ਫਰੀਦਕੋਟ: ਟੈਲੀਵਿਜ਼ਨ ਦੇ ਵਿਵਾਦਿਤ ਅਤੇ ਵੱਡੇ ਸੋਅ ਮੰਨੇ ਜਾਂਦੇ 'ਬਿਗ ਬੋਸ 14' ਦੀ ਵਿਨਰ ਰਹਿਣ ਵਾਲੀ ਅਤੇ ਟੀਵੀ ਸੀਰੀਅਲ ਛੋਟੀ ਬਹੁ ਵਿੱਚ ਕੰਮ ਕਰ ਚੁੱਕੀ ਅਦਾਕਾਰਾ ਰੁਬੀਨਾ ਦਿਲਾਇਕ ਹੁਣ ਪੰਜਾਬੀ ਸਿਨੇਮਾਂ ’ਚ ਵੀ ਆਪਣੀ ਨਵੀਂ ਸਿਨੇਮਾਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ, ਜੋ ਇੰਨ੍ਹੀ ਦਿਨ੍ਹੀ ਆਨ ਫ਼ਲੌਰ ਫ਼ਿਲਮ ‘ਚੱਲ ਭੱਜ ਚੱਲੀਏ’ ਵਿਚ ਅਦਾਕਾਰ ਇੰਦਰ ਚਾਹਲ ਨਾਲ ਲੀਡ ਭੂਮਿਕਾ ਵਿੱਚ ਨਜ਼ਰ ਆਵੇਗੀ।
ਰੁਬੀਨਾ ਦਿਲਾਇਕ ਇਨ੍ਹਾਂ ਟੀਵੀ ਸੀਰੀਅਲਜ਼ 'ਚ ਕਰ ਚੁੱਕੀ ਕੰਮ: ਕਲਰਜ਼ ਦੇ ਸੀਰੀਅਲ ‘ਸ਼ਕਤੀ ਅਸਥਿਤਵ ਕੇ ਅਹਿਸਾਸ ਕੀ’ ਵਿਚ ਮੁੱਖ ਭੂਮਿਕਾ ਅਦਾ ਕਰ ਚੁੱਕੀ ਇਹ ਅਦਾਕਾਰਾ ਮੂਲ ਰੂਪ ਵਿਚ ਹਿਮਾਚਲ ਦੇ ਸ਼ਿਮਲਾ ਨਾਲ ਸਬੰਧਤ ਹੈ। ਰੁਬੀਨਾ ਦਿਲਾਇਕ ਸੋਸ਼ਲ ਮੀਡੀਆ ਪਲੇਟਫ਼ਾਰਮ ਰਾਹੀ ਲਗਾਤਾਰ ਕੁਝ ਨਾ ਕੁਝ ਪੋਸਟ ਕਰਦੀ ਰਹਿੰਦੀ ਹੈ। ਜੀਟੀਵੀ ਦੇ ਸ਼ੋਅ ‘ਛੋਟੀ ਬਹੂ’ ਦੁਆਰਾ ਆਪਣੇ ਅਦਾਕਾਰੀ ਸ਼ਫ਼ਰ ਦੀ ਸ਼ੁਰੂਆਤ ਕਰਨ ਵਾਲੀ ਰੁਬੀਨਾ ਦਿਲਾਇਕ ਸਸੁਰਾਲ ਸਿਮਰ ਕਾ 2, ਫ਼ੀਅਰ ਫ਼ੈਕਟਰ ਖਤਰੋ ਕੇ ਖ਼ਿਲਾੜੀ 12, ਝਲਕ ਦਿਖਲਾ ਜਾ ਸੀਜ਼ਨ 10, ਪੁਨਰ ਵਿਆਹ-ਏਕ ਨਈਂ ਉਮੀਦ, ਜਿੰਨੀ ਔਰ ਜਿਜੂ ਆਦਿ ਜਿਹੇ ਕਈ ਹੋਰ ਵੱਡੇ ਅਤੇ ਕਾਮਯਾਬ ਸੀਰੀਅਲਜ਼ ਦਾ ਹਿੱਸਾ ਰਹਿ ਚੁੱਕੀ ਹੈ।
ਰੁਬੀਨਾ ਦਿਲਾਇਕ ਦਾ ਕਰੀਅਰ:ਰੁਬੀਨਾ ਦਿਲਾਇਕ ਨੇ ਆਪਣੇ ਸਿਨੇਮਾਂ ਕਰਿਅਰ ਦੀ ਸ਼ੁਰੂਆਤ ਹਿੰਦੀ ਫ਼ਿਲਮ ‘ਅਰਧ’ ਨਾਲ ਕੀਤੀ ਸੀ, ਜਿਸ ਵਿਚ ਉਨਾਂ ਨੇ ਰਾਜਪਾਲ ਯਾਦਵ ਨਾਲ ਲੀਡ ਭੂਮਿਕਾ ਨਿਭਾਈ ਸੀ। ਜੀ ਫ਼ਾਈਵ 'ਤੇ ਆਨ ਸਟਰੀਮ ਹੋਈ ਇਸ ਫ਼ਿਲਮ ਵਿਚ ਅਦਾਕਾਰਾ ਵੱਲੋਂ ਨਿਭਾਏ ਕਿਰਦਾਰ ਨੂੰ ਦਰਸ਼ਕਾਂ ਅਤੇ ਫ਼ਿਲਮੀ ਆਲੋਚਕਾ ਨੇ ਕਾਫ਼ੀ ਪਸੰਦ ਕੀਤਾ ਸੀ। ਸਿਨੇਮਾਂ ਅਤੇ ਛੋਟੇ ਪਰਦੇ 'ਤੇ ਕੰਮ ਕਰ ਚੁੱਕੀ ਇਹ ਅਦਾਕਾਰਾ ਹੁਣ ਪੰਜਾਬੀ ਸਿਨੇਮਾਂ ਵੱਲ ਵੀ ਕਦਮ ਵਧਾ ਚੁੱਕੀ ਹੈ। ‘ਏਆਰਜੀਪੀ ਇੰਕ’ ਫ਼ਿਲਮਜ਼ ਦੇ ਬੈਨਰ ਹੇਠ ਬਣ ਰਹੀ ਅਤੇ ਦ ਸਿਟੀ ਆਫ਼ ਬਿਊਟੀਫ਼ੁਲ ਚੰਡੀਗੜ੍ਹ ਵਿੱਚ ਫ਼ਿਲਮਾਈ ਜਾ ਰਹੀ ਇਸ ਫ਼ਿਲਮ ਦਾ ਨਿਰਦੇਸ਼ਨ ਸੁਨੀਲ ਠਾਕੁਰ, ਸਿਨੇਮਾਟੋਗ੍ਰਾਫ਼ੀ ਸੁਰੇਸ਼ ਬੇਸ਼ਾਵਨੀ ਅਤੇ ਲੇਖ਼ਣ ਸੁਰਿੰਦਰ ਅੁਗੰਰਾਲ ਕਰ ਰਹੇ ਹਨ, ਜੋ ਅੱਜਕੱਲ੍ਹ ਕਈ ਹੋਰ ਵੱਡੀਆਂ ਪੰਜਾਬੀ ਫ਼ਿਲਮਾਂ ਨੂੰ ਵੀ ਸੋਹਣਾ ਮੁਹਾਦਰਾਂ ਦੇਣ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ।
ਫਿਲਮ ‘ਚੱਲ ਭੱਜ ਚੱਲੀਏ’ 'ਚ ਰੁਬੀਨਾ ਦਿਲਾਇਕ ਦਾ ਕਿਰਦਾਰ:ਇਸ ਫ਼ਿਲਮ ਵਿਚ ਅਦਾਕਰਾ ਰੁਬੀਨਾ ਪੰਜਾਬਣ ਮੁਟਿਆਰ ਦੇ ਕਿਰਦਾਰ ਠੇਠ ਦੇਸੀ ਲੁੱਕ ਵਿਚ ਨਜ਼ਰ ਆਵੇਗੀ। ਇਸ ਸਬੰਧੀ ਉਨਾਂ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਮਾਂਟਿਕ-ਕਾਮੇਡੀ ਅਤੇ ਪਰਿਵਾਰਿਕ ਡਰਾਮੇ ਦੁਆਲੇ ਘੁੰਮਦੀ ਇਸ ਫ਼ਿਲਮ ਰਾਹੀ ਉਨਾਂ ਨੂੰ ਇਸ ਸਿਨੇਮਾਂ ਦੇ ਕਈ ਮੰਝੇ ਹੋਏ ਕਲਾਕਾਰਾਂ ਨਾਲ ਕੰਮ ਕਰਨ ਦ ਅਵਸਰ ਮਿਲਿਆ ਹੈ, ਜਿੰਨ੍ਹਾਂ ਵਿਚ ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਰਾਜ ਧਾਲੀਵਾਲ ਆਦਿ ਜਿਹੀਆਂ ਕਈ ਦਿਗਜ਼ ਅਦਾਕਾਰਾ ਸ਼ਾਮਿਲ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬੀ ਫ਼ਿਲਮੀ ਮਾਹੋਲ ਵਿਚ ਕੰਮ ਕਰਕੇ ਕਾਫ਼ੀ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ।