ਪੰਜਾਬ

punjab

ETV Bharat / entertainment

ਪੰਜਾਬੀ ਦੀਆਂ ਕੁੱਝ ਬਾਬਾ ਬੋਹੜ ਅਦਾਕਾਰਾਂ, ਜਿਹਨਾਂ ਬਿਨ੍ਹਾਂ ਅਧੂਰੀਆਂ ਹਨ ਪੰਜਾਬੀ ਫਿਲਮਾਂ - ਅਨੀਤਾ ਮੀਤ

ਪੰਜਾਬੀ ਸਿਨੇਮਾ ਕੁੱਝ ਇਸ ਤਰ੍ਹਾਂ ਦਾ ਹੈ ਜਿਥੇ ਕਿ ਕੁੱਝ ਸਦਾਬਹਾਰ ਅਦਾਕਾਰਾਂ ਪਿਛਲੇ 4 ਦਹਾਕੇ ਤੋਂ ਚੱਲਦੀਆਂ ਆ ਰਹੀਆਂ ਹਨ। ਇਹਨਾਂ ਦੇ ਨਾਂ ਰੁਪਿੰਦਰ ਰੂਪੀ, ਨਿਰਮਲ ਰਿਸ਼ੀ, ਸੀਮਾ ਕੌਸ਼ਲ, ਗੁਰਪ੍ਰੀਤ ਭੰਗੂ, ਅਨੀਤਾ ਦੇਵਗਨ, ਅਨੀਤਾ ਮੀਤ, ਅਨੀਤਾ ਸ਼ਬਦੀਸ਼ ਆਦਿ ਹਨ।

ਪੰਜਾਬੀ ਦੀਆਂ ਕੁੱਝ ਬਾਬਾ ਬੋਹੜ ਅਦਾਕਾਰਾਂ, ਜਿਹਨਾਂ ਬਿਨ੍ਹਾਂ ਅਧੂਰੀਆਂ ਹਨ ਪੰਜਾਬੀ ਫਿਲਮਾਂ
ਪੰਜਾਬੀ ਦੀਆਂ ਕੁੱਝ ਬਾਬਾ ਬੋਹੜ ਅਦਾਕਾਰਾਂ, ਜਿਹਨਾਂ ਬਿਨ੍ਹਾਂ ਅਧੂਰੀਆਂ ਹਨ ਪੰਜਾਬੀ ਫਿਲਮਾਂ

By

Published : Apr 18, 2022, 2:00 PM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਕੁੱਝ ਇਸ ਤਰ੍ਹਾਂ ਦਾ ਹੈ ਜਿਥੇ ਕਿ ਕੁੱਝ ਸਦਾਬਹਾਰ ਅਦਾਕਾਰਾਂ ਪਿਛਲੇ 4 ਦਹਾਕੇ ਤੋਂ ਚੱਲਦੀਆਂ ਆ ਰਹੀਆਂ ਹਨ। ਇਹਨਾਂ ਦੇ ਨਾਂ ਰੁਪਿੰਦਰ ਰੂਪੀ, ਨਿਰਮਲ ਰਿਸ਼ੀ, ਸੀਮਾ ਕੌਸ਼ਲ, ਗੁਰਪ੍ਰੀਤ ਭੰਗੂ, ਅਨੀਤਾ ਦੇਵਗਨ, ਅਨੀਤਾ ਮੀਤ, ਅਨੀਤਾ ਸ਼ਬਦੀਸ਼ ਆਦਿ ਹਨ।

ਤੁਹਾਨੂੰ ਦੱਸਦੀਏ ਕਿ ਸ਼ਾਇਦ ਹੀ ਕੋਈ ਅਜਿਹੀ ਕੋਈ ਫਿਲਮ ਹੋਵੇ ਜਿਸ ਵਿੱਚ ਕਿ ਇਹ ਅਦਾਕਾਰਾਂ ਨਾ ਹੋਣ, ਕਿਉਂਕਿ ਇਹਨਾਂ ਅਦਾਕਾਰਾਂ ਦੀ ਅਵਾਜ਼ ਵਿੱਚ ਪੇਂਡੂ ਦੀ ਬਣਤਰ ਝਲਕਦੀ ਹੈ। ਇਹਨਾਂ ਨੇ ਫਿਲਮਾਂ 'ਤੇ ਅਜਿਹਾ ਦਬਦਬਾ ਬਣਾ ਰੱਖਿਆ ਹੈ ਕਿ ਇਹਨਾਂ ਤੋਂ ਬਿਨ੍ਹਾਂ ਕੋਈ ਵੀ ਫਿਲਮ ਅਧੂਰੀ ਹੈ। ਹੁਣ ਅਸੀਂ ਇਹਨਾਂ ਬਾਰੇ ਵਿਸਥਾਰ ਪੂਵਰਕ ਗੱਲ ਕਰਾਂਗੇ...

