ਪੰਜਾਬ

punjab

ETV Bharat / entertainment

Actress Japanjot Kaur: ਮਾਡਲਿੰਗ ਤੋਂ ਬਾਅਦ ਹੁਣ ਸ਼ਾਨਦਾਰ ਫਿਲਮੀ ਪਾਰੀ ਵੱਲ ਵਧੀ ਅਦਾਕਾਰਾ ਜਪਨਜੋਤ ਕੌਰ, ਇਸ ਪੰਜਾਬੀ ਫਿਲਮ ਨਾਲ ਕਰੇਗੀ ਸਿਲਵਰ ਸਕਰੀਨ 'ਤੇ ਡੈਬਿਊ - ਜਪਨਜੋਤ ਕੌਰ ਦੀਆਂ ਫੋਟੋਆਂ

Japanjot Kaur: ਪੰਜਾਬੀ ਦੀ ਖੂਬਸੂਰਤ ਮਾਡਲ ਜਪਨਜੋਤ ਕੌਰ ਮਾਡਲਿੰਗ ਤੋਂ ਬਾਅਦ ਹੁਣ ਫਿਲਮਾਂ ਵਿੱਚ ਵੀ ਐਂਟਰੀ ਕਰ ਰਹੀ ਹੈ, ਅਦਾਕਾਰਾ ਜਲਦ ਹੀ ਸਿਲਵਰ ਸਕਰੀਨ ਉਤੇ ਡੈਬਿਊ ਕਰੇਗੀ।

Actress Japanjot Kaur
Actress Japanjot Kaur

By ETV Bharat Punjabi Team

Published : Sep 5, 2023, 12:31 PM IST

ਚੰਡੀਗੜ੍ਹ:ਪੰਜਾਬੀ ਸਿਨੇਮਾ ਦੇ ਮੌਜੂਦਾ ਮੁਹਾਂਦਰੇ ਨੂੰ ਚਾਰ ਚੰਨ ਲਾਉਣ ਵਿਚ ਇਸ ਖਿੱਤੇ ਵਿਚ ਨਿੱਤਰੀਆਂ ਸੁੰਦਰੀਆਂ ਅਹਿਮ ਭੂਮਿਕਾ ਨਿਭਾ ਰਹੀਆਂ ਹਨ, ਜਿੰਨ੍ਹਾਂ ਦੀ ਹੀ ਲੜ੍ਹੀ ਨੂੰ ਹੋਰ ਸ਼ਾਨਦਾਰ ਆਯਾਮ ਦੇਣ ਜਾ ਰਹੀ ਹੈ ਅਦਾਕਾਰਾ ਜਪਨਜੋਤ ਕੌਰ (Japanjot Kaur), ਜੋ ਮਿਊਜ਼ਿਕ ਵੀਡੀਓਜ਼ ਦੀ ਸਫ਼ਲ ਪਾਰੀ ਤੋਂ ਬਾਅਦ ਹੁਣ ਸਿਲਵਰ ਸਕਰੀਨ 'ਤੇ ਵੀ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੀ ਹੈ।

ਹਾਲ ਹੀ ਵਿਚ ਰਿਲੀਜ਼ ਹੋਏ ਗਾਇਕ ਸਿੱਪੀ ਗਿੱਲ ਦੇ ਮਿਊਜ਼ਿਕ ਵੀਡੀਓ ਨਾਲ ਚਰਚਾ ਦਾ ਕੇਂਦਰਬਿੰਦੂ ਬਣੀ ਇਹ ਮਾਡਲ-ਅਦਾਕਾਰਾ ਕਈ ਨਾਮਵਰ ਗਾਇਕਾਂ ਦੇ ਮਿਊਜ਼ਿਕ ਵੀਡੀਓਜ਼ ਨੂੰ ਪ੍ਰਭਾਵੀ ਬਣਾਉਣ ਦਾ ਮਾਣ ਹਾਸਿਲ ਕਰ ਚੁੱਕੀ ਹੈ, ਜਿੰਨ੍ਹਾਂ ਵਿਚ ਮਸ਼ਹੂਰ ਗਾਇਕ ਅੰਮ੍ਰਿਤ ਮਾਨ ਦਾ ‘ਵੈਨਐਵਰ’ ਵੀ ਸ਼ੁਮਾਰ ਰਿਹਾ ਹੈ।

ਜਪਨਜੋਤ ਕੌਰ

ਇਸ ਤੋਂ ਇਲਾਵਾ ਕੁਲਵਿੰਦਰ ਬਿੱਲੇ ਨਾਲ ਕੀਤੇ ‘ਮੁੰਡਾ ਆਈ ਡੀ ਮੰਗਦਾ ਸਨੈਪ ਚੈਟ ਦੀ’, ਰਣਜੀਤ ਬਾਵਾ ਦੇ ਹਿੱਟ ਗਾਣੇ ‘ਯੂ.ਐਨ.ਆਈ’ ਸੰਬੰਧਤ ਮਿਊਜ਼ਿਕ ਵੀਡੀਓ ਅਤੇ ਪ੍ਰਭ ਗਿੱਲ ਦੇ ‘ਵੇ ਢੋਲਣਾ’ ਆਦਿ ਵਿਚ ਉਸ ਵੱਲੋਂ ਕੀਤੀ ਫ਼ੀਚਰਿੰਗ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ ਹੈ। ਕੈਨੇਡਾ ਵਸੇਂਦੀ ਪੰਜਾਬ ਦੀ ਇਹ ਅਦਾਕਾਰਾ ਮਾਡਲਿੰਗ ਤੋਂ ਬਾਅਦ ਹੁਣ ਸ਼ਾਨਦਾਰ ਸਿਨੇਮਾ ਪਾਰੀ ਦਾ ਵੀ ਆਗਾਜ਼ ਕਰਨ ਜਾ ਰਹੀ ਹੈ, ਜੋ ਨਿਰਮਾਣ ਅਧੀਨ ਪੰਜਾਬੀ ਫਿਲਮ ‘ਸੰਗਰਾਂਦ’ ਦੁਆਰਾ ਸਿਲਵਰ ਸਕਰੀਨ 'ਤੇ ਪ੍ਰਭਾਵੀ ਡੈਬਿਊ ਕਰੇਗੀ, ਜਿਸ ਦਾ ਲੇਖਨ ਅਤੇ ਨਿਰਦੇਸ਼ਨ ਇੰਦਰਪਾਲ ਸਿੰਘ ਕਰ ਰਹੇ ਹਨ।

