ਪੰਜਾਬ

punjab

ETV Bharat / entertainment

Mr Ghayb: ਹਿੰਦੀ ਫ਼ਿਲਮ 'ਮਿਸਟਰ ਗਾਇਬ’ ਨਾਲ ਬਾਲੀਵੁੱਡ ’ਚ ਡੈਬਿਯੂ ਕਰੇਗੀ ਅਦਾਕਾਰਾ ਪ੍ਰੀਤੀ ਸੂਦ, ਅਸ਼ੋਕ ਪੰਜਾਬੀ ਵੱਲੋਂ ਕੀਤਾ ਗਿਆ ਹੈ ਨਿਰਦੇਸ਼ਨ - ਅਦਾਕਾਰ ਸਿਮਰ ਕਬੱਡੀ

ਵੈਬ ਸੀਰੀਜ਼ ‘ਆਸ਼ਰਮ’ ਤੋਂ ਪ੍ਰਸਿੱਧੀ ਹਾਸਲ ਕਰਨ ਵਾਲੀ ਅਦਾਕਾਰਾ ਪ੍ਰੀਤੀ ਸੂਦ ਹੁਣ ਹਿੰਦੀ ਫ਼ਿਲਮ ‘ਮਿਸਟਰ ਗਾਇਬ’ ਨਾਲ ਸਿਲਵਰ ਸਕ੍ਰੀਨ 'ਤੇ ਨਜ਼ਰ ਆਉਣ ਵਾਲੀ ਹੈ।

Mr Ghayb
Mr Ghayb

By

Published : Aug 7, 2023, 1:48 PM IST

ਫਰੀਦਕੋਟ:ਬਾਲੀਵੁੱਡ ਦੇ ਦਿਗਜ਼ ਨਿਰਦੇਸ਼ਕ ਪ੍ਰਕਾਸ਼ ਝਾਅ ਵੱਲੋਂ ਨਿਰਦੇਸ਼ਿਤ ਕੀਤੀ ਅਤੇ ਪਿਛਲੇ ਕੁਝ ਸਮੇਂ ਤੋਂ ਓ.ਟੀ.ਟੀ ਪਲੇਟਫ਼ਾਰਮ 'ਤੇ ਚਰਚਾ ਦਾ ਵਿਸ਼ਾ ਬਣੀ ਵੈਬ ਸੀਰੀਜ਼ ‘ਆਸ਼ਰਮ’ ਦਾ ਅਹਿਮ ਹਿੱਸਾ ਰਹੀ ਅਦਾਕਾਰਾ ਪ੍ਰੀਤੀ ਸੂਦ, ਜੋ ਆਉਣ ਵਾਲੀ ਹਿੰਦੀ ਫ਼ਿਲਮ ‘ਮਿਸਟਰ ਗਾਇਬ’ ਨਾਲ ਸਿਲਵਰ ਸਕ੍ਰੀਨ 'ਤੇ ਨਜ਼ਰ ਆਉਣ ਵਾਲੀ ਹੈ।

ਵੈਬ-ਸੀਰੀਜ਼ 'ਆਸ਼ਰਮ' ਤੋਂ ਮਿਲੀ ਅਦਾਕਾਰਾ ਪ੍ਰੀਤੀ ਸੂਦ ਨੂੰ ਪਹਿਚਾਣ: ਹਾਲ ਹੀ ਵਿਚ ਰਿਲੀਜ਼ ਹੋਈਆਂ ਹਿੰਦੀ ਫ਼ਿਲਮਾਂ ਰਿਵੋਲਵਰ ਰਾਣੀ, ਫ਼ਰਾਡ, ਵੈਲਕਮ ਟੂ ਕਰਾਂਚੀ ਜਿਹੇ ਵੱਡੇ ਪ੍ਰੋਜੈਕਟ ਕਰ ਚੁੱਕੀ ਇਸ ਹੋਣਹਾਰ ਅਦਾਕਾਰਾ ਨੂੰ ਪਹਿਚਾਣ ਦੇਣ ਵਿਚ ਬੋਬੀ ਦਿਓਲ ਸਟਾਰਰ ਵੈਬ-ਸੀਰੀਜ਼ 'ਆਸ਼ਰਮ' ਨੇ ਅਹਿਮ ਭੂਮਿਕਾ ਨਿਭਾਈ ਹੈ। ਇਸ ਵਿੱਚ ਉਨ੍ਹਾਂ ਵੱਲੋਂ ਨਿਭਾਏ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ। ਨਿਰਦੇਸ਼ਕ ਪਰਮਾਨੰਦ ਕੌਰੀ ਵੱਲੋਂ ਨਿਰਦੇਸ਼ਿਤ ਕੀਤੀ ਬੇਹਤਰੀਣ ਫ਼ਿਲਮ ‘ਪਿਆਰ ਦਾ ਸੰਦੇਸ਼’ ਤੋਂ ਇਲਾਵਾ ਕਈ ਹੋਰ ਪ੍ਰੋਜੈਕਟ ਕਰਨ ਵਿਚ ਸਫ਼ਲ ਰਹੀ ਇਹ ਅਦਾਕਾਰਾ ਆਪਣੀ ਨਵੀਂ ਫ਼ਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ।