ਰੁਪਿੰਦਰ ਰੂਪੀ: ਰੁਪਿੰਦਰ ਰੂਪੀ ਇੱਕ ਅਦਾਕਾਰਾ ਹੈ, ਜੋ ਰੁਪਿੰਦਰ ਗਾਂਧੀ 2: ਦ ਰੌਬਿਨ ਹੁੱਡ (2017), ਮੰਨਤ (2006) ਅਤੇ ਬੈਂਡ ਵਾਜੇ (2019) ਲਈ ਜਾਣੀ ਜਾਂਦੀ ਹੈ। ਇਹਨਾਂ ਤੋਂ ਇਲਾਵਾ ਵੀ ਅਦਾਕਾਰਾ ਨੇ ਅਨੇਕਾਂ ਫਿਲਮਾਂ ਵਿੱਚ ਕਿਰਦਾਰ ਨਿਭਾਇਆ ਹੈ।

ਪੰਜਾਬੀ ਦੀਆਂ ਕੁੱਝ ਬਾਬਾ ਬੋਹੜ ਅਦਾਕਾਰਾਂ, ਜਿਹਨਾਂ ਬਿਨ੍ਹਾਂ ਅਧੂਰੀਆਂ ਹਨ ਪੰਜਾਬੀ ਫਿਲਮਾਂ

ਨਿਰਮਲ ਰਿਸ਼ੀ:ਨਿਰਮਲ ਰਿਸ਼ੀ ਇੱਕ ਭਾਰਤੀ ਪੰਜਾਬੀ ਫਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਹੈ। ਉਸਨੂੰ ਆਪਣੀ ਪਹਿਲੀ ਫਿਲਮ ਲੌਂਗ ਦਾ ਲਿਸ਼ਕਾਰਾ ਵਿੱਚ ਗੁਲਾਬੋ ਮਾਸੀ ਦੀ ਭੂਮਿਕਾ ਲਈ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ। ਉਹ ਨਿੱਕਾ ਜ਼ੈਲਦਾਰ, ਨਿੱਕਾ ਜ਼ੈਲਦਾਰ 2, ਲੌਂਗ ਦਾ ਲਿਸ਼ਕਾਰਾ ਅਤੇ ਦਿ ਗ੍ਰੇਟ ਸਰਦਾਰ ਵਰਗੀਆਂ ਪੰਜਾਬੀ ਫ਼ਿਲਮਾਂ ਵਿੱਚ ਦਿਖਾਈ ਦੇਣ ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ। ਅਦਾਕਾਰਾ ਆਪਣੇ ਵੱਖਰੇ ਅੰਦਾਜ਼ ਲਈ ਜਾਣੀ ਜਾਂਦੀ ਹੈ, ਅਦਾਕਾਰਾ ਨੂੰ ਫਿਲਮਾਂ ਦੀ ਮਾਂ ਕਹਿਣਾ ਕੋਈ ਗੱਲ ਨਹੀਂ ਹੋਵੇਗਾ।

ਪੰਜਾਬੀ ਦੀਆਂ ਕੁੱਝ ਬਾਬਾ ਬੋਹੜ ਅਦਾਕਾਰਾਂ, ਜਿਹਨਾਂ ਬਿਨ੍ਹਾਂ ਅਧੂਰੀਆਂ ਹਨ ਪੰਜਾਬੀ ਫਿਲਮਾਂ

ਸੀਮਾ ਕੌਸ਼ਲ: ਸੀਮਾ ਕੌਸ਼ਲ ਇੱਕ ਅਦਾਕਾਰਾ ਹੈ, ਜੋ ਬੈਂਡ ਵਾਜੇ (2019), ਹੈਟਰਜ਼ (2022) ਅਤੇ ਅੰਬਰਸਰੀਆ (2016) ਲਈ ਜਾਣੀ ਜਾਂਦੀ ਹੈ। ਅਦਾਕਾਰਾ ਨੇ ਅਜਿਹੇ ਕਿਰਦਾਰ ਨਿਭਾਏ ਹਨ ਕਿ ਦੇਖ ਕੇ ਤੁਸੀਂ ਵੀ ਇਮੋਸ਼ਨਲ ਹੋ ਜਾਵੋਗੇ।

