ਪੰਜਾਬ

punjab

Adipurush Collection Day 11: ਸਿਰਫ਼ 11 ਦਿਨਾਂ 'ਚ ਬਾਕਸ ਆਫਿਸ 'ਤੇ ਡਿੱਗੀ ਆਦਿਪੁਰਸ਼', ਹੈਰਾਨ ਕਰ ਦੇਵੇਗੀ 11ਵੇਂ ਦਿਨ ਦੀ ਕਮਾਈ

By

Published : Jun 27, 2023, 10:39 AM IST

Adipurush Box Office Collection Day 11: ਦੱਖਣ ਦੇ ਸੁਪਰਸਟਾਰ ਪ੍ਰਭਾਸ ਅਤੇ ਕ੍ਰਿਤੀ ਸੈਨਨ ਸਟਾਰਰ ਵਿਵਾਦਿਤ ਫਿਲਮ ਆਦਿਪੁਰਸ਼ ਨੇ ਸਿਰਫ 11 ਦਿਨਾਂ ਵਿੱਚ ਬਾਕਸ ਆਫਿਸ 'ਤੇ ਦਮ ਤੋੜ ਦਿੱਤਾ ਹੈ।

Adipurush Collection Day 11
Adipurush Collection Day 11

ਹੈਦਰਾਬਾਦ: ਦੇਸ਼ ਵਿਆਪੀ ਵਿਵਾਦਤ ਫਿਲਮ 'ਆਦਿਪੁਰਸ਼' ਅੱਜ ਆਪਣੇ 12ਵੇਂ ਦਿਨ ਯਾਨੀ 27 ਜੂਨ ਨੂੰ ਚੱਲ ਰਹੀ ਹੈ। ਫਿਲਮ ਦਾ 11 ਦਿਨਾਂ ਦਾ ਕਲੈਕਸ਼ਨ ਦੁਨੀਆ ਦੇ ਸਾਹਮਣੇ ਹੈ, ਜੋ ਬਹੁਤ ਹੈਰਾਨ ਕਰਨ ਵਾਲਾ ਹੈ। 600 ਕਰੋੜ ਦੇ ਬਜਟ 'ਚ ਬਣੀ ਇਸ ਫਿਲਮ ਨੂੰ ਚਾਰੇ ਪਾਸੇ ਤੋਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੀਐਫਐਕਸ ਅਤੇ ਡਾਇਲਾਗਸ ਨੇ ਫਿਲਮ ਨੂੰ ਬਾਕਸ ਆਫਿਸ 'ਤੇ ਤਬਾਹ ਕਰ ਦਿੱਤਾ ਹੈ। ਸ਼ੁਰੂ ਵਿੱਚ ਫਿਲਮ ਦੇਖਣ ਲਈ ਸਿਨੇਮਾਘਰਾਂ 'ਚ ਲੋਕਾਂ ਦੀ ਭੀੜ ਲੱਗ ਗਈ ਸੀ। ਪਰ ਹੁਣ ਇਸ ਫਿਲਮ ਨੂੰ ਸਿਰਫ ਉਹੀ ਦਰਸ਼ਕ ਹੀ ਦੇਖਣਗੇ ਜੋ ਜਾਣਨਾ ਚਾਹੁੰਦੇ ਹਨ ਕਿ ਫਿਲਮ ਵਿੱਚ ਅਜਿਹਾ ਕੀ ਹੈ ਜਿਸ ਦਾ ਇੰਨਾ ਜਿਆਦਾ ਵਿਰੋਧ ਹੋ ਰਿਹਾ ਹੈ।

ਅਜਿਹੇ ਦਰਸ਼ਕਾਂ ਕਾਰਨ ਫਿਲਮ ਦੀ ਥੋੜੀ ਜਿਹੀ ਸ਼ਰਮ ਬਚੀ ਹੈ, ਨਹੀਂ ਤਾਂ ਫਿਲਮ ਦਾ 11ਵੇਂ ਦਿਨ ਦਾ ਕਲੈਕਸ਼ਨ ਦੇਖ ਕੇ ਕੋਈ ਵੀ ਫਿਲਮ ਦੇਖਣ ਨਹੀਂ ਸੀ ਆਉਂਦਾ। ਦੱਸ ਦੇਈਏ ਕਿ ਆਦਿਪੁਰਸ਼ ਦੀ 11ਵੇਂ ਦਿਨ ਦੀ ਕਮਾਈ ਦਾ ਅਨੁਮਾਨਿਤ ਅੰਕੜਾ 2 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਅਜਿਹੇ 'ਚ ਭਾਰਤੀ ਸਿਨੇਮਾ 'ਚ ਫਿਲਮ ਦਾ ਕੁਲੈਕਸ਼ਨ 277 ਕਰੋੜ ਰੁਪਏ ਹੋ ਗਿਆ ਹੈ। ਇਸ ਦੇ ਨਾਲ ਹੀ ਫਿਲਮ ਨੇ ਦੁਨੀਆ ਭਰ 'ਚ 450 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ।

ਘੱਟ ਟਿਕਟਾਂ ਦੀਆਂ ਕੀਮਤਾਂ ਦਾ ਜਾਦੂ ਨਹੀਂ ਚੱਲਿਆ: ਦੱਸ ਦੇਈਏ ਕਿ ਦੇਸ਼ ਭਰ ਵਿੱਚ ਵਿਰੋਧ ਦਾ ਸਾਹਮਣਾ ਕਰ ਰਹੀ ਫਿਲਮ ਆਦਿਪੁਰਸ਼ ਦੇ ਨਿਰਮਾਤਾਵਾਂ (ਟੀ-ਸੀਰੀਜ਼ ਅਤੇ ਓਮ ਰਾਉਤ) ਨੇ ਟਿਕਟ ਦੀ ਕੀਮਤ 112 ਰੁਪਏ ਕਰ ਦਿੱਤੀ ਹੈ। ਅਜਿਹੇ 'ਚ ਇਸ ਹਫਤੇ ਇੰਨੀ ਘੱਟ ਕੀਮਤ 'ਤੇ ਟਿਕਟਾਂ ਮਿਲਣ ਦੇ ਬਾਵਜੂਦ ਦਰਸ਼ਕ ਸਿਨੇਮਾਘਰਾਂ 'ਚ ਨਹੀਂ ਜਾ ਰਹੇ ਹਨ। ਪਹਿਲਾਂ ਇਹ ਫਿਲਮ 150 ਰੁਪਏ ਦੀ ਟਿਕਟ 'ਤੇ ਦਿਖਾਈ ਜਾ ਰਹੀ ਸੀ, ਪਰ ਨਿਰਮਾਤਾਵਾਂ ਦੀ ਕੋਈ ਵੀ ਚਾਲ ਦਰਸ਼ਕਾਂ 'ਤੇ ਕੰਮ ਨਹੀਂ ਕਰ ਰਹੀ ਹੈ। ਹੁਣ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਓਮ ਰਾਉਤ ਅਤੇ ਮਨੋਜ ਮੁੰਤਸ਼ੀਰ ਨੇ ਸੱਚਮੁੱਚ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।

ABOUT THE AUTHOR

...view details