ਫਰੀਦਕੋਟ:ਪੰਜਾਬੀ ਸਿਨੇਮਾ 'ਚ ਆਪਣਾ ਨਾਮ ਕਮਾ ਰਹੇ ਅਦਾਕਾਰ ਸੁਦੇਸ਼ ਵਿੰਕਲ ਰਿਲੀਜ਼ ਹੋਈ ਆਪਣੀ ਫ਼ਿਲਮ 'ਗੁੜੀਆ' ਨਾਲ ਸਫ਼ਲਤਾ ਹਾਸਲ ਕਰਨ ਵੱਲ ਵੱਧ ਚੁੱਕੇ ਹਨ। ਪੰਜਾਬ ਦੇ ਇਤਿਹਾਸਿਕ ਅਤੇ ਧਾਰਮਿਕ ਸ਼ਹਿਰ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਸਬੰਧ ਰੱਖਦੇ ਇਹ ਹੋਣਹਾਰ ਅਦਾਕਾਰ ਇੰਨੀਂ ਦਿਨੀਂ ਕਈ ਪੰਜਾਬੀ ਅਤੇ ਹਿੰਦੀ ਫਿਲਮਾਂ ਦੀ ਸ਼ੂਟਿੰਗ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਫ਼ਿਲਮ ਦਾ ਹਿੱਸਾ ਬਣਨਾ ਉਨਾਂ ਲਈ ਕਾਫ਼ੀ ਮਾਣ ਭਰੀ ਗੱਲ ਅਤੇ ਯਾਦਗਾਰੀ ਤਜੁਰਬਾ ਰਿਹਾ ਹੈ। ਉਨਾਂ ਨੇ ਅੱਗੇ ਦੱਸਿਆ ਕਿ ਇਸ ਫ਼ਿਲਮ ਵਿੱਚ ਉਨ੍ਹਾਂ ਦੁਆਰਾ ਨਿਭਾਈ ਪੁਲਿਸ ਅਫ਼ਸਰ ਦੀ ਭੂਮਿਕਾ ਨੂੰ ਕਾਫ਼ੀ ਤਾਰੀਫ਼ ਮਿਲ ਰਹੀ ਹੈ, ਜਿਸ ਨਾਲ ਉਨ੍ਹਾਂ ਦਾ ਉਤਸ਼ਾਹ ਹੋਰ ਵਧਿਆ ਹੈ।
ਅਦਾਕਾਰ ਸੁਦੇਸ਼ ਵਿੰਕਲ ਦੀ ਰਿਲੀਜ਼ ਹੋਈ ਫਿਲਮ 'ਗੁੜੀਆ' ਨੂੰ ਮਿਲ ਰਹੀ ਲੋਕਾਂ ਦੀ ਵਧੀਆਂ ਪ੍ਰਤੀਕਿਰੀਆਂ, ਹੋਰ ਵੀ ਕਈ ਅਪਕਮਿੰਗ ਫਿਲਮਾਂ 'ਚ ਆਉਣਗੇਂ ਨਜ਼ਰ - ਹਿੰਦੀ ਫਿਲਮ ਦਾ ਡਿਪਲੋਮੈਟ
Film Gudiya: ਅਦਾਕਾਰ ਸੁਦੇਸ਼ ਵਿੰਕਲ ਦੀ ਫ਼ਿਲਮ 'ਗੁੜੀਆ' 24 ਨਵੰਬਰ ਨੂੰ ਰਿਲੀਜ਼ ਹੋਈ ਸੀ। ਉਨ੍ਹਾਂ ਨੇ ਇਸ ਫਿਲਮ 'ਚ ਪੁਲਿਸ ਅਫ਼ਸਰ ਦੀ ਭੂਮਿਕਾ ਨਿਭਾਈ ਹੈ। ਉਨ੍ਹਾਂ ਦੇ ਇਸ ਕਿਰਦਾਰ ਨੂੰ ਦਰਸ਼ਕਾਂ ਵੱਲੋ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
