ਪੰਜਾਬ

punjab

ETV Bharat / entertainment

Aditi Aarya: ਅਦਾਕਾਰੀ ਦੇ ਨਾਲ-ਨਾਲ ਗਾਇਕੀ 'ਚ ਵੀ ਧੂੰਮਾਂ ਪਾਉਣ ਲਈ ਤਿਆਰ ਹੈ ਅਦਿੱਤੀ ਆਰਿਆ

ਅਦਾਕਾਰੀ ਦੇ ਨਾਲ ਨਾਲ ਗਾਇਕੀ ਖੇਤਰ ਵਿਚ ਬਰਾਬਰ ਸਰਗਰਮ ਹੋਈ ਅਦਾਕਾਰਾ ਅਦਿੱਤੀ ਆਰਿਆ ਜਲਦ ਹੀ ਆਪਣਾ ਨਵਾਂ ਗੀਤ ਲੈ ਕੇ ਆ ਰਹੀ ਹੈ, ਅਦਾਕਾਰਾ ਨੇ ਖੁਦ ਗਾਇਕੀ ਬਾਰੇ ਕਈ ਖੁਲਾਸੇ ਕੀਤੇ।

Aditi Aarya
Aditi Aarya

By

Published : Apr 5, 2023, 4:02 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਮਿਊਜ਼ਿਕ ਵੀਡੀਓ ਖੇਤਰ ਵਿਚ ਮਾਣਮੱਤੀ ਸਥਾਪਤੀ ਵੱਲ ਵੱਧ ਰਹੀ ਅਦਾਕਾਰਾ ਅਦਿੱਤੀ ਆਰਿਆ ਅੱਜਕੱਲ੍ਹ ਬਤੌਰ ਗਾਇਕਾ ਵੀ ਬਰਾਬਰ ਸਰਗਰਮ ਹੋ ਚੁੱਕੀ ਹੈ, ਜੋ ਆਪਣਾ ਨਵਾਂ ਗੀਤ ਲੈ ਕੇ ਜਲਦ ਸੰਗੀਤ ਪ੍ਰੇਮੀਆਂ ਸਨਮੁੱਖ ਹੋਵੇਗੀ।

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ-ਨਿਰਦੇਸ਼ਕ ਸੱਤਿਆਜੀਤ ਪੁਰੀ ਵੱਲੋਂ ਬਤੌਰ ਨਿਰਦੇਸ਼ਕ ਕੀਤੀ ਜਾ ਰਹੀ ਉਨ੍ਹਾਂ ਦੀ ਪਲੇਠੀ ਫਿਲਮ ‘ਮੁੰਡਾ ਰੌਕਸਟਾਰ’ ਵਿਚ ਇੰਨ੍ਹੀਂ ਦਿਨ੍ਹੀਂ ਲੀਡ ਭੂਮਿਕਾ ਅਦਾ ਕਰ ਰਹੀ ਇਹ ਹੋਣਹਾਰ ਅਦਾਕਾਰਾ ਨੇ ਦੱਸਿਆ ਕਿ ਇਸ ਫ਼ਿਲਮ ਵਿਚ ਉਹ ਯੁਵਰਾਜ ਹੰਸ ਦੇ ਨਾਲ ਬਹੁਤ ਹੀ ਮਹੱਤਵਪੂਰਨ ਕਿਰਦਾਰ ਪਲੇ ਕਰ ਰਹੀ ਹੈ।

