਿਆਹ ਦੀ ਵਰ੍ਹੇਗੰਢ ਦੀ ਪਾਰਟੀ ਮਨਾਉਂਦੀ ਨਜ਼ਰ ਆ ਰਹੀ ਹੈ, ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ 'ਮੇਰੀ ਪਹਿਲੀ ਮੈਰਿਜ ਐਨੀਵਰਸਰੀ ਸਰਪ੍ਰਾਈਜ਼ ਪਾਰਟੀ ਮੇਰੇ ਪਿਆਰ #afsaajz #afsaajzforever ਦੁਆਰਾ ਆਯੋਜਿਤ ਕੀਤੀ ਗਈ', ਆਪ ਮੇਰੇ ਹਮਸਫਰ ਮੇਰੇ ਦਿਲਦਾਰ ਹੈ, ਆਪਕੇ ਸਿਵਾ ਕਿਸੀ ਸੇ ਨਾ ਪਿਆਰ ਹੈ, ਜਨਮ-ਜਨਮ ਆਪ ਮੇਰੇ ਹੀ ਬਣੇ, ਬਸ ਭਗਵਾਨ ਸੇ ਇਹੀ ਦਰਕਾਰ ਹੈ। ਵੈਡਿੰਗ ਐਨੀਵਰਸਰੀ ਮੇਰੀ ਬੇਟਰ ਹਾਫ @saajzofficial'। ਵੀਡੀਓ ਵਿੱਚ ਅਫ਼ਸਾਨਾ ਅਤੇ ਸਾਜ਼ ਕਾਫ਼ੀ ਖੂਬਸੂਰਤ ਲੱਗ ਰਹੇ ਹਨ।
ਤੁਹਾਨੂੰ ਦੱਸ ਦਈਏ ਕਿ ਸਾਜ਼ ਅਤੇ ਅਫਸਾਨਾ ਖਾਨ ਦਾ ਵਿਆਹ ਪਿਛਲੇ ਸਾਲ 19 ਫਰਵਰੀ ਨੂੰ ਹੋਇਆ ਸੀ। ਗਾਇਕਾ ਨੇ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਗਾਇਕ ਸਾਜ਼ ਨਾਲ ਵਿਆਹ ਕਰਵਾ ਲਿਆ ਸੀ। ਗਾਇਕਾ ਦੀਆਂ ਆਏ ਦਿਨ ਨਵੀਆਂ ਵੀਡੀਓ ਅਤੇ ਫੋਟੋਆਂ ਤੋਂ ਇਹ ਮਹਿਸੂਸ ਹੁੰਦਾ ਹੈ ਇਹ ਜੋੜੀ ਆਪਣੇ ਨਿੱਜੀ ਜ਼ਿੰਦਗੀ ਵਿੱਚ ਕਾਫ਼ੀ ਖੁਸ਼ ਹੈ।
ਦੱਸ ਦਈਏ ਕਿ ਅਫ਼ਸਾਨਾ ਖਾਨ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਖੂਬਸੂਰਤ ਗੀਤ ਦਿੱਤੇ ਹਨ, ਜੋ ਕਿ ਪੰਜਾਬ ਦੇ ਬੱਚੇ ਬੱਚੇ ਦੀ ਜ਼ੁਬਾਨ ਉਤੇ ਹਨ। ਗਾਇਕਾ ਨੂੰ ਇੰਸਟਾਗ੍ਰਾਮ ਉਤੇ 1.7 ਮਿਲੀਅਨ ਲੋਕ ਪਸੰਦ ਕਰਦੇ ਹਨ।
ਇਹ ਵੀ ਪੜ੍ਹੋ:Manje Bistre 3: ਗਿੱਪੀ ਗਰੇਵਾਲ ਦਾ ਇੱਕ ਹੋਰ ਧਮਾਕਾ, ਫਿਲਮ 'ਮੰਜੇ ਬਿਸਤਰੇ 3' ਦੀ ਰਿਲੀਜ਼ ਮਿਤੀ ਦਾ ਕੀਤਾ ਐਲਾਨ