ਪੰਜਾਬ

punjab

ETV Bharat / entertainment

ਪੰਜਾਬੀ ਫਿਲਮ ‘ਸੰਗਰਾਂਦ’ ਦਾ ਪ੍ਰਭਾਵੀ ਹਿੱਸਾ ਬਣੇ ਅਦਾਕਾਰ ਨੀਟੂ ਪੰਧੇਰ, ਵੱਖਰੇ ਕਿਰਦਾਰ ਵਿਚ ਆਉਣਗੇ ਨਜ਼ਰ - pollywood latest news

ਪੰਜਾਬੀ ਸਿਨੇਮਾ ਦੇ ਦਿੱਗਜ ਅਦਾਕਾਰ ਨੀਟੂ ਪੰਧੇਰ ਜਲਦ ਹੀ ਇੱਕ ਨਵੀਂ ਪੰਜਾਬੀ ਫਿਲਮ ‘ਸੰਗਰਾਂਦ’ ਦਾ ਹਿੱਸਾ ਬਣਨ ਜਾ ਰਹੇ ਹਨ, ਦਿਲਚਸਪ ਗੱਲ ਇਹ ਹੈ ਕਿ ਅਦਾਕਾਰ ਇਸ ਫਿਲਮ ਵਿੱਚ ਪਹਿਲਾਂ ਨਾਲੋਂ ਕਾਫੀ ਵੱਖਰੇ ਕਿਰਦਾਰ ਵਿੱਚ ਨਜ਼ਰ ਆਉਣਗੇ।

Actor Neetu Pandher
Actor Neetu Pandher

By

Published : Aug 14, 2023, 9:38 AM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿਚ ਅੱਜ ਦਿੱਗਜ ਐਕਟਰ ਵਜੋਂ ਆਪਣਾ ਨਾਂ ਦਰਜ ਕਰਵਾਉਣ ਵਿਚ ਸਫ਼ਲ ਰਹੇ ਹਨ ਅਦਾਕਾਰ ਨੀਟੂ ਪੰਧੇਰ, ਜੋ ਆਨ ਫਲੌਰ ਪੰਜਾਬੀ ਫਿਲਮ ‘ਸੰਗਰਾਂਦ’ ਵਿਚ ਇਕ ਅਹਿਮ ਭੂਮਿਕਾ ਨਿਭਾਉਣ ਜਾ ਰਹੇ ਹਨ, ਜਿਸ ਲਈ ਆਪਣੇ ਹਿੱਸੇ ਦੀ ਸ਼ੂਟਿੰਗ ਉਨਾਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।

ਪੰਜਾਬ ਦੇ ਮਾਲਵਾ ਖੇਤਰ ਅਧੀਨ ਆਉਂਦੇ ਤਲਵੰਡੀ ਸਾਬੋ ਅਤੇ ਇੱਥੋਂ ਦੇ ਲਾਗਲੇ ਪਿੰਡਾਂ ਵਿਚ ਫਿਲਮਾਈ ਜਾ ਰਹੀ ਇਸ ਫਿਲਮ ਦਾ ਲੇਖਨ ਉੱਘੇ ਲੇਖਕ ਇੰਦਰਪਾਲ ਸਿੰਘ ਕਰ ਰਹੇ ਹਨ, ਜੋ ਹਾਲੀਆ ਅਤੇ ਦੇਵ ਖਰੌੜ ਸਟਾਰਰ ਪੰਜਾਬੀ ਫਿਲਮ ‘ਜ਼ਖ਼ਮੀ’ ਤੋਂ ਬਾਅਦ ਇਸ ਫਿਲਮ ਦੁਆਰਾ ਆਪਣੀ ਇਕ ਹੋਰ ਡਾਇਰੈਕਟੋਰੀਅਲ ਫਿਲਮ ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ।