ਅਦਿੱਤੀ ਆਰਿਆ

ਅਦਿੱਤੀ ਅਨੁਸਾਰ ਅਭਿਨੈ ਉਨ੍ਹਾਂ ਦਾ ਹਮੇਸ਼ਾ ਪਹਿਲਾ ਪਿਆਰ ਰਿਹਾ ਹੈ ਅਤੇ ਅੱਗੇ ਵੀ ਰਹਾਗੇ ਪਰ ਨਾਲ ਹੀ ਉਹ ਆਪਣੇ ਗਾਇਕੀ ਸ਼ੌਂਕ ਅਤੇ ਜਨੂੰਨ ਨੂੰ ਵੀ ਸਮੇਂ ਸਮੇਂ ਜਰੂਰ ਪੂਰਾ ਕਰਨ ਦੀ ਖਵਾਹਿਸ਼ ਰੱਖਦੀ ਹੈ। ਉਨ੍ਹਾਂ ਦੱਸਿਆ ਕਿ ਹਾਲ ਹੀ ਵਿਚ ਗਾਇਕਾ ਦੇ ਤੌਰ ਆਪਣਾ ਪਹਿਲਾਂ ਗੀਤ 'ਮੇਹਰਬਾਨੀ' ਰਿਲੀਜ਼ ਕਰ ਚੁੱਕੀ ਹੈ, ਜਿਸ ਨੂੰ ਸਰੋਤਿਆਂ, ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ ਅਤੇ ਇਸੇ ਮੱਦੇਨਜ਼ਰ ਇਹ ਗੀਤ ਇਕ ਮਿਲੀਅਨ ਵਿਊਜ਼ ਦਾ ਅੰਕੜ੍ਹਾ ਵੀ ਪਾਰ ਕਰ ਗਿਆ ਹੈ।

ਅਦਿੱਤੀ ਆਰਿਆ

ਉਨ੍ਹਾਂ ਦੱਸਿਆ ਕਿ ਉਕਤ ਪੰਜਾਬੀ ਫ਼ਿਲਮ ਵਿਚ ਉਨ੍ਹਾਂ ਦਾ ਕਿਰਦਾਰ ਇਕ ਐਸੀ ਸ਼ਹਿਰੀ ਕੁੜ੍ਹੀ ਅਤੇ ਰਿਪੋਰਟਰ ਦਾ ਹੈ, ਜੋ ਪੱਕੇ ਵਿਚਾਰਾਂ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਮੰਨਦੀ ਹੈ ਕਿ ਉਹ ਬਹੁਤ ਕੁਝ ਕਰ ਸਕਦੀ ਹੈ ਆਪਣੇ ਦਮ 'ਤੇ। ਉਹਨਾਂ ਨੇ ਅੱਗੇ ਦੱਸਿਆ ਕਿ ਮੇਰਾ ਹੁਣ ਤੱਕ ਦਾ ਸਫ਼ਰ ਚਾਹੇ ਉਹ ਅਦਾਕਾਰਾ ਦੇ ਤੌਰ ਤੇ ਹੋਵੇ ਜਾਂ ਗਾਇਕਾ, ਬਹੁਤ ਹੀ ਖੂਬਸੂਰਤ ਰਿਹਾ ਹੈ, ਦੋਨੋ ਖੇਤਰਾਂ ਵਿਚ ਪਿਆਰ, ਸਨੇਹ ਮਿਲ ਰਿਹਾ ਹੈ।

ਅਦਿੱਤੀ ਆਰਿਆ

ਉਨ੍ਹਾਂ ਆਪਣੇ ਹੁਣ ਤੱਕ ਦੇ ਸਫ਼ਰ ਵੱਲ ਨਜ਼ਰਸਾਨੀ ਕਰਵਾਉਂਦਿਆਂ ਦੱਸਿਆ ਕਿ ਉਨ੍ਹਾਂ ਦੀ ਪਹਿਲੀ ਫ਼ਿਲਮ 'ਖਾਓ ਪੀਓ ਐਸ਼ ਕਰੋ' ਰਹੀ, ਜਿਸ ਤੋਂ ਬਾਅਦ ਉਨ੍ਹਾਂ 'ਆਪੇ ਪੈਣ ਸਿਆਪੇ' ਕੀਤੀ। ਇਸ ਤੋਂ ਇਲਾਵਾ ਇਕ ਹਿੰਦੀ ਫ਼ਿਲਮ ਦੀ ਵੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ, ਜਿਸ ਦਾ ਰਸਮੀ ਲੁੱਕ ਜਲਦ ਰਿਲੀਜ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਗਾਇਕਾਂ ਦੇ ਤੌਰ 'ਤੇ ਉਨ੍ਹਾਂ ਦਾ ਉਤਸ਼ਾਹ ਵਧਾਉਣ ਵਿਚ ਇਸੇ ਖੇਤਰ ਦੀਆਂ ਦੋ ਬਹੁਤ ਟੈਲੇਂਟਡ ਅਤੇ ਮੰਨੀਆ ਪ੍ਰਮੰਨੀਆਂ ਸ਼ਖ਼ਸ਼ੀਅਤਾਂ ਰਣਜੀਤ ਬਾਵਾ ਅਤੇ ਤਰਸੇਮ ਜੱਸੜ੍ਹ ਦਾ ਬਹੁਤ ਯੋਗਦਾਨ ਰਿਹਾ ਹੈ, ਜਿੰਨ੍ਹਾਂ ਦੇ ਗਾਹੇ ਬਗਾਹੇ ਦਿੱਤੇ ਜਾਂਦੇ ਹੌਂਸਲੇ ਦੀ ਬਦੌਂਲਤ ਹੀ ਉਨ੍ਹਾਂ ਨੂੰ ਗਾਇਕਾਂ ਦੇ ਤੌਰ 'ਤੇ ਆਪਣੀਆਂ ਪ੍ਰਤਿਭਾਵਾਂ ਤਰਾਸਣ ਅਤੇ ਇਸ ਖੇਤਰ ਵਿਚ ਅੱਗੇ ਵਧਣ ਦਾ ਬਲ ਮਿਲਿਆ ਹੈ।

