ਫਰੀਦਕੋਟ: ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ ਜਵਾਨ ਬਾਕਸ ਆਫ਼ਿਸ 'ਤੇ ਧਮਾਲ ਮਚਾ ਰਹੀ ਹੈ। ਇਸ ਫਿਲਮ ਦਾ ਨਿਰਦੇਸ਼ਨ ਐਟਲੀ ਨੇ ਕੀਤਾ ਹੈ। ਜਵਾਨ ਤੋਂ ਬਾਅਦ ਸ਼ਾਹਰੁਖ ਖਾਨ ਫਿਲਮ 'Dunki' ਲੈ ਕੇ ਆ ਰਹੇ ਹਨ। ਫਿਲਮ Dunki ਦੀ ਸ਼ੂਟਿੰਗ ਲਗਭਗ ਪੂਰੀ ਹੋ ਗਈ ਹੈ ਅਤੇ ਸ਼ਾਹਰੁਖ ਖਾਨ ਨੇ ਇਸ ਫਿਲਮ ਦਾ ਪਹਿਲਾ ਲੁੱਕ ਜਾਰੀ ਕਰ ਦਿੱਤਾ ਹੈ।
ਸ਼ਾਹਰੁਖ ਖਾਨ ਦੀ ਫਿਲਮ Dunki ਇਸ ਸਾਲ ਹੋ ਸਕਦੀ ਰਿਲੀਜ਼: ਬੀਤੇ ਦਿਨੀ ਖਬਰ ਸਾਹਮਣੇ ਆ ਰਹੀ ਸੀ ਕਿ ਸ਼ਾਹਰੁਖ ਖਾਨ ਦੀ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। ਪਰ ਸ਼ਾਹਰੁਖ ਖਾਨ ਨੇ Jawan Success Meet 'ਚ ਇਸ ਗੱਲ ਦਾ ਐਲਾਨ ਕਰ ਦਿੱਤਾ ਹੈ ਕਿ ਉਨ੍ਹਾਂ ਦੀ ਫਿਲਮ ਇਸ ਸਾਲ ਹੀ ਰਿਲੀਜ਼ ਹੋਵੇਗੀ। ਸ਼ਾਹਰੁਖ ਖਾਨ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹ ਆਪਣੀ ਫਿਲਮ Dunki ਨੂੰ ਇਸ ਸਾਲ ਕ੍ਰਿਸਮਸ ਦੇ ਦਿਨ ਰਿਲੀਜ਼ ਕਰਨਗੇ।
ਫਿਲਮ Dunki 'ਚ ਇਹ ਸਿਤਾਰੇ ਆਉਣਗੇ ਨਜ਼ਰ: 'ਰੈਡ ਚਿੱਲੀ ਇੰਟਰਟੇਨਮੈਂਟ’ ਦੇ ਬੈਨਰ ਹੇਠ ਗੌਰੀ ਖ਼ਾਨ ਵੱਲੋਂ ਬਣਾਈ ਜਾ ਰਹੀ ਬਹੁ-ਚਰਚਿਤ ਫ਼ਿਲਮ 'Dunki' ਵਿੱਚ ਸ਼ਾਹਰੁਖ਼ ਖ਼ਾਨ ਅਤੇ ਤਾਪਸੀ ਪੰਨੂ ਲੀਡ ਭੂਮਿਕਾਵਾਂ ਵਿੱਚ ਹਨ। ਇਨ੍ਹਾਂ ਤੋਂ ਇਲਾਵਾ ਧਰਮਿੰਦਰ, ਬੋਮਨ ਇਰਾਨੀ, ਵਿੱਕੀ ਕੌਸ਼ਲ, ਸਤੀਸ਼ ਸ਼ਾਹ, ਅਬਾਸ ਰਜਾ ਜਿਹੇ ਮੰਨੇ-ਪ੍ਰਮੰਨੇ ਬਾਲੀਵੁੱਡ ਸਿਤਾਰਿਆਂ ਦੇ ਨਾਲ-ਨਾਲ ਹਾਲੀਵੁੱਡ ਦੇ ਸਿਤਾਰੇ ਜੇਰੇਮੀ ਹੀਲਰ, ਕ੍ਰਰਿਸ ਕਾਏ, ਐਟੀਲਾ ਅਰਪਾ ਆਦਿ ਜਿਹੇ ਕੁਝ ਦਿਗਜ਼ ਸਟਾਰਜ਼ ਵੀ ਇਸ ਫ਼ਿਲਮ ਨੂੰ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾਉਣਗੇ।
ਸ਼ਾਹਰੁਖ ਖਾਨ ਦੀ ਫਿਲਮ ਜਵਾਨ ਨੂੰ ਮਿਲੀ ਕਾਫੀ ਸਫਲਤਾ: ਸ਼ਾਹਰੁਖ ਖਾਨ 2023 'ਚ ਦੋ ਫਿਲਮਾਂ ਲੈ ਕੇ ਆਏ ਸੀ। ਸਾਲ ਦੀ ਸ਼ੁਰੂਆਤ 'ਚ ਪਠਾਨ ਅਤੇ ਫਿਰ ਫਿਲਮ ਜਵਾਨ ਰਿਲੀਜ਼ ਕੀਤੀ ਗਈ। ਹਾਲਾਂਕਿ ਫਿਸਮ ਪਠਾਨ ਨੂੰ ਕਾਫੀ ਵਿਵਾਦਾਂ ਦਾ ਸਾਹਮਣਾ ਕਰਨ ਪਿਆ ਸੀ, ਪਰ ਫਿਲਮ ਜਵਾਨ ਨੇ ਜਬਰਦਲਤ ਕਮਾਈ ਕੀਤੀ। ਫਿਲਮ ਜਵਾਨ ਦੀ ਸਫ਼ਲਤਾ ਤੋਂ ਬਾਅਦ ਹੁਣ ਸ਼ਾਹਰੁਖ ਖਾਨ ਇਸ ਸਾਲ ਦੇ ਅੰਤ 'ਚ ਆਪਣੀ ਫਿਲਮ 'Dunki' ਨੂੰ ਰਿਲੀਜ਼ ਕਰਨਗੇ। ਫਿਲਹਾਲ ਇਸ ਫਿਲਮ ਦਾ ਪਹਿਲਾ ਲੁੱਕ ਜਾਰੀ ਕਰ ਦਿੱਤਾ ਗਿਆ ਹੈ. ਜੋ ਲੋਕਾਂ ਵੱਲੋ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।