Published : Nov 26, 2023, 12:34 PM IST
ਹਾਲ ਹੀ ਵਿੱਚ ਰਿਲੀਜ਼ ਹੋਈਆਂ ਕਈ ਲਘੂ ਫਿਲਮਾਂ ਅਤੇ ਵੈਬ-ਸੀਰੀਜ਼ ਵਿੱਚ ਮਹੱਤਵਪੂਰਨ ਕਿਰਦਾਰ ਅਦਾ ਕਰ ਚੁੱਕੇ ਇਹ ਅਦਾਕਾਰ ਥੀਏਟਰ ਖੇਤਰ ਦੀਆਂ ਕਈ ਨਾਮੀ ਸ਼ਖਸ਼ੀਅਤਾਂ ਨਾਲ ਕੰਮ ਕਰਨ ਦਾ ਸਿਹਰਾ ਵੀ ਹਾਸਲ ਕਰ ਚੁੱਕੇ ਹਨ। ਅਦਾਕਾਰ ਸੁਦੇਸ਼ ਵਿੰਕਲ ਨੇ ਬਹੁਤ ਘਟ ਸਮੇਂ 'ਚ ਹੀ ਪਾਲੀਵੁੱਡ ਅਤੇ ਬਾਲੀਵੁੱਡ ਵਿੱਚ ਆਪਣੀ ਵਿਲੱਖਣ ਪਹਿਚਾਣ ਅਤੇ ਸ਼ਾਨਦਾਰ ਵਜੂਦ ਸਥਾਪਿਤ ਕੀਤਾ ਹੈ। ਹੁਣ ਅਦਾਕਾਰ ਸੁਦੇਸ਼ ਵਿੰਕਲ ਜਾਨ ਅਬ੍ਰਾਹਮ ਦੀ ਰਿਲੀਜ਼ ਹੋਣ ਜਾ ਰਹੀ ਬਿੱਗ ਸੈਟਅੱਪ ਅਤੇ ਚਰਚਿਤ ਹਿੰਦੀ ਫਿਲਮ 'ਦਾ ਡਿਪਲੋਮੈਟ' ਵਿੱਚ ਵੀ ਮਹੱਤਵਪੂਰਨ ਕਿਰਦਾਰ 'ਚ ਨਜ਼ਰ ਆਉਣਗੇ। ਉਨ੍ਹਾਂ ਵਲੋਂ ਇਸ ਫ਼ਿਲਮ ਵਿਚਲੀ ਅਪਣੇ ਹਿੱਸੇ ਦੀ ਸ਼ੂਟਿੰਗ ਮੁਕੰਮਲ ਕਰ ਲਈ ਗਈ ਹੈ।
ਅਦਾਕਾਰ ਸੁਦੇਸ਼ ਵਿੰਕਲ ਦਾ ਕਰੀਅਰ:ਅਦਾਕਾਰ ਸੁਦੇਸ਼ ਵਿੰਕਲ ਦੇ ਕਰੀਅਰ ਬਾਰੇ ਗੱਲ ਕੀਤੀ ਜਾਵੇ, ਤਾਂ ਉਹ ਪੰਜਾਬੀ ਫਿਲਮ ਜਵਾਈ ਭਾਈ, ਕਾਮੇਡੀ ਸੀਰੀਜ਼ ਡਿਜ਼ਾਰਿਡ ਸੰਡੇ, ਪੰਜਾਬੀ ਲਘੂ ਫ਼ਿਲਮ ਨਸੀਬ ਕੌਰ, ਚੋਰਾਂ ਨੂੰ ਮੋਰ, ਵੀਆਈਪੀ ਡਿਊਟੀ, ਹਿੰਦੀ ਕਾਮੇਡੀ ਸੀਰੀਜ਼ 'ਕਿਆ ਬਕਵਾਸ ਹੈ' ਆਦਿ 'ਚ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ਦੇ ਸੀਰੀਅਲ 'ਵੰਗਾਂ' ਨੇ ਵੀ ਉਨ੍ਹਾਂ ਦੇ ਫਿਲਮੀ ਕਰੀਅਰ 'ਚ ਅਹਿਮ ਭੂਮਿਕਾ ਨਿਭਾਈ ਹੈ।