ਪੰਜਾਬ

punjab

ETV Bharat / entertainment

ਪੰਜਾਬੀ ਸਿਨੇਮਾ 'ਚ ਡੈਬਿਊ ਕਰੇਗੀ ਅਦਾਕਾਰਾ ਮਨਪ੍ਰੀਤ ਡੌਲੀ, ਇਸ ਫ਼ਿਲਮ 'ਚ ਆਵੇਗੀ ਨਜ਼ਰ - Pollywood update

Film Rode College: ਪੰਜਾਬੀ ਸਿਨੇਮਾ 'ਚ ਆਪਣੀ ਪਹਿਚਾਣ ਬਣਾ ਰਹੀ ਅਦਾਕਾਰਾ ਮਨਪ੍ਰੀਤ ਡੌਲੀ ਬਹੁ-ਚਰਚਿਤ ਪੰਜਾਬੀ ਫ਼ਿਲਮ 'ਰੋਡੇ ਕਾਲਜ' ਨਾਲ ਪਾਲੀਵੁੱਡ ਵਿੱਚ ਅਪਣੇ ਸ਼ਾਨਦਾਰ ਸਫ਼ਰ ਦਾ ਆਗਾਜ਼ ਕਰਨ ਜਾ ਰਹੀ ਹੈ।

Film Rode College
Film Rode College

By ETV Bharat Entertainment Team

Published : Dec 3, 2023, 3:29 PM IST

ਫਰੀਦਕੋਟ:ਪੰਜਾਬੀ ਸਿਨੇਮਾ 'ਚ ਆਪਣੀ ਪਹਿਚਾਣ ਬਣਾ ਰਹੀ ਅਦਾਕਾਰਾ ਮਨਪ੍ਰੀਤ ਡੌਲੀ ਜਲਦ ਹੀ ਰਿਲੀਜ਼ ਹੋਣ ਜਾ ਰਹੀ ਅਪਕਮਿੰਗ ਅਤੇ ਬਹੁ-ਚਰਚਿਤ ਪੰਜਾਬੀ ਫ਼ਿਲਮ 'ਰੋਡੇ ਕਾਲਜ' ਨਾਲ ਪਾਲੀਵੁੱਡ ਵਿੱਚ ਅਪਣੇ ਸ਼ਾਨਦਾਰ ਸਫ਼ਰ ਦਾ ਆਗਾਜ਼ ਕਰਨ ਜਾ ਰਹੀ ਹੈ। 'ਰਾਜਾਸ਼ੂ ਫ਼ਿਲਮਜ਼, ਸਟੂਡੀਓ ਐਟ ਸੋਰਸ ਇਨ ਅਸੋਸੀਏਸ਼ਨ ਵਿਦ ਤਹਿਜ਼ੀਬ ਫ਼ਿਲਮਜ਼ ਅਤੇ ਬਲਕਾਰ ਮੋਸ਼ਨ ਪਿਕਚਰਜ਼' ਵੱਲੋਂ ਬਣਾਈ ਗਈ ਇਸ ਰਿਅਲਸਿਟਕ ਕੰਟੈਂਟ ਅਧਾਰਿਤ ਫ਼ਿਲਮ ਦਾ ਲੇਖ਼ਣ ਅਤੇ ਨਿਰਦੇਸ਼ਨ ਹੈਪੀ ਰੋਡੇ ਦੁਆਰਾ ਕੀਤਾ ਗਿਆ ਹੈ, ਜੋ ਇਸ ਫ਼ਿਲਮ ਨਾਲ ਬਤੌਰ ਨਿਰਦੇਸ਼ਕ ਪਾਲੀਵੁੱਡ ਵਿੱਚ ਅਪਣੀ ਨਵੀਂ ਸਿਨੇਮਾ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ।

