ਪੰਜਾਬ

punjab

ETV Bharat / entertainment

Jaswinder Bhalla: ਅਦਾਕਾਰ ਜਸਵਿੰਦਰ ਭੱਲਾ ਨੂੰ 63 ਦੀ ਉਮਰ 'ਚ ਫਿਰ ਹੋਇਆ ਪਿਆਰ? ਸਾਂਝੀ ਕੀਤੀ ਪੋਸਟ - ਜਸਵਿੰਦਰ ਭੱਲਾ ਦੀ ਨਵੀਂ ਪੋਸਟ

Jaswinder Bhalla New Post:ਅਦਾਕਾਰ ਜਸਵਿੰਦਰ ਭੱਲਾ ਸ਼ੋਸਲ ਮੀਡੀਆ ਉਤੇ ਕਾਫੀ ਐਕਟਿਵ ਹਨ ਅਤੇ ਲਗਾਤਾਰ ਆਪਣੇ ਪ੍ਰਸ਼ੰਸਕਾਂ ਨਾਲ ਹਾਸੇ ਮਜ਼ਾਕ ਵਾਲੀ ਸ਼ਾਇਰੀ ਸਾਂਝੀ ਕਰਦੇ ਰਹਿੰਦੇ ਹਨ, ਇਸੇ ਤਰ੍ਹਾਂ ਅਦਾਕਾਰ ਨੇ ਹਾਲ ਹੀ ਵਿੱਚ ਪਿਆਰ ਉਤੇ ਇੱਕ ਸ਼ੇਅਰ ਸਾਂਝਾ ਕੀਤਾ ਹੈ।

Jaswinder Bhalla New Post
Jaswinder Bhalla New Post

By ETV Bharat Entertainment Team

Published : Nov 4, 2023, 5:34 PM IST

Updated : Nov 4, 2023, 5:58 PM IST

ਚੰਡੀਗੜ੍ਹ: 'ਮੇਲ ਕਰਾਂਦੇ ਰੱਬਾ', 'ਕੈਰੀ ਆਨ ਜੱਟਾ', 'ਜੱਟ ਐਂਡ ਜੂਲੀਅਟ' ਵਰਗੀਆਂ ਸੁਪਰਹਿੱਟ ਫਿਲਮਾਂ ਵਿੱਚ ਆਪਣੀ ਅਦਾਕਾਰੀ ਲਈ ਜਾਣੇ ਜਾਂਦੇ ਜਸਵਿੰਦਰ ਭੱਲਾ ਇੰਨੀਂ ਦਿਨੀਂ ਸ਼ੋਸਲ ਮੀਡੀਆ ਉਤੇ ਕਾਫੀ ਐਕਟਿਵ ਹਨ, ਅਦਾਕਾਰ ਆਏ ਦਿਨ ਨਵੀਆਂ ਪੋਸਟਾਂ ਸਾਂਝੀਆਂ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਦੇ ਰਹਿੰਦੇ ਹਨ।

63 ਸਾਲਾਂ ਇਹ ਅਦਾਕਾਰ ਆਪਣੇ ਇੰਸਟਾਗ੍ਰਾਮ ਉਤੇ ਆਏ ਦਿਨ ਰੁਮਾਂਟਿਕ ਸ਼ਾਇਰੀ ਸਾਂਝੀ ਕਰਦਾ ਰਹਿੰਦਾ ਹੈ, ਇਸੇ ਤਰ੍ਹਾਂ ਹਾਲ ਹੀ ਵਿੱਚ ਇਸ ਅਦਾਕਾਰ ਨੇ ਇੱਕ ਰੁਮਾਂਟਿਕ ਸ਼ੇਅਰ ਸਾਂਝਾ ਕੀਤਾ ਹੈ, ਜਿਸ ਤੋਂ ਬਾਅਦ ਭੱਲਾ ਦੇ ਪ੍ਰਸ਼ੰਸਕ ਅਦਾਕਾਰ ਨੂੰ ਇਹ ਕਹਿ ਕੇ ਮਜ਼ਾਕ ਕਰ ਰਹੇ ਹਨ ਕਿ ਅਦਾਕਾਰ ਨੂੰ ਹੁਣ ਦੁਬਾਰਾ ਪਿਆਰ ਹੋ ਗਿਆ ਹੈ।

