ਮੁੰਬਈ:ਹਾਲ ਹੀ 'ਚ ਰਿਲੀਜ਼ ਹੋਈ ਫਿਲਮ ਆਦਿਪੁਰਸ਼ ਆਪਣੇ ਖਰਾਬ ਡਾਇਲਾਗਸ ਅਤੇ ਵੀਐੱਫਐਕਸ ਕਾਰਨ ਕਾਫੀ ਵਿਵਾਦਾਂ ਦਾ ਸਾਹਮਣਾ ਕਰ ਰਹੀ ਹੈ। ਪਰ ਇਸ ਦੇ ਬਾਵਜੂਦ ਫਿਲਮ ਨੇ ਓਪਨਿੰਗ ਡੇ 'ਤੇ 140 ਕਰੋੜ ਰੁਪਏ ਦਾ ਵਰਲਡਵਾਈਡ ਕਲੈਕਸ਼ਨ ਕੀਤਾ ਸੀ। ਘਰੇਲੂ ਬਾਕਸ ਆਫਿਸ 'ਤੇ ਫਿਲਮ ਦਾ ਕੁਲੈਕਸ਼ਨ ਲਗਭਗ 86 ਕਰੋੜ ਰੁਪਏ ਸੀ। ਦੂਜੇ ਪਾਸੇ ਫਿਲਮ ਦੀ ਕਮਾਈ ਦੂਜੇ ਦਿਨ ਘਟ ਗਈ ਹੈ। ਰਿਪੋਰਟਾਂ ਮੁਤਾਬਕ ਆਦਿਪੁਰਸ਼ ਦਾ ਦੂਜੇ ਦਿਨ ਦਾ ਕਲੈਕਸ਼ਨ 65 ਕਰੋੜ ਰੁਪਏ ਹੈ। ਇਸ ਨਾਲ ਘਰੇਲੂ ਬਾਕਸ ਆਫਿਸ 'ਤੇ ਫਿਲਮ ਦੀ ਕੁੱਲ ਕਮਾਈ 151 ਕਰੋੜ ਹੋ ਗਈ ਹੈ।
ਆਦਿਪੁਰਸ਼ ਨੂੰ ਅਲੋਚਨਾ ਦਾ ਕਰਨਾ ਪੈ ਰਿਹਾ ਸਾਹਮਣਾ: ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਆਦਿਪੁਰਸ਼ ਨੂੰ ਇਸਦੇ ਮੁੱਖ ਪਾਤਰਾਂ ਦੁਆਰਾ ਬੋਲੇ ਗਏ ਡਾਇਲਾਗਸ ਅਤੇ ਖਰਾਬ VFX ਕਾਰਨ ਬਹੁਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਨੂੰਮਾਨ ਦੁਆਰਾ ਬੋਲੇ ਗਏ 'ਜਲੇਗੀ ਵੀ ਤੇਰੇ ਬਾਪ ਕੀ ਹੀ' ਵਰਗੇ ਡਾਇਲਾਗਸ 'ਤੇ ਲੋਕਾਂ ਨੇ ਉਨ੍ਹਾਂ ਨੂੰ ਕਾਫੀ ਟ੍ਰੋਲ ਕੀਤਾ ਹੈ। ਇਸ ਦੌਰਾਨ ਫਿਲਮ ਦੇ ਡਾਇਲਾਗ ਰਾਈਟਰ ਮਨੋਜ ਮੁੰਤਸ਼ੀਰ ਨੇ ਅੱਗੇ ਆ ਕੇ ਇਸ 'ਤੇ ਸਪੱਸ਼ਟੀਕਰਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਰਾਮਾਇਣ ਨਹੀਂ ਬਣਾਈ, ਅਸੀਂ ਕੇਵਲ ਰਾਮਾਇਣ ਤੋਂ ਪ੍ਰੇਰਨਾ ਲੈ ਕੇ ਨੌਜਵਾਨ ਪੀੜ੍ਹੀ ਲਈ ਇਸ ਦਾ ਮੁੱਖ ਹਿੱਸਾ ਬਣਾਇਆ ਹੈ ਤਾਂ ਜੋ ਉਹ ਸਾਡੇ ਪੁਰਾਤਨ ਇਤਿਹਾਸ ਨੂੰ ਆਸਾਨੀ ਨਾਲ ਸਮਝ ਸਕਣ।