ਚੰਡੀਗੜ੍ਹ: 'ਮਾਂ' ਉਹ ਸ਼ਬਦ ਹੈ ਜਿਸ ਨਾਲ ਦੁਨੀਆਂ ਦੇ ਹਰ ਮਨੁੱਖ ਦਾ ਸਭ ਤੋਂ ਖਾਸ, ਪਿਆਰਾ ਰਿਸ਼ਤਾ ਹੈ ਅਤੇ ਮਾਂ ਦਾ ਪਿਆਰ ਉਸ ਬਾਲਣ ਵਰਗਾ ਹੈ, ਜੋ ਇੱਕ ਆਮ ਵਿਅਕਤੀ ਨੂੰ ਅਸੰਭਵ ਕੰਮ ਕਰਨ ਦੇ ਯੋਗ ਬਣਾਉਂਦਾ ਹੈ, ਜਿਸ ਨਾਲ ਉਸਦੀ ਸਫਲਤਾ ਦੀ ਪਟੜੀ 'ਤੇ ਦੌੜਨ ਲੱਗਦੀ ਹੈ। ਮਾਂ ਪ੍ਰਤੀ ਇਹ ਪਿਆਰ ਦਿਵਸ ਵਜੋਂ ਵੀ ਮਨਾਇਆ ਜਾਂਦਾ ਹੈ। ਮਈ ਮਹੀਨੇ ਦੇ ਦੂਜੇ ਐਤਵਾਰ ਨੂੰ ਮਾਂ ਦਿਵਸ ਮਨਾਇਆ ਜਾਂਦਾ ਹੈ।
ਵੈਸੇ ਤਾਂ ਮਾਂ ਆਪਣੇ ਬੱਚਿਆਂ ਲਈ ਪਲ ਪਲ ਦੇਣ ਵਾਲੀਆਂ ਕੁਰਬਾਨੀਆਂ ਦਾ ਸ਼ੁਕਰਾਨਾ ਕਰਨ ਲਈ ਦਿਨ ਤਾਂ ਕੀ ਛੋਟਾ ਹੁੰਦਾ ਹੈ ਪਰ ਫਿਰ ਵੀ ਮਾਂ ਦੇ ਨਾਂ 'ਤੇ ਇਕ ਖਾਸ ਦਿਨ ਬਣਾ ਦਿੱਤਾ ਗਿਆ ਹੈ। ਇਸ ਸਾਲ ਇਹ ਖਾਸ ਦਿਨ 8 ਮਈ ਨੂੰ ਮਨਾਇਆ ਜਾ ਰਿਹਾ ਹੈ। ਇਹ ਦਿਨ ਲੋਕਾਂ ਨੂੰ ਆਪਣੀ ਮਾਂ ਪ੍ਰਤੀ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਮੌਕਾ ਦਿੰਦਾ ਹੈ। ਜ਼ਿਆਦਾਤਰ ਦੇਸ਼ਾਂ ਵਿੱਚ ਮਈ ਦੇ ਦੂਜੇ ਐਤਵਾਰ ਨੂੰ ਮਾਂ ਦਿਵਸ ਮਨਾਇਆ ਜਾਂਦਾ ਹੈ। ਪਰ ਕਈ ਦੇਸ਼ਾਂ ਵਿੱਚ ਇਹ ਖਾਸ ਦਿਨ ਵੱਖ-ਵੱਖ ਤਰੀਕਾਂ ਨੂੰ ਵੀ ਮਨਾਇਆ ਜਾਂਦਾ ਹੈ।
ਇਸੇ ਤਰ੍ਹਾਂ ਹੀ ਪੰਜਾਬੀ ਅਦਾਕਾਰਾ ਤਾਨੀਆ ਨੇ ਪਿਛੇ ਦਿਨ ਆਪਣਾ ਜਨਮਦਿਨ ਮਨਾਇਆ ਹੈ ਅਤੇ ਅਦਾਕਾਰਾ ਨੇ ਆਪਣੀ ਮਾਂ ਨਾਲ ਇੱਕ ਤਸਵੀਰ ਸਾਂਝੀ ਕਰਕੇ ਮਾਂ ਨੂੰ ਮਾਂ ਦਿਵਸ ਦੀ ਮੁਬਾਰਕਬਾਦ ਦਿੱਤੀ ਹੈ। ਅਦਾਕਾਰਾ ਨੇ ਕੈਪਸ਼ਨ ਦਿੱਤਾ ਹੈ