ਮੁੰਬਈ (ਬਿਊਰੋ):ਵਿਵਾਦਿਤ ਫਿਲਮ 'ਆਦਿਪੁਰਸ਼' ਦੇ ਹੋਰ ਕਲਾਕਾਰਾਂ ਦੇ ਨਾਲ-ਨਾਲ ਰਾਮ, ਸੀਤਾ, ਲਕਸ਼ਮਣ ਅਤੇ ਰਾਵਣ ਦੇ ਡਾਇਲਾਗਸ, ਗ੍ਰਾਫਿਕਸ, ਦਿੱਖ ਨੇ ਦੇਸ਼ ਵਾਸੀਆਂ ਦੀ ਧਾਰਮਿਕ ਆਸਥਾ ਨੂੰ ਠੇਸ ਪਹੁੰਚਾਈ ਹੈ। ਰਾਮ ਭਗਤ ਇਸ ਫਿਲਮ ਨੂੰ ਲੈ ਕੇ ਕਾਫੀ ਨਾਰਾਜ਼ ਹਨ ਅਤੇ ਉਹ ਇਸ ਫਿਲਮ ਨੂੰ ਸਨਾਤਨ ਧਰਮ ਦੀ ਸੰਸਕ੍ਰਿਤੀ ਦਾ ਵਿਨਾਸ਼ ਦੱਸ ਰਹੇ ਹਨ। ਅਜਿਹੇ 'ਚ ਦੇਸ਼ ਵਿਆਪੀ ਰੋਸ ਤੋਂ ਬਾਅਦ ਫਿਲਮ ਦੇ ਡਾਇਲਾਗ ਬਦਲੇ ਜਾ ਰਹੇ ਹਨ। ਹੁਣ ਫਿਲਮ ਦਾ ਸਭ ਤੋਂ ਵਿਵਾਦਿਤ ਡਾਇਲਾਗ 'ਤੇਲ ਤੇਰੇ ਬਾਪ ਕਾ, ਕੱਪੜਾ ਤੇਰੇ ਬਾਪ ਕਾ, ਆਗ ਭੀ ਤੇਰੇ ਬਾਪ ਕੀ ਔਰ ਜਲੇਗੀ ਭੀ ਤੇਰੇ ਬਾਪ ਕੀ' ਨੂੰ ਬਦਲ ਦਿੱਤਾ ਗਿਆ ਹੈ। ਜਾਣੋ ਹੁਣ ਇਸ ਵਿਵਾਦਤ ਡਾਇਲਾਗ ਦਾ ਬਦਲ ਕੀ ਹੈ। ਪਰ ਦਰਸ਼ਕਾਂ ਨੂੰ ਇਹ ਡਾਇਲਾਗ ਵੀ ਪਸੰਦ ਨਹੀਂ ਆ ਰਿਹਾ ਹੈ।
ਨਵਾਂ ਡਾਇਲਾਗ:ਆਦਿਪੁਰਸ਼ ਦਾ ਵਿਵਾਦਿਤ ਡਾਇਲਾਗ 'ਤੇਲ ਤੇਰੇ ਬਾਪ ਕਾ, ਕੱਪੜਾ ਤੇਰੇ ਬਾਪ ਕਾ, ਆਗ ਭੀ ਤੇਰੇ ਬਾਪ ਕੀ ਔਰ ਜਲੇਗੀ ਭੀ ਤੇਰੇ ਬਾਪ ਕੀ' ਨੂੰ ਹੁਣ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ, 'ਕੱਪੜਾ ਤੇਰੀ ਲੰਕਾ ਕਾ, ਤੇਲ ਤੇਰੀ ਲੰਕਾ ਕਾ, ਲੰਕਾ ਵੀ ਤੇਰੀ ਔਰ ਸੜੇਗੀ ਭੀ ਤੇਰੀ ਲੰਕਾ ਹੀ'।