ਪੰਜਾਬ

punjab

Praveen Mehra: 'ਰੱਖੜੀ’ ਨੂੰ ਸਮਰਪਿਤ ਗੀਤ ਲੈ ਕੇ ਸਰੋਤਿਆਂ ਸਨਮੁੱਖ ਹੋਏ ਅਦਾਕਾਰ-ਸੰਗੀਤਕਾਰ ਪ੍ਰਵੀਨ ਮਹਿਰਾ

Musician Praveen Mehra: ਅਦਾਕਾਰ-ਸੰਗੀਤਕਾਰ ਪ੍ਰਵੀਨ ਮਹਿਰਾ ਨੇ ਹਾਲ ਹੀ ਵਿੱਚ 'ਰੱਖੜੀ’ ਨੂੰ ਸਮਰਪਿਤ ਗੀਤ ਰਿਲੀਜ਼ ਕੀਤਾ ਹੈ। ਗੀਤ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

By ETV Bharat Punjabi Team

Published : Aug 28, 2023, 12:19 PM IST

Published : Aug 28, 2023, 12:19 PM IST

Praveen Mehra
Praveen Mehra

ਚੰਡੀਗੜ੍ਹ: ਪੰਜਾਬੀ ਮੰਨੋਰੰਜਨ ਵਿਚ ਬਤੌਰ ਸੰਗੀਤ ਅਤੇ ਫਿਲਮ ਨਿਰਦੇਸ਼ਕ ਸ਼ਾਨਦਾਰ ਵਜ਼ੂਦ ਸਥਾਪਿਤ ਕਰਦੇ ਜਾ ਰਹੇ ਪ੍ਰਵੀਨ ਮਹਿਰਾ, ਜੋ ਸੰਗੀਤਕਾਰ ਦੇ ਤੌਰ 'ਤੇ ਹੁਣ ‘ਰੱਖੜੀ’ ਨੂੰ ਸਮਰਪਿਤ ਗੀਤ ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਸਨਮੁੱਖ ਹੋਏ ਹਨ, ਜਿਸ ਨੂੰ ਵੱਖ-ਵੱਖ ਪਲੇਟਫ਼ਾਰਮਜ਼ 'ਤੇ ਜਾਰੀ ਕਰ ਦਿੱਤਾ ਗਿਆ ਹੈ।

ਸੰਗੀਤਕਾਰ ਪ੍ਰਵੀਨ ਮਹਿਰਾ

'ਯੁਵਮ ਫਿਲਮਜ਼' ਦੇ ਸੰਗੀਤ ਲੇਬਲ ਅਧੀਨ ਤਿਆਰ ਕੀਤੇ ਗਏ ਇਸ ਗਾਣੇ ਨੂੰ ਆਵਾਜ਼ ਉਭਰਦੀ ਗਾਇਕਾ ਪੂਨਮ ਯਾਦਵ ਵੱਲੋਂ ਦਿੱਤੀ ਗਈ ਹੈ, ਜਦਕਿ ਇਸ ਦੀ ਗੀਤ ਰਚਨਾ ਵੀਰਪਾਲ ਕੌਰ ਭਠਾਲ ਦੀ ਹੈ। ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਅਤੇ ਰੱਖੜੀ ਨੂੰ ਲੈ ਕੇ ਉਨਾਂ ਦੇ ਭਾਵਪੂਰਨ ਮਨੋਭਾਵਾਂ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਹੀ ਪ੍ਰਭਾਵੀ ਬਣਾਇਆ ਗਿਆ ਹੈ, ਜਿਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਇਸ ਪ੍ਰਤਿਭਾਸ਼ਾਲੀ ਅਦਾਕਾਰ, ਨਿਰਦੇਸ਼ਕ ਅਤੇ ਸੰਗੀਤਕਾਰ ਨੇ ਦੱਸਿਆ ਕਿ ਰੱਖੜੀ ਜਿੱਥੇ ਪਰਿਵਾਰਿਕ ਖੁਸ਼ੀਆਂ ਖੇੇੜਿਆਂ ਅਤੇ ਰਿਸ਼ਤਿਆਂ ਦੀ ਨਿੱਘ ਅਤੇ ਅਪਣੱਤਵ ਵਿਚ ਵਾਧਾ ਕਰਦੀ ਹੈ, ਉਥੇ ਨਾਲ ਹੀ ਇਹ ਤਿਓਹਾਰ ਕਈ ਵਾਰ ਕਿਸੇ ਨਾਲ ਕਿਸੇ ਕਾਰਨ ਆਪਣੀਆਂ ਭੈਣਾਂ ਤੋਂ ਦੂੂਰ ਹੋ ਗਏ ਭਰਾਵਾਂ ਦੀ ਯਾਦ ਅਤੇ ਪਏ ਵਿਛੋੜੇ ਨੂੰ ਸੰਬੰਧਤ ਦਰਦ ਹੰਢਾਉਣ ਵਾਲਿਆਂ ਨੂੰ ਰੂਹ ਤੱਕ ਝੰਜੋੜ ਵੀ ਦਿੰਦਾ ਹੈ।