ਅਸ਼ੌਕ ਪੰਜਾਬੀ ਨੇ ਬਤੌਰ ਨਿਰਦੇਸ਼ਕ ਫ਼ਿਲਮ 'ਮਿਸਟਰ ਗਾਇਬ’ ਨਾਲ ਕੀਤੀ ਸ਼ੁਰੂਆਤ:ਇਸੇ ਸਬੰਧੀ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਫ਼ਿਲਮ ਵਿੱਚ ਉਹ ਅਦਾਕਾਰ ਸਿਮਰ ਕਬੱਡੀ ਨਾਲ ਲੀਡ ਭੂਮਿਕਾ ਵਿੱਚ ਨਜ਼ਰ ਆਵੇਗੀ, ਜੋ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਤੋਂ ਸਬੰਧਤ ਹੈ ਅਤੇ ਇਸ ਫ਼ਿਲਮ ਰਾਹੀ ਹਿੰਦੀ ਸਿਨੇਮਾਂ ਵਿੱਚ ਆਪਣੇ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਮਾਇਆਨਗਰੀ ਮੁੰਬਈ ’ਚ ਬਤੌਰ ਗੀਤਕਾਰ-ਸੰਗੀਤ ਕੰਪੋਜ਼ਰ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਅਸ਼ੌਕ ਪੰਜਾਬੀ ਵੱਲੋਂ ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਨਿਰਦੇਸ਼ਕ ਦੇ ਤੌਰ 'ਤੇ ਇਹ ਪਹਿਲੀ ਫ਼ਿਲਮ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਫ਼ਿਲਮ ਦਾ ਗੀਤ-ਸੰਗੀਤ ਬਹੁਤ ਹੀ ਖੂਬਸੂਰਤ ਤਿਆਰ ਕੀਤਾ ਗਿਆ ਹੈ। ਇਸ ਫਿਲਮ ਦੇ ਗੀਤਾਂ ਨੂੰ ਸ਼ਾਹਿਦ ਮਾਲਿਆਂ ਸਮੇਤ ਕਈ ਬਾਲੀਵੁੱਡ ਸਿੰਗਰਜ਼ ਵੱਲੋਂ ਆਪਣੀਆਂ ਆਵਾਜ਼ਾਂ ਦਿੱਤੀਆਂ ਜਾ ਰਹੀਆਂ ਹਨ। ਅਦਾਕਾਰਾ ਪ੍ਰੀਤੀ ਅਨੁਸਾਰ ਮੁੰਬਈ ਅਤੇ ਪੁਣੇ ਦੀਆਂ ਵੱਖ ਵੱਖ ਲੋਕੇਸ਼ਨਾਂ 'ਤੇ ਮੁਕੰਮਲ ਕੀਤੀ ਗਈ ਇਸ ਫ਼ਿਲਮ ਵਿਚ ਉਸ ਦਾ ਕਿਰਦਾਰ ਕਾਫ਼ੀ ਚੁਣੋਤੀਪੂਰਨ ਹੈ, ਜਿਸ ਨੂੰ ਨਿਭਾਉਣਾ ਉਨਾਂ ਲਈ ਬਹੁਤ ਹੀ ਯਾਦਗਾਰ ਰਿਹਾ ਹੈ।

ਅਦਾਕਾਰਾ ਪ੍ਰੀਤੀ ਸੂਦ ਦੀਆਂ ਫ਼ਿਲਮੀ ਯੋਜਨਾਵਾਂ: ਬੀ ਟਾਊਨ ਦੇ ਚਰਚਿਤ ਚਿਹਰਿਆਂ ਵਿਚ ਅੱਜਕੱਲ੍ਹ ਆਪਣਾ ਸ਼ੁਮਾਰ ਕਰਵਾ ਰਹੀ ਅਦਾਕਾਰਾ ਪ੍ਰੀਤੀ ਸੂਦ ਨੇ ਆਪਣੀਆਂ ਫ਼ਿਲਮੀ ਯੋਜਨਾਵਾਂ ਸਬੰਧੀ ਗੱਲ ਕਰਦਿਆਂ ਦੱਸਿਆ ਕਿ ਉਕਤ ਨਵੀਂ ਫ਼ਿਲਮ ਦੇ ਨਾਲ-ਨਾਲ 'ਆਸ਼ਰਮ' ਦੇ ਜਾਰੀ ਹੋਣ ਜਾ ਰਹੇ ਤੀਸਰੇ ਭਾਗ ਵਿਚ ਵੀ ਉਹ ਮਹੱਤਵਪੂਰਨ ਕਿਰਦਾਰ ਪਲੇ ਕਰਦੀ ਦਿਖਾਈ ਦੇਵੇਗੀ। ਉਨ੍ਹਾਂ ਨੇ ਦੱਸਿਆ ਕਿ ਪ੍ਰਕਾਸ਼ ਝਾਅ ਵਰਗੀਆਂ ਸ਼ਖ਼ਸੀਅਤਾਂ ਨਾਲ ਕੋਈ ਪ੍ਰੋਜੈਕਟ ਕਰਨਾ ਉਸ ਲਈ ਖੁਸ਼ਕਿਸਮਤੀ ਦੀ ਗੱਲ ਹੈ ਅਤੇ ਉਸ ਤੋਂ ਵੀ ਵੱਧ ਮਾਣ ਵਾਲੀ ਗੱਲ ਇਹ ਹੈ ਕਿ ਉਸ ਨੂੰ ਤੀਸਰੀ ਵਾਰ ਇਸ ਸੀਰੀਜ਼ ਨਾਲ ਜੁੜਨ ਦਾ ਮੌਕਾਂ ਮਿਲਿਆ ਹੈ, ਜਿਸ ਦੀ ਖੁਸ਼ੀ ਨੂੰ ਸਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।

ABOUT THE AUTHOR

...view details