ਪੰਜਾਬ

punjab

ETV Bharat / entertainment

ਪੰਜਾਬੀ ਓਟੀਟੀ ਸੀਰੀਜ਼ ‘ਯਾਰ ਚੱਲੇ ਬਾਹਰ’ 'ਚ ਕੰਮ ਕਰ ਚੁੱਕੀ ਅਦਾਕਾਰਾ ਜੋਤ ਅਰੋੜਾ ਹੁਣ ਕਈ ਅਹਿਮ ਪ੍ਰੋਜੈਕਟਾਂ 'ਚ ਆਵੇਗੀ ਨਜ਼ਰ - Bollywood actress

ਪੰਜਾਬ ਦੇ ਇਤਿਹਾਸਿਕ ਅਤੇ ਧਾਰਮਿਕ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਸਬੰਧਤ ਕਈ ਕਲਾਕਾਰ ਪੰਜਾਬੀ ਸਿਨੇਮਾਂ, ਛੋਟੇ ਪਰਦੇ ਤੋਂ ਲੈ ਕੇ ਮੁੰਬਈ ਮਾਇਆਨਗਰੀ ਤੱਕ ਆਪਣਾ ਅਹਿਮ ਮੁਕਾਮ ਅਤੇ ਪਹਿਚਾਣ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ।

Actress Jot Arora
Actress Jot Arora

By

Published : Jul 2, 2023, 1:44 PM IST

ਫਰੀਦਕੋਟ: ਪੰਜਾਬ ਦੇ ਇਤਿਹਾਸਿਕ ਅਤੇ ਧਾਰਮਿਕ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਸਬੰਧਤ ਕਈ ਕਲਾਕਾਰ ਪੰਜਾਬੀ ਸਿਨੇਮਾਂ, ਛੋਟੇ ਪਰਦੇ ਤੋਂ ਲੈ ਕੇ ਮੁੰਬਈ ਮਾਇਆਨਗਰੀ ਤੱਕ ਅਹਿਮ ਮੁਕਾਮ ਅਤੇ ਪਹਿਚਾਣ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ। ਇਸੇ ਤਰ੍ਹਾਂ ਦੀ ਇੱਕ ਹੋਰ ਹੋਣਹਾਰ ਅਦਾਕਾਰਾ ਜੋਤ ਅਰੋੜਾ, ਜੋ ਓਟੀਟੀ ਸੀਰੀਜ਼ ‘ਯਾਰ ਚੱਲੇ ਬਾਹਰ’ ਦੀ ਸਫ਼ਲਤਾ ਅਤੇ ਇਸ ਵਿਚ ਨਿਭਾਏ ਪ੍ਰਭਾਵੀ ਕਿਰਦਾਰ ਨਾਲ ਕਾਫ਼ੀ ਚਰਚਾ ਵਿਚ ਹੈ, ਵੀ ਹੁਣ ਕਈ ਅਹਿਮ ਪ੍ਰੋਜੈਕਟਾਂ ਵਿੱਚ ਨਜ਼ਰ ਆਵੇਗੀ।

ਅਦਾਕਾਰਾ ਜੋਤ ਅਰੋੜਾ ਦਾ ਕਰੀਅਰ:ਸਿਨੇਮਾਂ, ਕਲਾ ਅਤੇ ਸੰਗੀਤ ਖੇਤਰ ਵਿਚ ਸਤਿਕਾਰਿਤ ਸ਼ਖ਼ਸ਼ੀਅਤ ਵਜੋਂ ਜਾਂਣੇ ਜਾਂਦੇ ਦਲਜੀਤ ਸਿੰਘ ਅਰੋੜਾ ਦੀ ਬੇਟੀ ਜੋਤ ਅਰੋੜਾ ਥੋੜੇ ਸਮੇਂ ਵਿੱਚ ਹੀ ਪੰਜਾਬੀ ਸਿਨੇਮਾਂ ਅਤੇ ਓਟੀਟੀ ਖੇਤਰ ਵਿਚ ਮੁਕਾਮ ਹਾਸਲ ਕਰਨ ਵਿੱਚ ਕਾਮਯਾਬ ਰਹੀ। ਅਦਾਕਾਰਾ ਜੋਤ ਅਰੋੜਾ ਦੇ ਅਦਾਕਾਰੀ ਸਫ਼ਰ ਵੱਲ ਨਜਰਸਾਨੀ ਕੀਤੀ ਜਾਵੇ ਤਾਂ ਉਸ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਰਾਣਾ ਰਣਬੀਰ ਵੱਲੋਂ ਨਿਰਦੇਸ਼ਿਤ ਕੀਤੀ ਅਰਥਭਰਪੂਰ ਫ਼ਿਲਮ ਆਸੀਸ ਨਾਲ ਕੀਤੀ ਸੀ। ਜਿਸ ਵਿਚ ਉਸ ਵੱਲੋਂ ਅਦਾ ਕੀਤੇ ਪ੍ਰਭਾਵਸ਼ਾਲੀ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ। ਉਸ ਤੋਂ ਬਾਅਦ ਫਿਲਮ ‘ਰਾਹਗੀਰ’ ਅਤੇ ਨਵਤੇਜ਼ ਸੰਧੂ ਨਿਰਦੇਸ਼ਿਤ ‘ਜਮਰੌਦ’ ਦਾ ਵੀ ਸ਼ਾਨਦਾਰ ਹਿੱਸਾ ਰਹੀ ਜੋਤ ਅਰੋੜਾ ਹਿੰਦੀ ਫ਼ਿਲਮ ਪੁਲਕਿਤ ਸਮਰਾਟ, ਅਦਿੱਤੀ ਸਟਾਰਰ ‘ਵੀਰੇ ਕੀ ਵੈਡਿੰਗ’ ਅਤੇ ਕੁਝ ਹੋਰ ਮਸ਼ਹੂਰ ਹਿੰਦੀ ਡੇਲੀ ਸੋਪਸ ਵਿਚ ਵੀ ਬਾਕਮਾਲ ਅਭਿਨੈ ਕਰ ਚੁੱਕੀ ਹੈ।