ਪੰਜਾਬੀ ਦੀਆਂ ਕੁੱਝ ਬਾਬਾ ਬੋਹੜ ਅਦਾਕਾਰਾਂ, ਜਿਹਨਾਂ ਬਿਨ੍ਹਾਂ ਅਧੂਰੀਆਂ ਹਨ ਪੰਜਾਬੀ ਫਿਲਮਾਂ

ਗੁਰਪ੍ਰੀਤ ਕੌਰ ਭੰਗੂ: ਗੁਰਪ੍ਰੀਤ ਕੌਰ ਭੰਗੂ ਇੱਕ ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਹੈ ਜੋ ਭਾਰਤੀ ਪੰਜਾਬੀ ਅਤੇ ਹਿੰਦੀ ਸਿਨੇਮਾ ਵਿੱਚ ਸਰਗਰਮ ਹੈ। ਉਹ ਪੰਜਾਬੀ ਫਿਲਮ ਨਿੱਕਾ ਜ਼ੈਲਦਾਰ 2 ਵਿੱਚ ਆਪਣੇ ਕੰਮ ਲਈ ਜਾਣੀ ਜਾਂਦੀ ਹੈ। ਇਸ ਤੋਂ ਇਲਾਵਾ ਅਦਾਕਾਰਾ ਦੇ ਕੰਮ ਦੀ ਗਿਣਤੀ ਕਰਨੀ ਬਹੁਤ ਹੀ ਮੁਸ਼ਕਿਲ ਹੈ, ਅਦਾਕਾਰਾ ਨੇ ਕਈ ਵਾਰ ਕੁਪੱਤੀ ਸੱਸ ਦਾ ਕਿਰਦਾਰ ਵੀ ਨਿਭਾਇਆ ਹੈ।

ਪੰਜਾਬੀ ਦੀਆਂ ਕੁੱਝ ਬਾਬਾ ਬੋਹੜ ਅਦਾਕਾਰਾਂ, ਜਿਹਨਾਂ ਬਿਨ੍ਹਾਂ ਅਧੂਰੀਆਂ ਹਨ ਪੰਜਾਬੀ ਫਿਲਮਾਂ

ਅਨੀਤਾ ਦੇਵਗਨ: ਅਨੀਤਾ ਦੇਵਗਨ ਨੂੰ ਐਂਟਰਟੇਨਮੈਂਟ ਕਵੀਨ ਵਜੋਂ ਵੀ ਜਾਣਿਆ ਜਾਂਦਾ ਹੈ, ਭਾਰਤ ਦੀ ਇੱਕ ਅਦਾਕਾਰਾ ਹੈ। ਉਮਰ 47 ਸਾਲ ਹੈ, ਅਦਾਕਾਰਾ ਅੰਮ੍ਰਿਤਸਰ, ਪੰਜਾਬ, ਭਾਰਤ ਵਿੱਚ ਪੈਦਾ ਹੋਈ। ਹੁਣ ਤੱਕ ਅਨੀਤਾ ਦੇਵਗਨ ਬਾਲੀਵੁੱਡ ਐਂਟਰਟੇਨਮੈਂਟ ਇੰਡਸਟਰੀ ਵਿੱਚ ਕੰਮ ਕਰ ਚੁੱਕੀ ਹੈ ਅਤੇ ਹਿੰਦੀ ਭਾਸ਼ਾ ਦੀਆਂ ਫਿਲਮਾਂ ਵਿੱਚ ਉਸਦੀ ਕਲਾਕਾਰੀ ਰਿਲੀਜ਼ ਹੋ ਚੁੱਕੀ ਹੈ। ਅਦਾਕਾਰਾ ਦੀ ਖ਼ਾਸੀਅਤ ਇਹ ਹੈ ਕਿ ਅਦਾਕਾਰਾ ਨੂੰ ਬੁਰੇ ਅਤੇ ਚੰਗੇ ਦੋਵੇਂ ਕਿਰਦਾਰ ਢੁਕਦੇ ਹਨ।