ਪ੍ਰਵੀਨ ਮਹਿਰਾ ਦੇ ਨਵੇਂ ਗੀਤ ਦਾ ਪੋਸਟਰ

ਉਨ੍ਹਾਂ ਕਿਹਾ ਕਿ ਉਕਤ ਰਿਸ਼ਤਿਆਂ ਵਿਚ ਸਾਹਮਣੇ ਆਉਣ ਵਾਲੇ ਦਰਦ ਭਰੇ ਇਕ ਮੰਜ਼ਰ ਨੂੰ ਇਸ ਗਾਣੇ ਅਤੇ ਇਸ ਦੇ ਮਿਊਜ਼ਿਕ ਵੀਡੀਓਜ਼ ਵਿਚ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜੋ ਵਿੱਛੜ੍ਹ ਗਏ ਵੀਰਾਂ ਨੂੰ ਉਨਾਂ ਦੀਆਂ ਭੈਣਾਂ ਵੱਲੋਂ ਇਕ ਸ਼ਰਧਾਂਜਲੀ ਵੀ ਹੈ। ਹਾਲ ਹੀ ਵਿਚ ਸੰਪੂਰਨ ਕੀਤੀਆਂ ਆਪਣੀਆਂ ਨਵੀਂਆਂ ਪੰਜਾਬੀ ਲਘੂ ਫਿਲਮਾਂ 'ਬਾਪੂ ਦਾ ਕਲਾਕਾਰ' ਅਤੇ 'ਸਿੱਧਾ' ਦੀਆਂ ਰਿਲੀਜਿੰਗ ਤਿਆਰੀਆਂ ਨੂੰ ਅੰਤਿਮ ਛੋਹਾਂ ਦੇ ਰਹੇ ਇਸ ਬਹੁਪੱਖੀ ਕਲਾਕਾਰ ਨੇ ਦੱਸਿਆ ਕਿ ਚਾਹੇ ਫਿਲਮਾਂ ਹੋਣ ਜਾਂ ਫਿਰ ਸੰਗੀਤਕ ਪ੍ਰੋਜੈਕਟ, ਉਨਾਂ ਦੀ ਕੋਸ਼ਿਸ਼ ਹਮੇਸ਼ਾ ਮਿਆਰੀ ਅਤੇ ਅਜਿਹਾ ਕੰਮ ਕਰਨ ਦੀ ਰਹਿੰਦੀ ਹੈ, ਜਿਸ ਨਾਲ ਆਧੁਨਿਕਤਾ ਦੇ ਇਸ ਦੌਰ ਵਿਚ ਤਿੜ੍ਹਕ ਰਹੇ ਆਪਸੀ ਰਿਸ਼ਤਿਆਂ ਨੂੰ ਜਿੱਥੇ ਮੁੜ ਸੁਰਜੀਤੀ ਦਿੱਤੀ ਜਾ ਸਕੇ, ਉਥੇ ਨਾਲ ਹੀ ਆਪਣੀਆਂ ਅਸਲ ਜੜ੍ਹਾਂ ਅਤੇ ਵਿਰਸੇ ਤੋਂ ਦੂਰ ਹੋ ਰਹੇ ਨੌਜਵਾਨ ਵਰਗ ਨੂੰ ਵੀ ਕੋਈ ਨਾ ਕੋਈ ਸੰਦੇਸ਼ ਦਿੱਤਾ ਜਾ ਸਕੇ।

ਸੰਗੀਤਕਾਰ ਪ੍ਰਵੀਨ ਮਹਿਰਾ

ਉਨਾਂ ਦੱਸਿਆ ਕਿ ਰਿਲੀਜ਼ ਹੋਣ ਜਾ ਰਹੀਆਂ ਉਨਾਂ ਦੀਆਂ ਉਕਤ ਫਿਲਮਾਂ ਵੀ ਬਹੁਤ ਹੀ ਦਿਲ ਟੁੰਬਵੇਂ ਵਿਸ਼ਿਆਂ ਆਧਾਰਿਤ ਹਨ, ਜਿਸ ਵਿਚ ਅਜੋਕੇ ਸਮਾਜਿਕ ਮੁੱਦਿਆਂ ਨਾਲ ਜੁੜੇ ਹਾਂ ਅਤੇ ਨਾਂਹ ਪੱਖੀ ਸਰੋਕਾਰਾਂ ਨੂੰ ਹੀ ਕਹਾਣੀ ਸਾਰ ਦਾ ਅਧਾਰ ਬਣਾਇਆ ਗਿਆ ਹੈ। ਪੰਜਾਬੀਅਤ ਵੰਨਗੀਆਂ ਨਾਲ ਵਰੋਸੋਏ ਸੰਗੀਤ ਅਤੇ ਸੱਭਿਆਚਾਰ ਨੂੰ ਆਪਣੀਆਂ ਫਿਲਮਾਂ ਅਤੇ ਸੰਗੀਤ ਦੁਆਰਾ ਨਵੇਂ ਆਯਾਮ ਦੇਣ ਵਿਚ ਜੁਟੇ ਪ੍ਰਵੀਨ ਪੰਜਾਬ ਦੀਆਂ ਨਵ ਪ੍ਰਤਿਭਾਵਾਂ ਨੂੰ ਬੇਹਤਰੀਨ ਮੰਚ ਦੇਣ ਵਿਚ ਵੀ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿੰਨ੍ਹਾਂ ਪਾਸੋਂ ਸੰਗੀਤਕ ਤਾਲੀਮ ਹਾਸਿਲ ਕਰਨ ਵਾਲੇ ਕਈ ਨਵ-ਯੁਵਕ ਸੰਗੀਤਕ ਖੇਤਰ ਵਿਚ ਨਵੇਂ ਦਿਸਹਿੱਦੇ ਸਿਰਜਣ ਵੱਲ ਵੱਧ ਚੁੱਕੇ ਹਨ।

ABOUT THE AUTHOR

...view details