ਪੰਜਾਬੀ ਓਟੀਟੀ ਸੀਰੀਜ਼ ‘ਯਾਰ ਚੱਲੇ ਬਾਹਰ’ ਵਿੱਚ ਵੀ ਜੋਤ ਅਰੋੜਾ ਨੂੰ ਮਿਲਿਆ ਦਰਸ਼ਕਾਂ ਦਾ ਬੇਹਦ ਪਿਆਰ:ਹਿੰਦੀ ਅਤੇ ਪੰਜਾਬੀ ਸਿਨੇਮਾਂ ਖੇਤਰ ’ਚ ਆਪਣੀ ਪਹਿਚਾਣ ਬਣਾ ਰਹੀ ਇਸ ਟੈਲੇਂਟਡ ਅਦਾਕਾਰਾ ਨੇ ਦੱਸਿਆ ਕਿ ਪ੍ਰਮਾਤਮਾ ਦੀ ਮਿਹਰ ਰਹੀ ਹੈ ਕਿ ਚੁਣਿੰਦਾ ਪ੍ਰੋਜੈਕਟਸ ਕਰਨ ਦੇ ਬਾਵਜੂਦ ਵੀ ਉਸਨੂੰ ਹਰ ਇੱਕ ਫਿਲਮ ਵਿੱਚ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਅਤੇ ਸਨੇਹ ਮਿਲਿਆ ਹੈ। ਪੰਜਾਬੀ ਓਟੀਟੀ ਸੀਰੀਜ਼ ‘ਯਾਰ ਚੱਲੇ ਬਾਹਰ’ ਨਾਲ ਜੁੜਨ ਅਤੇ ਇਸ ਵਿਚ ਨਿਭਾਏ ਕਿਰਦਾਰ ਬਾਰੇ ਚਰਚਾ ਕਰਦਿਆਂ ਜੋਤ ਨੇ ਦੱਸਿਆ ਕਿ ਬਾਹਰ ਜਾਣ ਦੀ ਤਾਂਘ ਰੱਖਣ ਵਾਲੇ ਅਤੇ ਇਸ ਦਿਸ਼ਾ ਵਿਚ ਪਰਿਵਾਰਿਕ, ਆਰਥਿਕ ਅਤੇ ਮਾਨਿਸਕ ਕਈ ਤਰ੍ਹਾਂ ਦੇ ਉਤਰਾਅ ਚੜ੍ਹਾਅ ਵਿਚੋਂ ਗੁਜਰਣ ਵਾਲੇ ਨੌਜਵਾਨਾਂ ਦੀ ਬਹੁਤ ਹੀ ਮਨ ਨੂੰ ਛੂਹ ਲੈਣ ਵਾਲੀ ਕਹਾਣੀ ਤੇ ਆਧਾਰਿਤ ਰਹੀ ਇਹ ਸੀਰੀਜ਼, ਜਿਸ ਦੇ ਦੋਨੋ ਭਾਗਾਂ ਨੂੰ ਜਿੱਥੇ ਬਹੁਤ ਹੀ ਕਾਮਯਾਬੀ ਮਿਲੀ ਹੈ, ਉਥੇ ਹੀ ਇਸ ਵਿਚ ਕੰਮ ਕਰਨ ਵਾਲੇ ਤਕਰੀਬਨ ਸਾਰੇ ਕਲਾਕਾਰਾਂ ਨੂੂੰ ਦਰਸ਼ਕਾਂ ਨੇ ਪਸੰਦ ਕੀਤਾ ਹੈ। ਜਿਸ ਵਿਚ ਉਹ ਖੁਦ ਵੀ ਸ਼ਾਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਸੀਰੀਜ਼ ਉਸ ਲਈ ਆਪਣੀ ਮੰਜ਼ਿਲ ਦਾ ਪਹਿਲਾ ਪੜ੍ਹਾਅ ਪਾਰ ਕਰ ਲੈਣ ਵਾਂਗ ਰਹੀ ਹੈ। ਇਸ ਸੀਰੀਜ਼ ਨੇ ਉਸ ਲਈ ਕਈ ਅਜਿਹੇ ਨਵੇਂ ਰਸਤੇ ਵੀ ਖੋਲਣ ’ਚ ਯੋਗਦਾਨ ਪਾਇਆ ਹੈ, ਜੋ ਉਸ ਦੇ ਕਰਿਅਰ ਨੂੰ ਆਉਂਦੇ ਦਿਨ੍ਹੀ ਹੋਰ ਚਾਰ ਚੰਨ ਲਾਉਣਗੇ।

ABOUT THE AUTHOR

...view details