ਚੰਡੀਗੜ੍ਹ:ਪੰਜਾਬੀ ਸਿਨੇਮਾ ’ਚ ਅਲੱਗ ਪਹਿਚਾਣ ਸਥਾਪਿਤ ਕਰ ਲੈਣ ਵਿਚ ਸਫ਼ਲ ਰਹੇ ਦਿੱਗਜ ਅਦਾਕਾਰ ਜਗਤਾਰ ਸਿੰਘ ਬੈਨੀਪਾਲ ਇੰਨ੍ਹੀਂ ਦਿਨ੍ਹੀਂ ਆਉਣ ਵਾਲੀ ਪੰਜਾਬੀ ਫ਼ਿਲਮ ‘ਬਲੈਕੀਆ 2’ ਦੀ ਕਾਸਟ ਵਿਚ ਸ਼ਾਮਿਲ ਕਰ ਲਏ ਗਏ ਹਨ, ਜੋ ਇਸ ਫ਼ਿਲਮ ਦੀ ਸ਼ੂਟਿੰਗ ਵਿਚ ਭਾਗ ਲੈਣ ਲਈ ਰਾਜਸਥਾਨ ਪੁੱਜ ਚੁੱਕੇ ਹਨ।
ਨਿਰਦੇਸ਼ਕ ਨਵਨੀਅਤ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਅਤੇ ਬਾਕਮਾਲ ਲੇਖਕ ਇੰਦਰਪਾਲ ਸਿੰਘ ਵੱਲੋਂ ਲਿਖੀ ਇਸ ਅਰਥਭਰਪੂਰ ਫ਼ਿਲਮ ਵਿਚ ਦੇਵ ਖਰੌੜ ਲੀਡ ਭੂਮਿਕਾ ਅਦਾ ਕਰ ਰਹੇ ਹਨ, ਜੋ ਹਾਲੀਆ ਬਲੈਕੀਆ ਵਿਚ ਵੀ ਪ੍ਰਮੁੱਖ ਅਦਾਕਾਰ ਵਜੋਂ ਕਾਫ਼ੀ ਪ੍ਰਸੰਸ਼ਾ ਅਤੇ ਚਰਚਾ ਹਾਸਿਲ ਕਰ ਚੁੱਕੇ ਹਨ।
‘ਵਿਵੇਕ ਔਹਰੀ ਫ਼ਿਲਮ ਪ੍ਰੋਡੋਕਸ਼ਨ ਹਾਊਸ’ ਦੇ ਬੈਨਰ ਅਧੀਨ ਨਿਰਮਿਤ ਕੀਤੀ ਜਾ ਰਹੀ ਹੈ ਅਤੇ ਰਾਜਸਥਾਨ ਦੇ ਸੂਰਤਗੜ੍ਹ ਆਦਿ ਹਿੱਸਿਆਂ ਵਿਚ ਸ਼ੂਟ ਕੀਤੀ ਜਾ ਰਹੀ ਇਸ ਫ਼ਿਲਮ ਵਿਚ ਜਗਤਾਰ ਬੈਨੀਪਾਲ ਬਹੁਤ ਹੀ ਪ੍ਰਭਾਵੀ ਅਤੇ ਅਜਿਹਾ ਕਿਰਦਾਰ ਪਲੇ ਕਰ ਰਹੇ ਹਨ, ਜੋ ਫ਼ਿਲਮ ਨੂੰ ਟਰਨਿੰਗ ਮੋੜ੍ਹ ਦੇਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ ਹੈ।
ਹਾਲ ਹੀ ਵਿਚ ਓਟੀਟੀ ਪਲੇਟਫ਼ਾਰਮ 'ਤੇ ਜਾਰੀ ਕੀਤੀ ਗਈ ਚਰਚਿਤ ਫ਼ਿਲਮ ‘ਸ਼ਿਕਾਰੀ 2’ ਵਿਚ ਵੀ ਗੁੱਗੂ ਗਿੱਲ, ਆਸ਼ੀਸ਼ ਦੁੱਗਲ ਵਰਗੇ ਦਿੱਗਜ ਕਲਾਕਾਰਾਂ ਨਾਲ ਪ੍ਰਭਾਵਸ਼ਾਲੀ ਭੂਮਿਕਾ ਨਿਭਾ ਚੁੱਕੇ ਹਨ, ਇਹ ਹੋਣਹਾਰ ਅਦਾਕਾਰ, ਜਿੰਨ੍ਹਾਂ ਦੇ ਸਿਨੇਮਾ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ 'ਪ੍ਰਹੁਣਾ', 'ਮਿੰਦੋ ਤਹਿਸੀਲਦਾਰਨੀ', 'ਉੱਚਾ ਪਿੰਡ', 'ਟੈਲੀਵਿਜ਼ਨ', 