ਨੀਟੂ ਪੰਧੇਰ

ਉਕਤ ਫਿਲਮ ਵਿਚ ਨਿਭਾਏ ਜਾ ਰਹੇ ਆਪਣੇ ਕਿਰਦਾਰ ਨੂੰ ਲੈ ਕੇ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਅਦਾਕਾਰਾ ਨੀਟੂ ਪੰਧੇਰ ਨਾਲ ਉਨਾਂ ਦੇ ਇਸ ਰੋਲ ਬਾਰੇ ਗੱਲ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਪੰਜਾਬੀ ਸੱਭਿਆਚਾਰ, ਕਦਰਾਂ-ਕੀਮਤਾਂ ਅਤੇ ਅਸਲ ਪੰਜਾਬ ਨਾਲ ਜੁੜੇ ਪਹਿਲੂਆਂ ਦੀ ਨਜ਼ਰਸਾਨੀ ਕਰਦੀ ਇਸ ਫਿਲਮ ਵਿਚ ਉਨਾਂ ਦਾ ਕਿਰਦਾਰ ਕਾਫ਼ੀ ਮਹੱਤਵਪੂਰਨ ਅਤੇ ਚੈਲੇਜਿੰਗ ਹੈ, ਜੋ ਉਨਾਂ ਵੱਲੋਂ ਹਾਲੇ ਤੱਕ ਨਿਭਾਏ ਗਏ ਉਨਾਂ ਦੇ ਰੋਲਜ਼ ਨਾਲੋਂ ਇਕਦਮ ਵੱਖਰਾ ਹੈ।

ਉਨ੍ਹਾਂ ਦੱਸਿਆ ਕਿ ਪੰਜਾਬੀ ਸਿਨੇਮਾ ਲਈ ਇਕ ਹੋਰ ਮੀਲ ਪੱਥਰ ਵਾਂਗ ਸਾਹਮਣੇ ਆਉਣ ਜਾ ਰਹੀ ਇਸ ਫਿਲਮ ਦਾ ਹਰ ਪੱਖ ਲੀਕ ਤੋਂ ਵੱਖਰਾ ਨਜ਼ਰ ਆਵੇਗਾ ਅਤੇ ਅਜਿਹੀ ਮਾਣਮੱਤੀ ਫਿਲਮ ਦਾ ਹਿੱਸਾ ਬਣਨਾ ਉਨ੍ਹਾਂ ਲਈ ਬਹੁਤ ਹੀ ਖੁਸ਼ਕਿਸਮਤੀ ਦੀ ਗੱਲ ਹੈ। ਬੀਤੇ ਦਿਨੀਂ ਰਿਲੀਜ਼ ਹੋਈ ਪੰਜਾਬੀ ਫਿਲਮ 'ਪੌਣੇ 9' ’ਚ ਨਿਭਾਏ ਮੇਨ ਵਿਲੇਨ ਦੇ ਪ੍ਰਭਾਵਸ਼ਾਲੀ ਕਿਰਦਾਰ ਵਿਚ ਇੰਨ੍ਹੀਂ ਦਿਨ੍ਹੀਂ ਕਾਫ਼ੀ ਸਲਾਹੁਤਾ ਹਾਸਿਲ ਕਰ ਰਹੇ ਇਸ ਅਦਾਕਾਰ ਨੇ ਅੱਗੇ ਦੱਸਿਆ ਕਿ ਅਗਾਮੀ ਦਿਨ੍ਹੀਂ ਉਨਾਂ ਦੀ ਇਕ ਹੋਰ ਫੈਮਿਲੀ ਡਰਾਮਾ ਅਤੇ ਗੁਰਜਿੰਦ ਮਾਨ ਦੀ ਲਿਖੀ ਪੰਜਾਬੀ ਫਿਲਮ ‘ਕਣਕਾਂ ਦੇ ਉਹਲੇ’ ਵੀ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਵਿਚ ਉਹ ਪੌਜੀਟਿਵ ਕਿਰਦਾਰ ਵਿਚ ਨਜ਼ਰ ਆਉਣਗੇ।

ਨੀਟੂ ਪੰਧੇਰ

ਇਸ ਤੋਂ ਇਲਾਵਾ ਬਾਲੀਵੁੱਡ ਨਿਰਦੇਸ਼ਕ ਅਸ਼ੋਕ ਨੰਦਾ ਦੀ ਆਉਣ ਵਾਲੀ ਹਿੰਦੀ ਫਿਲਮ ‘ਰਿਮਾਂਡ’ ਵੀ ਉਨਾਂ ਦੇ ਅਹਿਮ ਪ੍ਰੋਜੈਕਟਾਂ ਵਿਚ ਸ਼ਾਮਿਲ ਹੈ, ਜਿਸ ਵਿਚ ਵੀ ਦਰਸ਼ਕ ਉਸ ਨੂੰ ਇਕ ਖਤਰਨਾਕ ਨੈਗੇਟਿਵ ਕਿਰਦਾਰ ਵਿਚ ਵੇਖਣਗੇ।

