ਅੰਮ੍ਰਿਤਸਰ:ਅੰਮ੍ਰਿਤਸਰ ਸਿੱਖ ਧਰਮ ਦਾ ਪ੍ਰਸਿੱਧ ਤੀਰਥ ਸਥਾਨ ਹੈ, ਜਿਥੇ ਆਏ ਦਿਨ ਸਿਤਾਰੇ ਨਤਮਸਤਕ ਹੁੰਦੇ ਰਹਿੰਦੇ ਹਨ, ਇਸੇ ਤਰ੍ਹਾਂ ਹੀ ਬਾਲੀਵੁੱਡ ਅਦਾਕਾਰ ਆਰ ਮਾਧਵਨ ਅੰਮ੍ਰਿਤਸਰ ਪਹੁੰਚੇ ਅਤੇ ਆਪਣੀ ਫਿਲਮ 'ਰੋਕਟਰੀ' ਦੀ ਪ੍ਰਮੋਸ਼ਨ ਲਈ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਵੀ ਟੇਕਿਆ ਅਤੇ ਵਾਹਿਗੁਰੂ ਦਾ ਅਸ਼ੀਰਵਾਦ ਲਿਆ।
ਉਹ ਨੇ ਫ਼ਿਲਮ ਬਾਰੇ ਕਿਹਾ ਕਿ ਫਿਲਮ ਅਜਿਹੇ ਦੇਸ਼ ਭਗਤ ਦੀ ਹੈ, ਜਿਸਦੇ ਬਾਰੇ ਕਿਸੇ ਨੂੰ ਪਤਾ ਹੀ ਨਹੀਂ। ਉਨ੍ਹਾਂ ਦੇ ਲਈ ਕਿਸੇ ਸੜਕ 'ਤੇ ਜਾਂ ਕਿਸੇ ਕਿਤਾਬ ਵਿੱਚ ਕੋਈ ਨਾਂ ਨਹੀਂ ਲਿਖਿਆ ਜਾਵੇਗਾ ਪਰ ਕਈ ਲੋਕ ਉਸ ਦੇਸ਼ ਭਗਤ ਨੂੰ ਗੱਦਾਰ ਵੀ ਕਹਿੰਦੇ ਹਨ, ਜਦੋਂ ਅਸੀਂ ਉਨ੍ਹਾਂ ਦੇ ਉੱਤੇ ਫ਼ਿਲਮ ਬਣਾਈ ਹੈ ਅਤੇ ਸਰਕਾਰ ਨੂੰ ਪਤਾ ਲੱਗੇਗਾ ਕਿ ਉਹ ਗੱਦਾਰ ਨਹੀਂ ਦੇਸ਼ ਭਗਤ ਹੈ।