ਫਿਲਮ ਵਿਚ ਆਪਣੇ ਕਿਰਦਾਰ ਅਤੇ ਪਲੇਠੇ ਫਿਲਮੀ ਤਜ਼ਰਬੇ ਸੰਬੰਧੀ ਗੱਲ ਕਰਦਿਆਂ ਇਸ ਹੋਣਹਾਰ ਅਤੇ ਖੂਬਸੂਰਤ ਅਦਾਕਾਰਾ (Actress Japanjot Kaur upcoming film) ਨੇ ਦੱਸਿਆ ਕਿ ਉਕਤ ਫਿਲਮ ਵਿਚ ਉਹ ਅਦਾਕਾਰਾ ਗੈਵੀ ਚਾਹਲ ਨਾਲ ਅਜਿਹੀ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੀ ਹੈ, ਜਿਸ ਨੂੰ ਕਰਨਾ ਉਸ ਲਈ ਕਾਫ਼ੀ ਯਾਦਗਾਰੀ ਤਜ਼ਰਬਾ ਰਿਹਾ ਹੈ।

ਜਪਨਜੋਤ ਕੌਰ

ਉਨ੍ਹਾਂ ਦੱਸਿਆ ਕਿ ਪੁਰਾਤਨ ਪੰਜਾਬ ਦੀਆਂ ਗੁੰਮ ਹੁੰਦੀਆਂ ਜਾਂਦੀਆਂ ਵੰਨਗੀਆਂ ਅਤੇ ਰੀਤੀ ਰਿਵਾਜ਼ਾਂ ਨੂੰ ਮੁੜ ਜੀਵੰਤ ਕਰਨ ਜਾ ਰਹੀ ਇਸ ਫਿਲਮ ਵਿਚ ਪੰਜਾਬੀ ਸਿਨੇਮਾ ਦੇ ਸ਼ਵਿੰਦਰ ਮਾਹਲ, ਸਰਦਾਰ ਸੋਹੀ ਆਦਿ ਜਿਹੇ ਮੰਨੇ ਪ੍ਰਮੰਨੇ ਐਕਟਰਜ਼ ਨਾਲ ਕੰਮ ਕਰਨਾ ਵੀ ਉਸ ਲਈ ਇਕ ਸੁਖਦ ਅਨੁਭਵ ਰਿਹਾ ਹੈ, ਜਿੰਨ੍ਹਾਂ ਤੋਂ ਅਦਾਕਾਰੀ ਦੀਆਂ ਬਾਰੀਕੀਆਂ ਸੰਬੰਧੀ ਕਾਫ਼ੀ ਕੁਝ ਸਿੱਖਣ ਅਤੇ ਸਮਝਣ ਦਾ ਅਵਸਰ ਮਿਲਿਆ।

ਜਪਨਜੋਤ ਕੌਰ

ਪੰਜਾਬੀ ਮਿਊਜ਼ਿਕ ਵੀਡੀਓਜ਼ ਦੇ ਖੇਤਰ ਵਿਚ ਆਪਾਰ ਚਰਚਾ ਅਤੇ ਕਾਮਯਾਬੀ ਹਾਸਿਲ ਕਰਨ ਵਿਚ ਸਫ਼ਲ ਰਹੀ ਇਸ ਪ੍ਰਤਿਭਾਸ਼ਾਲੀ ਅਤੇ ਦਿਲਕਸ਼ ਅਦਾਕਾਰਾ ਪਾਸੋਂ ਉਨਾਂ ਦੀਆਂ ਆਗਾਮੀ ਫਿਲਮੀ ਯੋਜਨਾਵਾਂ ਸੰਬੰਧੀ ਗੱਲ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਫ਼ਿਲਹਾਲ ਆਪਣੀ ਇਸ ਪਹਿਲੀ ਫਿਲਮ ਵੱਲ ਵੀ ਪੂਰਾ ਫ਼ੋਕਸ ਕਰ ਰਹੀ ਹੈ, ਜਿਸ ਦੀ ਰਿਲੀਜ਼ ਬਾਅਦ ਕੁਝ ਹੋਰ ਫਿਲਮਾਂ ਦਾ ਹਿੱਸਾ ਜ਼ਰੂਰ ਬਣਨਾ ਚਾਹਾਂਗੀ। ਇਸ ਤੋਂ ਇਲਾਵਾ ਪਹਿਲਾਂ ਦੀ ਤਰ੍ਹਾਂ ਚੁਣਿੰਦਾ, ਮਿਆਰੀ ਗੀਤਾਂ ਅਤੇ ਗਾਇਕੀ ਆਧਾਰਿਤ ਮਿਊਜ਼ਿਕ ਵੀਡੀਓਜ਼ ਵੀ ਕਰਨਾ ਉਸ ਦੀ ਪਹਿਲਾਂ ਵਾਂਗ ਤਰਜ਼ੀਹ ਰਹੇਗੀ।

ABOUT THE AUTHOR

...view details