ਚੰਡੀਗੜ੍ਹ: ਪੰਜਾਬੀ ਅਤੇ ਹਿੰਦੀ ਸਿਨੇਮਾ ਖੇਤਰ ਵਿੱਚ ਤੇਜ਼ੀ ਨਾਲ ਵਿਲੱਖਣ ਪਹਿਚਾਣ ਵੱਲ ਵੱਧ ਰਹੀ ਹੈ ਅਦਾਕਾਰਾ ਕਰਮ ਕੌਰ, ਜੋ ਫਿਲਮਾਂ ਦੇ ਨਾਲ-ਨਾਲ ਹੁਣ ਮਿਊਜ਼ਿਕ ਵੀਡੀਓ 'ਰਿੰਗ ਸਰੋਮਨੀ' ਵਿੱਚ ਵੀ ਆਪਣੀ ਸ਼ਾਨਦਾਰ ਕਲਾ ਦਾ ਮੁਜ਼ਾਹਰਾ ਕਰਦੀ ਨਜ਼ਰ ਆਵੇਗੀ, ਜਿਸ ਨੂੰ 25 ਅਕਤੂਬਰ ਨੂੰ ਵੱਖ-ਵੱਖ ਸੰਗੀਤ ਪਲੇਟਫ਼ਾਰਮ 'ਤੇ ਰਿਲੀਜ਼ (song Ring Ceremony) ਕੀਤਾ ਜਾ ਰਿਹਾ ਹੈ।
'ਕਿੰਗ ਹਾਊਸ ਮਿਊਜ਼ਿਕ ਅਤੇ ਹੈਪੀ ਲਾਂਪਰਾ' ਵੱਲੋਂ ਜਾਰੀ ਕੀਤੇ ਜਾ ਰਹੇ ਉਕਤ ਸੰਗੀਤਕ ਪ੍ਰੋਜੈਕਟ ਨੂੰ ਆਵਾਜ਼ ਗਾਇਕ ਹੈਪੀ ਲਾਂਪਰਾ ਨੇ ਦਿੱਤੀ ਹੈ, ਜਦਕਿ ਇਸ ਗਾਣੇ ਦੇ ਗੀਤਕਾਰ ਗੁਰੀ ਤੁਮਹਾਰੀ ਹਨ। ਫਿਲਮੀ ਖੇਤਰ ਵਿੱਚ ਕਾਮਯਾਬੀ ਅਤੇ ਸਲਾਹੁਤਾ ਦੋਨੋਂ ਹਾਸਿਲ ਕਰਨ ਵਿੱਚ ਸਫਲ ਰਹੀ ਅਦਾਕਾਰਾ ਕਰਮ ਕੌਰ ਆਪਣੇ ਉਕਤ ਮਿਊਜ਼ਿਕ ਵੀਡੀਓ ਪ੍ਰੋਜੈਕਟ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ।
ਅਦਾਕਾਰਾ ਨੇ ਦੱਸਿਆ ਕਿ ਬਹੁਤ ਹੀ ਮਨਮੋਹਕ ਰੂਪ ਵਿੱਚ ਫਿਲਮਾਏ ਗਏ ਇਸ ਸੰਗੀਤਕ ਵੀਡੀਓ ਵਿੱਚ ਪੰਜਾਬੀ ਸੱਭਿਆਚਾਰ ਦੀਆਂ ਵੰਨਗੀਆਂ ਦੇ ਵੀ ਵੱਖ-ਵੱਖ ਰੰਗ ਦੇਖਣ ਨੂੰ ਮਿਲਣਗੇ, ਉਹਨਾਂ ਅੱਗੇ ਦੱਸਿਆ ਕਿ ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਬਹੁਤ ਹੀ ਉਮਦਾ ਅਤੇ ਮਿਆਰੀ ਸ਼ਬਦਾਵਲੀ ਅਧੀਨ ਰਚਿਆ ਗਿਆ ਹੈ, ਜਿਸ ਵਿੱਚ ਪਰਿਵਾਰਿਕ ਰਿਸ਼ਤਿਆਂ, ਕਦਰਾਂ-ਕੀਮਤਾਂ ਅਤੇ ਰੀਤੀ ਰਿਵਾਜਾਂ ਨੂੰ ਵੀ ਪ੍ਰਮੁੱਖਤਾ (song Ring Ceremony) ਨਾਲ ਉਭਾਰਿਆ ਗਿਆ ਹੈ।
ਉਨ੍ਹਾਂ (song Ring Ceremony) ਅੱਗੇ ਦੱਸਿਆ ਕਿ ਪੰਜਾਬ ਅਤੇ ਚੰਡੀਗੜ੍ਹ ਦੀਆਂ ਵੱਖ-ਵੱਖ ਲੋਕੇਸ਼ਨਜ਼ 'ਤੇ ਸ਼ੂਟ ਕੀਤੇ ਗਏ ਇਸ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਕੈਮਰਾਮੈਨ ਗੁਰੀ ਔਲਖ ਅਤੇ ਕੋਰੀਓਗ੍ਰਾਫਰ ਅਨਿਲ ਮਾਟੂ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜੋ ਬਾਲੀਵੁੱਡ ਅਤੇ ਪਾਲੀਵੁੱਡ ਦੀਆਂ ਕਈ ਚਰਚਿਤ ਅਤੇ ਵੱਡੀਆਂ ਫਿਲਮਾਂ ਨਾਲ ਵੀ ਜੁੜੇ ਰਹੇ ਹਨ।
ਦਿ ਸਿਟੀ ਆਫ ਬਿਊਟੀਫੁੱਲ ਚੰਡੀਗੜ੍ਹ ਨਾਲ ਸੰਬੰਧਿਤ ਇਸ ਹੋਣਹਾਰ ਅਦਾਕਾਰਾ ਦੇ ਫਿਲਮੀ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਹ ਹਿੰਦੀ-ਪੰਜਾਬੀ ਦੀਆਂ ਕਈ ਅਰਥ-ਭਰਪੂਰ ਫਿਲਮਜ਼ ਅਤੇ ਵੈੱਬ-ਸੀਰੀਜ਼ ਦਾ ਹਿੱਸਾ ਬਣ ਚੁੱਕੀ ਹੈ, ਜਿਨ੍ਹਾਂ ਵਿੱਚ 'ਤੇਰੀ ਮੇਰੀ ਜੋੜੀ', 'ਅੱਜ ਦੇ ਲਫੰਗੇ', 'ਹੇਟਰਜ਼', 'ਦੁਵਿਧਾ" ਆਦਿ ਸ਼ੁਮਾਰ ਰਹੀਆਂ ਹਨ।