ਨੀਟੂ ਪੰਧੇਰ

ਮੂਲ ਰੂਪ ਵਿਚ ਜ਼ਿਲ੍ਹਾਂ ਹੁਸ਼ਿਆਰਪੁਰ ਦੇ ਪਿੰਡ ਸਿੰਘਾ ਨਾਲ ਸਬੰਧਤ ਅਦਾਕਾਰ ਨੀਟੂ ਪੰਧੇਰ ਨੇ ਆਪਣੇ ਹੁਣ ਤੱਕ ਦੇ ਪ੍ਰੋਜੈਕਟਾਂ ਵੱਲ ਝਾਤ ਪਵਾਉਂਦਿਆਂ ਦੱਸਿਆ ਕਿ ਪੰਜਾਬੀ ਸਿਨੇਮਾ ਨਾਲ ਉਨਾਂ ਦੀ ਅਦਾਕਾਰ ਦੇ ਤੌਰ 'ਤੇ ਸਾਂਝ ਬਹੁਤ ਹੀ ਲੰਮੇਰ੍ਹਾ ਅਤੇ ਸ਼ਾਨਦਾਰ ਪੈਂਡਾ ਹੰਢਾ ਚੁੱਕੀ ਹੈ, ਜਿਸ ਦੌਰਾਨ ਉਨ੍ਹਾਂ ਨੂੰ ‘ਪੱਤਾ ਪੱਤਾ ਸਿੰਘ ਦਾ ਵੈਰੀ’, ‘ਸਰਦਾਰ ਮੁਹੰਮਦ’, ‘ਦੁੱਲਾ ਵੈਲੀ’, ‘ਸੱਗੀ ਫੁੱਲ’ ਆਦਿ ਜਿਹੀਆਂ ਕਈ ਵੱਡੀਆਂ ਅਤੇ ਉਮਦਾ ਫਿਲਮਾਂ ਦਾ ਹਿੱਸਾ ਬਣਨ ਅਤੇ ਵੱਖ-ਵੱਖ ਸ਼ੇਡਜ਼ ਦੇ ਕਿਰਦਾਰ ਅਦਾ ਕਰਨ ਦਾ ਮੌਕਾ ਮਿਲਿਆ ਹੈ।

ਨੀਟੂ ਪੰਧੇਰ

ਖੁਸ਼ੀ ਦੀ ਗੱਲ ਇਹ ਹੈ ਕਿ ਉਨਾਂ ਦੇ ਅਦਾ ਕੀਤੇ ਗਏ ਹਰ ਕਿਰਦਾਰ ਨੂੰ ਚਾਹੇ ਉਹ ਨੈਗੇਟਿਵ ਹੋਵੇ ਜਾਂ ਪੌਜੀਟਿਵ, ਦਰਸ਼ਕਾਂ ਦਾ ਭਰਪੂਰ ਪਿਆਰ, ਸਨੇਹ ਮਿਲਿਆ ਹੈ। ਆਪਣੇ ਹੁਣ ਤੱਕ ਦੇ ਸਿਨੇਮਾ ਕਰੀਅਰ ਦੌਰਾਨ ਜਿਆਦਾਤਰ ਨੈਗੇਟਿਵ ਕਿਰਦਾਰਾਂ ਵਿਚ ਨਜ਼ਰ ਆਉਣ ਵਾਲੇ ਅਦਾਕਾਰ ਨੀਟੂ ਪੰਧੇਰ ਦੱਸਦੇ ਹਨ ਕਿ ਆਉਣ ਵਾਲੇ ਦਿਨ੍ਹਾਂ ਵਿਚ ਉਨਾਂ ਦੀ ਕੋਸ਼ਿਸ਼ ਕੁਝ ਵੱਖਰੇ ਅਤੇ ਯਾਦਗਾਰੀ ਕਿਰਦਾਰ ਨਿਭਾਉਣ ਦੀ ਹੈ, ਜਿਸ ਲਈ ਉਹ ਆਫ਼ਰ ਹੋਣ ਵਾਲੀਆਂ ਫਿਲਮਾਂ ਵਿਚੋਂ ਚੋਣਵੇਂ ਪ੍ਰੋਜੈਕਟਾਂ ਵੱਲ ਧਿਆਨ ਕੇਂਦਰਿਤ ਕਰ ਰਹੇ ਹਨ ਤਾਂ ਕਿ ਦਰਸ਼ਕਾਂ ਨੂੰ ਉਨਾਂ ਦੀ ਅਦਾਕਾਰੀ ਵਿਚ ਨਿਵੇਕਲੇ ਅਦਾਕਾਰੀ ਰੰਗ ਵੇਖਣ ਨੂੰ ਮਿਲ ਸਕਣ।

ABOUT THE AUTHOR

...view details