'ਅੱਧ ਚਾਨਣੀ ਰਾਤ', 'ਫੁੱਫੜ੍ਹ ਜੀ', 'ਖਾਓ ਪੀਓ ਐਸ਼ ਕਰੋ', ‘ਮਿੱਤਰਾਂ ਦਾ ਨਾਂਅ ਚੱਲਦਾ’, 'ਜੇ ਤੇਰੇ ਨਾਲ ਪਿਆਰ ਨਾਂ ਹੁੰਦਾ', 'ਵਾਪਸੀ', 'ਜੀ ਵਾਈਫ਼ ਜੀ' ਆਦਿ ਤੋਂ ਇਲਾਵਾ ਲਘੂ ਫ਼ਿਲਮਜ਼ 'ਚੋਬਰ', 'ਮਾਸਟਰ ਸਕੀਮ ਸਿੰਘ', 'ਬੇਬੇ ਦਾ ਟੂਣਾ', 'ਜਿਸਕੇ ਸਿਰ ਊਪਰਿ ਤੂੰ ਸੁਆਮੀ', 'ਤਰੇੜ੍ਹਾਂ', 'ਤੇਜਾ ਨਗੌਰੀ', 'ਰੇਜ਼ 302' ਆਦਿ ਉਲੇਖ਼ਯੋਗ ਰਹੀਆਂ ਹਨ।
ਪੰਜਾਬੀ ਫ਼ਿਲਮ ਇੰਡਸਟਰੀ ਵਿਚ ਹੁਣ ਤੱਕ ਦੇ ਸਮੇਂ ਦੌਰਾਨ ਸਫ਼ਲਤਾ ਦੇ ਕਈ ਨਵੇਂ ਆਯਾਮ ਤੈਅ ਕਰ ਲੈਣ ਵਿਚ ਕਾਮਯਾਬ ਰਹੇ ਇਸ ਸ਼ਾਨਦਾਰ ਅਦਾਕਾਰ ਦੇ ਆਉਣ ਵਾਲੇ ਪ੍ਰੋਜੈਕਟਾਂ ਵਿਚ ‘ਰੋਡੇ ਕਾਲਜ', ‘ਬਿਨਾਂ ਬੈਂਡ ਚੱਲ ਇੰਗਲੈਂਡ’, 'ਲੱਡੂ ਬਰਫ਼ੀ' ਆਦਿ ਸ਼ਾਮਿਲ ਹਨ।
ਮੂਲ ਰੂਪ ਵਿਚ ਸੰਗਰੂਰ ਅਧੀਨ ਆਉਂਦੇ ਪਿੰਡ ਗੰਢੂਆਂ ਨਾਲ ਸੰਬੰਧਤ ਅਦਾਕਾਰ ਬੈਨੀਪਾਲ ਦੱਸਦੇ ਹਨ ਕਿ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਕਿ ਨੁੱਕੜ੍ਹ ਨਾਟਕਾਂ ਤੋਂ ਅਭਿਨੈ ਸਫ਼ਰ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਸਫ਼ਲਤਾ ਦੀਆਂ ਕਈ ਪੋੜੀਆਂ ਚੜ੍ਹ ਦਾ ਮਾਣ ਹਾਸਿਲ ਕਰ ਲਿਆ ਹੈ, ਜਿਸ ਲਈ ਉਹ ਆਪਣੇ ਚਾਹੁੰਣ ਵਾਲਿਆਂ ਦਾ ਤਹਿ ਦਿਲੋ ਸ਼ੁਕਰੀਆਂ ਅਦਾ ਕਰਦੇ ਹਨ, ਜਿੰਨ੍ਹਾਂ ਵੱਲੋਂ ਉਨ੍ਹਾਂ ਦੀਆਂ ਭੂਮਿਕਾਵਾਂ ਨੂੰ ਲਗਾਤਾਰ ਦਿੱਤੇ ਜਾ ਰਹੇ ਪਿਆਰ, ਸਨੇਹ ਦੀ ਬਦੌਂਲਤ ਹੀ ਉਹ ਆਪਣਾ ਸਫ਼ਰ ਬਾਦਸਤੂਰ ਕਾਇਮ ਰੱਖ ਪਾ ਰਹੇ ਹਨ।
ਇਹ ਵੀ ਪੜ੍ਹੋ:Dheeraj Kumar Movies 2023: 'ਰੱਬ ਦੀ ਮੇਹਰ' ਤੋਂ ਲੈ ਕੇ 'ਪੌਣੇ 9' ਤੱਕ, ਇਸ ਸਾਲ ਰਿਲੀਜ਼ ਹੋਣਗੀਆਂ ਧੀਰਜ ਕੁਮਾਰ ਦੀਆਂ ਇਹ ਪੰਜ ਫਿਲਮਾਂ