ਪੰਜਾਬੀ ਦੀਆਂ ਕੁੱਝ ਬਾਬਾ ਬੋਹੜ ਅਦਾਕਾਰਾਂ, ਜਿਹਨਾਂ ਬਿਨ੍ਹਾਂ ਅਧੂਰੀਆਂ ਹਨ ਪੰਜਾਬੀ ਫਿਲਮਾਂ

ਅਨੀਤਾ ਮੀਤ: ਅਨੀਤਾ ਮੀਤ ਇੱਕ ਅਦਾਕਾਰਾ ਹੈ, ਜੋ ਜਬ ਵੀ ਮੇਟ (2007), ਕਿਰਪਾ ਕਰਕੇ ਕਿਲ ਮੀ (2021) ਅਤੇ ਡਾਕੂਆਂ ਦਾ ਮੁੰਡਾ (2018) ਲਈ ਜਾਣੀ ਜਾਂਦੀ ਹੈ। ਇਸ ਤੋਂ ਇਲਾਵਾ ਅਦਾਕਾਰਾ ਨੇ ਅਨੇਕਾਂ ਟੀਵੀ ਸੀਰੀਅਲ ਕੀਤੇ ਹਨ।

ਪੰਜਾਬੀ ਦੀਆਂ ਕੁੱਝ ਬਾਬਾ ਬੋਹੜ ਅਦਾਕਾਰਾਂ, ਜਿਹਨਾਂ ਬਿਨ੍ਹਾਂ ਅਧੂਰੀਆਂ ਹਨ ਪੰਜਾਬੀ ਫਿਲਮਾਂ

ਅਨੀਤਾ ਸ਼ਬਦੀਸ਼: ਅਨੀਤਾ ਸ਼ਬਦੀਸ਼ ਇੱਕ ਅਦਾਕਾਰਾ ਹੈ, ਜੋ ਉੜਤਾ ਪੰਜਾਬ (2016), ਏਕਮ: ਸਨ ਆਫ਼ ਸੋਇਲ (2010) ਅਤੇ ਦ ਲੀਜੈਂਡ ਆਫ਼ ਭਗਤ ਸਿੰਘ (2002) ਲਈ ਜਾਣੀ ਜਾਂਦੀ ਹੈ। ਇਹਨਾਂ ਤੋਂ ਇਲਾਵਾ ਅਦਾਕਾਰਾ ਟੀਵੀ ਸੀਰੀਅਲ ਵੀ ਕੀਤੇ ਹਨ।

ਪੰਜਾਬੀ ਦੀਆਂ ਕੁੱਝ ਬਾਬਾ ਬੋਹੜ ਅਦਾਕਾਰਾਂ, ਜਿਹਨਾਂ ਬਿਨ੍ਹਾਂ ਅਧੂਰੀਆਂ ਹਨ ਪੰਜਾਬੀ ਫਿਲਮਾਂ

ਤੁਹਾਨੂੰ ਦੱਸ ਦਈਏ ਕਿ ਅਦਾਕਾਰਾਂ ਦਾ ਬੈੱਕ ਗਰਾਉਂਡ ਨਾਟਕ ਭਾਵ ਕਿ ਥੀਏਟਰ ਨਾਲ ਸੰਬੰਧਿਤ ਰਿਹਾ ਹੈ ਕਹਿ ਸਕਦੇ ਹਾਂ ਕਿ ਅਦਾਕਾਰਾਂ ਇੱਕ ਪਰਿਪੱਕ ਅਦਾਕਾਰਾਂ ਹਨ।
ਇਹ ਵੀ ਪੜ੍ਹੋ:ਰਘਵੀਰ ਬੋਲੀ ਨੇ ਅਦਾਕਾਰਾ ਵਾਮਿਕਾ ਗੱਬੀ ਦੀ ਤਸਵੀਰਾਂ ਰਾਹੀਂ ਕੀਤੀ ਤਾਰੀਫ਼, ਦੇਖੋ ਖਾਸ ਤਸਵੀਰਾਂ

ABOUT THE AUTHOR

...view details