ਪੰਜਾਬ

punjab

ETV Bharat / entertainment

Ayushimati Geeta Matric Pass: ਗੀਤਾ ਲਿਖੇਗੀ ਜੋ ਕਹਾਣੀ, ਸੁਣੇਗੀ ਦੁਨੀਆ ਸਾਰੀ, ਕੁੱਝ ਅਜਿਹੀ ਹੋਵੇਗੀ ਕਸ਼ਿਕਾ ਕਪੂਰ ਦੀ ਆਉਣ ਵਾਲੀ ਫਿਲਮ - ਆਇਯੂਸ਼ਮਤੀ ਗੀਤਾ

ਇੱਕ ਉਮੀਦ ਦੇ ਨਾਲ ਅਦਾਕਾਰਾ ਕਸ਼ਿਕਾ ਕਪੂਰ ਆਂਗਨ ਤੋਂ ਅਸਮਾਨ ਤੱਕ ਉਡਾਨ ਭਰਨ ਲਈ ਤਿਆਰ ਹੈ। ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਆਪਣੀ ਆਉਣ ਵਾਲੀ ਹਿੰਦੀ ਫਿਲਮ ਆਯੁਸ਼ਮਾਤਿ ਗੀਤਾ ਮੈਟ੍ਰਿਕ ਟਾਇਟਲ ਦੀ ਘੋਸ਼ਨਾ ਕੀਤਾ ਹੈ। ਕਸ਼ਿਕਾ ਨੇ ਲਿਖਿਆ ਗੀਤਾ ਲਿਖੇਗੀ ਜੋ ਕਹਾਣੀ, ਸੁਣੇਗੀ ਦੁਨੀਆ ਸਾਰੀ।

Ayushimati Geeta Matric Pass
Ayushimati Geeta Matric Pass

By

Published : Feb 19, 2023, 4:31 PM IST

ਮੁੰਬਈ:ਬਾਲੀਵੁੱਡ ਦੀ ਹਸੀਨ ਅਦਾਕਾਰਾ ਕਸ਼ਿਕਾ ਕਪੂਰ ਆਪਣੀ ਆਉਣ ਵਾਲੀ ਫਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਨਜ਼ਰ ਆਈ। ਇਸ ਵਿੱਚ ਵੈਬ ਸੀਰੀਜ਼ ਦ ਵਾਇਬ ਹੰਟਰਸ ਫੇਮ ਕਸ਼ਿਕਾ ਕਪੂਰ ਨੇ ਸੋਸ਼ਲ ਮੀਡੀਆ 'ਤੇ ਆਉਣ ਵਾਲੀ ਫਿਲਮ ਆਯੁਸ਼ਮਾਤਿ ਗੀਤਾ ਮੈਟ੍ਰਿਕ ਦਾ ਟੀਜ਼ਰ ਸ਼ੇਅਰ ਕੀਤਾ। ਟੀਜ਼ਰ ਦੇ ਨਾਲ ਅਦਾਕਾਰਾ ਨੇ ਖੂਬਸੂਰਤ ਕੈਪਸ਼ਨ ਦਿੱਤਾ। ਇਸਦੇ ਨਾਲ ਹੀ ਉਨ੍ਹਾਂ ਨੇ ਟਾਇਟਲ ਦੀ ਵੀ ਘੋਸ਼ਨਾ ਕੀਤੀ।

ਆਪਣੇ ਇੰਸਟਾਗ੍ਰਾਮ ਅਕਾਉਟ 'ਤੇ ਆਉਣ ਵਾਲੀ ਫਿਲਮ ਆਇਯੂਸ਼ਮਤੀ ਗੀਤਾ ਨਾਲ ਸੰਬੰਧਿਤ ਪੋਸਟ ਸ਼ੇਅਰ ਕੀਤਾ। ਉਨ੍ਹਾਂ ਨੇ ਲਿਖਿਆ ਇੱਕ ਉਮੀਦ ਤੋਂ ਇੱਕ ਦਾਸਤਾਨ ਤੱਕ ਦੀ, ਇਹ ਉੜਾਨ ਹੈ, ਆਂਗਨ ਤੋਂ ਆਸਮਾਨ ਤੱਕ ਦੀ, ਗੀਤਾ ਲਿਖੇਗੀ ਜੋ ਕਹਾਣੀ, ਸੁਣੇਗੀ ਦੁਨੀਆ ਸਾਰੀ। ਦੱਸ ਦਇਏ ਕਿ ਪ੍ਰਦੀਪ ਖੈਰਵਾਰ ਦੁਆਰਾ ਨਿਰਦੇਸ਼ਤ ਫਿਲਮ ਵਿੱਚ ਕਸ਼ਿਕਾ ਅਹਿਮ ਰੋਲ ਵਿੱਚ ਨਜ਼ਰ ਆਵੇਗੀ। ਦੂਜੇ ਪਾਸੇ ਫਿਲਮ ਦੇ ਟਾਇਟਲ ਅਤੇ ਕੈਪਸ਼ਨ ਨੂੰ ਦੇਖ ਸੋਸ਼ਲ ਮੀਡੀਆ ਯੂਜ਼ਰਸ ਅਤੇ ਅਦਾਕਾਰਾ ਦੇ ਪ੍ਰਸ਼ੰਸਕ ਬਹੁਤ ਉਤਸ਼ਾਹਿਤ ਨਜ਼ਰ ਆਏ ਅਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਪੋਸਟ 'ਤੇ ਕੰਮੈਟਸ ਅਤੇ ਲਾਇਕਸ ਦੀ ਬਰਸਾਤ ਕਰ ਦਿੱਤੀ।

ਪੋਸਟ ਸ਼ੇਅਰ ਕਰਦੇ ਹੀ ਇੱਕ ਸੋਸ਼ਲ ਮੀਡੀਆ ਯੂਜ਼ਰਸ ਨੇ ਲਿਖਿਆ ਬਹੁਤ ਸ਼ਾਨਦਾਰ ਕੰਮ। ਇੱਕ ਹੋਰ ਨੇ ਲਿਖਿਆ ਸ਼ਾਨਦਾਰ ਕੰਮ ਦੇ ਲਈ ਵਧਾਈ। ਇੱਕ ਦੂਸਰੇ ਯੂਜ਼ਰ ਨੇ ਲਿਖਿਆ ਹੁਣ ਹੋਵੇਗਾ ਧਮਾਲ। ਦੱਸ ਦਈਏ ਕਿ ਅਦਾਕਾਰਾ 18 ਫਰਵਰੀ ਨੂੰ 21 ਸਾਲ ਦੀ ਹੋ ਚੁੱਕੀ ਹੈ ਅਤੇ ਇਸੇ ਮੌਕੇ 'ਤੇ ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ ਦਾ ਟੀਜ਼ਰ ਪੋਸਟ ਕਰ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੂੰ ਫਿਲਮ ਨਾਲ ਜੁੜੀ ਅਪਡੇਟ ਦਿੱਤੀ।

ਇਹ ਵੀ ਪੜ੍ਹੋ :-Biggboss 16 Contestant: ਅਦਾਕਾਰਾ ਅਰਚਨਾ ਗੌਤਮ ਆ ਰਹੀ ਹੈ ਆਪਣੇ ਸ਼ਹਿਰ ਮੇਰਠ, ਵੀਡੀਓ ਜਾਰੀ ਕਰ ਦਿੱਤਾ ਇਹ ਸੁਨੇਹਾ

ABOUT THE AUTHOR

...view details