ਅਦਿੱਤੀ ਆਰਿਆ

ਉਨ੍ਹਾਂ ਦੱਸਿਆ ਕਿ ਗਾਇਕੀ ਦੇ ਗੁਣ ਤਾਂ ਉਹ ਆਪਣੇ ਮਨ ਅੰਦਰ ਹਮੇਸ਼ਾ ਮਹਿਸੂਸ ਕਰਦੇ ਰਹੇ ਹਨ, ਪਰ ਇਸ ਨੂੰ ਪ੍ਰੈਕਟੀਕਲੀ ਵਜ਼ੂਦ ਦੇਣ ਦਾ ਤਰੱਦਦ ਨਹੀਂ ਕਰ ਪਾ ਰਹੇ ਸਨ। ਪਰ ਉਕਤ ਗਾਇਕ ਸਾਥੀਆਂ ਵੱਲੋਂ ਉਨ੍ਹਾਂ ਨੂੰ ਨਾ ਕੇਵਲ ਇਸ ਖੇਤਰ ਵਿਚ ਉਦਮ ਕਰਨ ਲਈ ਪ੍ਰੇਰਿਤ ਕੀਤਾ ਗਿਆ ਸਗੋਂ ਸੰਗੀਤਕ ਬਾਰੀਕੀਆ ਤੋਂ ਵੀ ਜਾਣੂੰ ਕਰਵਾਉਣ ਵਿਚ ਵੀ ਅਹਿਮ ਭੂਮਿਕਾ ਨਿਭਾਈ ਗਈ।

ਉਨ੍ਹਾਂ ਦੱਸਿਆ ਕਿ ਆਮ ਤੌਰ ਉਤੇ ਵੇਖਣ ਵਿਚ ਆਇਆ ਹੈ ਕਿ ਗਾਇਕੀ ਖੇਤਰ ਨਾਲ ਜੁੜੀਆਂ ਕੁੜੀਆਂ ਆਮ ਤੌਰ 'ਤੇ ਰੈਪ ਕਰਨ ਤੋਂ ਦੂਰ ਰਹਿੰਦੀਆਂ ਹਨ, ਪਰ ਉਹ ਇਸ ਮਿੱਥ ਨੂੰ ਹੁਣ ਤੋੜਨ ਜਾ ਰਹੀ ਹੈ, ਜਿੰਨ੍ਹਾਂ ਦਾ ਰੈਪ ਸੌਂਗ ਅਤੇ ਇਸਦਾ ਮਿਊਜ਼ਿਕ ਵੀਡੀਓ ਜਲਦ ਸਰੋਤਿਆਂ ਅਤੇ ਦਰਸ਼ਕਾਂ ਨੂੰ ਵੇਖਣ ਨੂੰ ਮਿਲੇਗਾ।

ਇਹ ਵੀ ਪੜ੍ਹੋ:Money Laundering case: ਅਦਾਲਤ 'ਚ ਪੇਸ਼ ਹੋਈ ਜੈਕਲੀਨ ਫਰਨਾਂਡਿਸ, ਹੁਣ 18 ਅਪ੍ਰੈਲ ਨੂੰ ਹੋਵੇਗੀ ਮਾਮਲੇ ਦੀ ਸੁਣਵਾਈ

ABOUT THE AUTHOR

...view details