ਮੁੰਬਈ (ਬਿਊਰੋ): ਵਿਵਾਦਿਤ ਫਿਲਮ 'ਆਦਿਪੁਰਸ਼' ਨੂੰ ਬਾਕਸ ਆਫਿਸ 'ਤੇ ਕਾਫੀ ਸੰਘਰਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਲਮ ਨੂੰ ਹਰ ਪਾਸੇ ਤੋਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਫਿਲਮ 16 ਜੂਨ ਨੂੰ ਰਿਲੀਜ਼ ਹੋਈ ਸੀ ਅਤੇ ਅੱਜ ਆਪਣੇ 8ਵੇਂ ਦਿਨ ਯਾਨੀ 23 ਜੂਨ ਨੂੰ ਚੱਲ ਰਹੀ ਹੈ। ਹਾਲਾਂਕਿ ਫਿਲਮ ਨੇ ਇਕ ਹਫਤੇ 'ਚ ਦੁਨੀਆ ਭਰ 'ਚ 400 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ ਪਰ ਮੇਕਰਸ ਨੂੰ ਫਿਲਮ ਦੀ ਟਿਕਟ ਦੀ ਕੀਮਤ ਦਾ ਕੋਈ ਫਾਇਦਾ ਨਹੀਂ ਹੋਇਆ ਹੈ। ਖਾਸ ਗੱਲ ਇਹ ਹੈ ਕਿ ਇਹ ਫਿਲਮ 150 ਰੁਪਏ ਦੀਆਂ ਟਿਕਟਾਂ ਦੀ ਵਿਸ਼ੇਸ਼ ਪੇਸ਼ਕਸ਼ ਦੇ ਤਹਿਤ 22 ਅਤੇ 23 ਜੂਨ ਨੂੰ ਦਿਖਾਈ ਜਾ ਰਹੀ ਹੈ। ਇਸ ਦੇ ਬਾਵਜੂਦ ਕੁਝ ਹੀ ਦਰਸ਼ਕ ਫਿਲਮ ਦੇਖਣ ਲਈ ਸਿਨੇਮਾਘਰਾਂ ਦਾ ਰੁਖ ਕਰ ਰਹੇ ਹਨ।
Adipurush Week 1 Collection: 150 ਰੁਪਏ ਦੀ ਖਾਸ ਟਿਕਟ ਆਫਰ ਦਾ ਵੀ ਨਹੀਂ ਚੱਲਿਆ ਜਾਦੂ, ਹੈਰਾਨ ਕਰ ਦੇਵੇਗੀ 'ਆਦਿਪੁਰਸ਼' ਦੀ 7ਵੇਂ ਦਿਨ ਦੀ ਕਮਾਈ
Adipurush Week 1 Collection: ਆਦਿਪੁਰਸ਼ ਦੀ ਟਿਕਟ ਦੀ ਕੀਮਤ ਘੱਟ ਹੋਣ ਦੇ ਬਾਵਜੂਦ ਕੋਈ ਵੀ ਸਿਨੇਮਾਘਰਾਂ 'ਚ ਫਿਲਮ ਦੇਖਣ ਨਹੀਂ ਜਾ ਰਿਹਾ ਹੈ। 7ਵੇਂ ਦਿਨ ਦੀ ਕਮਾਈ ਨੂੰ ਦੇਖ ਕੇ ਮੇਕਰਸ ਵੀ ਸਿਰ ਉਤੇ ਹੱਥ ਮਾਰਨ ਲੱਗ ਗਏ ਹਨ।
7ਵੇਂ ਦਿਨ ਦੀ ਕਮਾਈ: ਦੂਜੇ ਪਾਸੇ ਸੱਤਵੇਂ ਦਿਨ ਆਦਿਪੁਰਸ਼ ਦੀ ਅੰਦਾਜ਼ਨ ਕਮਾਈ ਨੂੰ ਦੇਖ ਕੇ ਨਿਰਮਾਤਾਵਾਂ ਨੂੰ ਆਪਣਾ ਸਿਰ ਫੜਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਫਿਲਮ ਨੇ 22 ਜੂਨ ਨੂੰ 150 ਰੁਪਏ ਦੀ ਟਿਕਟ ਹੋਣ ਦੇ ਬਾਵਜੂਦ ਮਹਿਜ਼ 5.50 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। 600 ਕਰੋੜ ਰੁਪਏ ਦੇ ਬਜਟ 'ਚ ਬਣੀ 'ਆਦਿਪੁਰਸ਼' ਨੇ ਪਹਿਲੇ ਦਿਨ 88 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਸੀ ਅਤੇ ਹੁਣ ਸੱਤਵੇਂ ਦਿਨ ਦਾ ਕਲੈਕਸ਼ਨ ਸਿੰਗਲ ਡਿਜਿਟ 'ਚ ਆ ਗਿਆ ਹੈ।
ਇਸ ਨਾਲ ਘਰੇਲੂ ਸਿਨੇਮਾਘਰਾਂ 'ਤੇ ਆਦਿਪੁਰਸ਼ ਦੀ ਸੱਤ ਦਿਨਾਂ ਦੀ ਕੁਲ ਕੁਲੈਕਸ਼ਨ 260 ਕਰੋੜ ਰੁਪਏ ਨੂੰ ਪਾਰ ਕਰ ਗਈ ਹੈ ਅਤੇ ਦੁਨੀਆ ਭਰ 'ਚ ਫਿਲਮ ਨੇ 410 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇੱਥੇ 23 ਜੂਨ ਨੂੰ ਵੀ 150 ਰੁਪਏ ਦੀ ਖਾਸ ਕੀਮਤ 'ਤੇ ਫਿਲਮ ਦਿਖਾਈ ਜਾ ਰਹੀ ਹੈ। ਇਸਦੇ ਦੂਜੇ ਵੀਕੈਂਡ ਵਿੱਚ ਆਦਿਪੁਰਸ਼ ਕੀ ਕੋਈ ਕਰਿਸ਼ਮਾ ਕਰਨਾ ਚਾਹੇਗੀ, ਕੀ ਬਾਕਸ ਆਫਿਸ 'ਤੇ ਆਦਿਪੁਰਸ਼ ਦੀ ਬੇੜੀ ਪਰ ਲੱਗੇਗੀ? ਫਿਲਮ ਦੇ ਖਿਲਾਫ ਸਾਰੇ ਵਿਰੋਧਾਂ ਨੂੰ ਦੇਖਦੇ ਹੋਏ ਇਹ ਗੱਲ ਅਸੰਭਵ ਜਾਪਦੀ ਹੈ।