ਪੰਜਾਬੀ ਫ਼ਿਲਮ 'ਰੋਡੇ ਕਾਲਜ' ਦੀ ਸਟਾਰ ਕਾਸਟ: ਪੰਜਾਬ ਦੇ ਮਾਲਵਾ ਵਿੱਚ ਪੈਂਦੇ ਜ਼ਿਲ੍ਹਾ ਮੋਗਾ ਅਧੀਨ ਆਉਂਦੇ ਕਸਬੇ ਬਾਘਾ ਪੁਰਾਣਾ, ਪਿੰਡ ਰੋਡੇ ਅਤੇ ਇਨ੍ਹਾਂ ਦੇ ਨੇੜੇ ਦੇ ਇਲਾਕਿਆਂ ਵਿੱਚ ਸ਼ੂਟ ਕੀਤੀ ਗਈ ਇਸ ਫ਼ਿਲਮ ਦੀ ਸਟਾਰਕਾਸਟ ਵਿੱਚ ਯੋਗਰਾਜ ਸਿੰਘ, ਮਾਨਵ ਵਿੱਜ, ਮਹਾਬੀਰ ਭੁੱਲਰ, ਈਸ਼ਾ ਰਿਖੀ, ਸਵਿੰਦਰਪਾਲ ਵਿੱਕੀ ਆਦਿ ਸਿਤਾਰਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਫ਼ਿਲਮ ਵਿੱਚ ਕਈ ਨਵੇਂ ਚਿਹਰੇ ਵੀ ਸ਼ਾਮਲ ਹੋਣਗੇ, ਜਿਸ ਵਿੱਚ ਅਦਾਕਾਰਾ ਮਨਪ੍ਰੀਤ ਡੋਲੀਂ ਦਾ ਨਾਮ ਵੀ ਸ਼ਾਮਿਲ ਹੈ। ਮਨਪ੍ਰੀਤ ਡੋਲੀਂ ਇਸ ਫ਼ਿਲਮ ਵਿੱਚ ਕਾਫ਼ੀ ਮਹੱਤਵਪੂਰਨ ਕਿਰਦਾਰ 'ਚ ਨਜ਼ਰ ਆਵੇਗੀ।

ਪੰਜਾਬੀ ਫ਼ਿਲਮ 'ਰੋਡੇ ਕਾਲਜ' ਦੀ ਟੀਮ:ਪਾਲੀਵੁੱਡ ਦੀਆਂ ਕਈ ਆਉਣ ਵਾਲੀਆਂ ਫਿਲਮਾਂ ਵਿੱਚ ਸ਼ੁਮਾਰ ਕਰਵਾਉਦੀ ਅਤੇ ਜਲਦ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਦੇ ਨਿਰਮਾਤਾ ਅਸ਼ੂ ਅਰੋੜਾ, ਏਟੂਸ ਬਾਂਸਲ, ਰਿੰਪਲ ਬਰਾੜ, ਐਸੋਸੀਏਟ ਨਿਰਦੇਸ਼ਕ ਜਤਿਨ ਵਰਮਾਂ, ਕ੍ਰਿਏਟਿਵ ਨਿਰਮਾਤਾ ਸਨੀਲ ਕੇ ਬਾਂਸਲ, ਅੰਕੁਸ਼ ਅਰੋੜਾ, ਕੈਮਰਾਮੈਨ ਪ੍ਰੀਕਸ਼ਿਤ ਵਾਰੀਅਰ, ਸੰਗ਼ੀਤਕਾਰ ਵੈਸਟਰਨ ਪੇਂਡੂ , ਚੀਫ਼ ਏ.ਡੀ ਸਮੀਰ ਮਲਹੋਤਰਾ, ਲਾਈਨ ਨਿਰਮਾਤਾ ਕੁਲਦੀਪ ਚੰਦੇਲ, ਐਕਸ਼ਨ ਡਾਇਰੈਕਟਰ ਵਿਸ਼ਾਲ ਭਾਰਗਵ ਹਨ। ਸਿਨੇਮਾ ਗਲਿਆਰਿਆਂ ਵਿੱਚ ਅਪਣੇ ਅਲਹਦਾ ਅਤੇ ਤਰੋਤਾਜ਼ਗੀ ਦਰਸਾਉਦੇ ਲੁੱਕ ਦੇ ਚਲਦਿਆਂ ਚਰਚਾ ਦਾ ਵਿਸ਼ਾ ਬਣੀ ਇਸ ਫ਼ਿਲਮ ਵਿੱਚ ਉਕਤ ਅਦਾਕਾਰਾ ਮਨਪ੍ਰੀਤ ਡੋਲੀ ਵੱਲੋਂ ਨਿਭਾਏ ਜਾ ਰਹੇ ਕਿਰਦਾਰ ਦੀ ਗੱਲ ਕੀਤੀ ਜਾਵੇ, ਤਾਂ ਉਹ ਇਸ ਫ਼ਿਲਮ ਵਿੱਚ ਮੁਸਕਾਨ ਨਾਂ ਦੀ ਲੜਕੀ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ , ਜੋ ਇਕ ਸੰਸਕਾਰੀ ਅਤੇ ਸੱਚ 'ਤੇ ਖੜਨ ਵਾਲੀ ਪੰਜਾਬਣ ਮੁਟਿਆਰ ਹੈ।

ABOUT THE AUTHOR

...view details