ਜੀ ਹਾਂ, ਤੁਸੀਂ ਸਹੀ ਪੜ੍ਹਿਆ...ਹਾਲ ਹੀ ਵਿੱਚ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਅਦਾਕਾਰ ਨੇ ਸ਼ੇਅਰ ਲਿਖਿਆ ਹੈ, 'ਮੁਹੱਬਤ ਹੂਈ ਭੀ ਤੋਹ ਕਿਸ ਉਮਰ ਮੇਂ ਜਨਾਬ, ਫੋਨ ਕਰਤਾ ਹੂ ਤੋਹ ਕਹਿਤੀ ਹੈ...ਬਹੂ ਪਾਸ ਬੈਠੀ ਹੈ'। ਜਦੋਂ ਹੀ ਪ੍ਰਸ਼ੰਸਕਾਂ ਨੇ ਅਦਾਕਾਰ ਦਾ ਇਹ ਸ਼ੇਅਰ ਪੜ੍ਹਿਆ ਉਦੋਂ ਤੋਂ ਪ੍ਰਸ਼ੰਸਕ ਅਦਾਕਾਰ ਦੀ ਇਹ ਮਜ਼ਾਕ ਵਾਲੀ ਪੋਸਟ ਉਤੇ ਕਮੈਂਟ ਕਰ ਰਹੇ ਹਨ।

ਇੱਕ ਪ੍ਰਸ਼ੰਸਕ ਨੇ ਲਿਖਿਆ, 'ਭੱਲਾ ਸਾਹਬ ਰਾਂਝੇ ਤੋਂ ਬਸ ਦੋ ਕੁ ਦਿਨ ਛੋਟੇ ਆ।' ਇੱਕ ਹੋਰ ਨੇ ਲਿਖਿਆ, 'ਉਹਨਾਂ ਨੂੰ ਕਹੋ ਕਿ ਪੋਤਾ-ਪੋਤੀ ਨੂੰ ਗਾਰਡਨ ਵਿੱਚ ਘੁੰਮਾਉਣ ਦੇ ਬਹਾਨੇ ਲੈ ਜਾਣਾ, ਉਥੇ ਮਿਲ ਲੈਣਾ ਤੁਸੀਂ।' ਇੱਕ ਹੋਰ ਨੇ ਲਿਖਿਆ 'ਕਿਆ ਬਾਤ ਹੈ ਢਿੱਲੋਂ ਸਾਹਬ, ਬੁਢਾਪੇ ਵਿੱਚ ਪਿਆਰ ਹੋਇਆ ਗਿਆ।' ਤੁਹਾਨੂੰ ਦੱਸ ਦਈਏ ਕਿ ਇਹ ਪੋਸਟ ਉਹਨਾਂ ਨੇ ਸਿਰਫ਼ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਲਈ ਪਾਈ ਹੋਈ ਹੈ।

ਅਦਾਕਾਰ ਜਸਵਿੰਦਰ ਭੱਲਾ ਬਾਰੇ ਗੱਲ ਕਰੀਏ ਤਾਂ ਅਦਾਕਾਰ ਨੇ 1988 ਵਿੱਚ ਬਤੌਰ ਕਾਮੇਡੀਅਨ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, 4 ਮਈ 1960 ਨੂੰ ਪੰਜਾਬ ਦੇ ਜ਼ਿਲੇ ਲੁਧਿਆਣਾ ਵਿੱਚ ਪੈਦਾ ਹੋਇਆ ਇਹ ਅਦਾਕਾਰ ਹੁਣ ਪੰਜਾਬੀ ਫਿਲਮ ਇੰਡਸਟਰੀ ਦਾ ਵੱਡਾ ਨਾਂ ਹੈ। ਅਗਲੇ ਦਿਨਾਂ ਵਿੱਚ ਉਹਨਾਂ ਦੀਆਂ ਕਾਫੀ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ।

Last Updated : Nov 4, 2023, 5:58 PM IST

ABOUT THE AUTHOR

...view details