ਚੰਡੀਗੜ੍ਹ: ਪੰਜਾਬੀ ਤੋਂ ਬਾਅਦ ਹਿੰਦੀ ਸਿਨੇਮਾ ਖੇਤਰ ਵਿਚ ਨਵੇਂ ਆਯਾਮ ਸਿਰਜਣ ਵੱਲ ਵੱਧ ਰਹੇ ਅਜ਼ੀਮ ਅਦਾਕਾਰ ਹੌਬੀ ਧਾਲੀਵਾਲ (Hobby Dhaliwal song video) ਹੁਣ ਮਿਊਜ਼ਿਕ ਵੀਡੀਓਜ਼ ਦੇ ਖੇਤਰ ਵਿਚ ਆਪਣੀ ਪ੍ਰਭਾਵੀ ਮੌਜੂਦਗੀ ਦਾ ਇਜ਼ਹਾਰ ਕਰਵਾਉਣ ਵੱਲ ਵੱਧ ਰਹੇ ਹਨ, ਜੋ ਰਿਲੀਜ਼ ਹੋਣ ਜਾ ਰਹੇ ਗੀਤ 'ਮਾਏ ਮੇਰੀਏ' ਨਾਲ ਸੰਬੰਧਤ ਮਿਊਜ਼ਿਕ ਵੀਡੀਓ ਵਿਚ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
ਦਿਲਸਾਂਝ ਰਿਕਾਰਡ ਅਤੇ ਦੀਪ ਬਰਾੜ ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਸੰਗੀਤਕ ਪ੍ਰੋਜੈਕਟ ਦੇ ਲੇਖਕ ਅਤੇ ਗਾਇਕ ਮੰਡੀ ਵਾਲਾ ਦੀਪ ਹਨ, ਜਦਕਿ ਇਸ ਦਾ ਸੰਗੀਤ ਕੁੰਵਰ ਬਰਾੜ ਵੱਲੋਂ ਸੰਗੀਤਬੱਧ ਕੀਤਾ ਗਿਆ ਹੈ। ਪੰਜਾਬ ਦੀਆਂ ਵੱਖ-ਵੱਖ ਲੋਕੇਸਨਜ਼ 'ਤੇ ਸ਼ੂਟ ਕੀਤੇ ਗਏ ਉਕਤ ਮਿਊਜ਼ਿਕ ਵੀਡੀਓ ਦਾ ਨਿਰਦੇਸ਼ਕ ਸਟਾਲਿਨਵੀਰ ਸਿੰਘ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੇ ਗਏ ਬੇਸ਼ੁਮਾਰ ਮਿਊਜ਼ਿਕ ਵੀਡੀਓ ਸਫ਼ਲਤਾ ਅਤੇ ਆਪਾਰ ਮਕਬੂਲੀਅਤ ਹਾਸਿਲ ਕਰਨ ਵਿਚ ਸਫ਼ਲ ਰਹੇ ਹਨ।
ਉਕਤ ਸੰਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਇਸ ਗਾਣੇ ਦੇ ਲੇਖਕ ਅਤੇ ਗਾਇਕ ਦੀਪ ਨੇ ਦੱਸਿਆ ਕਿ ਇਕ ਪੰਜਾਬਣ ਮੁਟਿਆਰ ਦੀ ਆਪਣੇ ਮਾਪਿਆਂ ਪ੍ਰਤੀ ਅਪਣੱਤਵ ਦਾ ਭਾਵਪੂਰਨ ਪ੍ਰਗਟਾਵਾ ਕਰਦੇ ਇਸ ਸੰਗੀਤਕ ਪ੍ਰੋਜੈਕਟ ਦੇ ਬੋਲ ਅਤੇ ਸੰਗੀਤ ਕਮਾਲ ਦਾ ਬਣਿਆ ਹੈ, ਜਿਸ ਨੂੰ ਹੋਰ ਚਾਰ ਚੰਨ ਲਾਉਣ ਵਿਚ ਬਾਲੀਵੁੱਡ ਅਤੇ ਪਾਲੀਵੁੱਡ ਦੇ ਮੰਝੇ ਹੋਏ ਅਦਾਕਾਰ ਹੌਬੀ ਧਾਲੀਵਾਲ ਨੇ ਅਹਿਮ ਭੂਮਿਕਾ ਨਿਭਾਈ ਹੈ।
- Dream Girl 2: 'ਜਵਾਨ' ਦੇ ਕ੍ਰੇਜ਼ ਵਿਚਾਲੇ 'ਡ੍ਰੀਮ ਗਰਲ 2' ਨੇ ਪਾਰ ਕੀਤਾ 100 ਕਰੋੜ ਦਾ ਅੰਕੜਾ
- Bollywood Film Animal: ਰਣਬੀਰ ਕਪੂਰ ਦੇ ਜਨਮਦਿਨ 'ਤੇ ਰਿਲੀਜ਼ ਹੋ ਸਕਦਾ ਹੈ ਫਿਲਮ 'ਐਨੀਮਲ' ਦਾ ਟੀਜ਼ਰ, ਟੀਮ ਨੇ ਕੀਤਾ ਖੁਲਾਸਾ
- Sunny Deol in US: ਸੰਨੀ ਦਿਓਲ ਨੇ ਧਰਮਿੰਦਰ ਨੂੰ ਇਲਾਜ ਲਈ ਅਮਰੀਕਾ ਲਿਜਾਣ ਦੀਆਂ ਅਫਵਾਹਾਂ ਦਾ ਕੀਤਾ ਖੰਡਨ, ਦੋਸਤਾਂ ਨਾਲ ਸ਼ੇਅਰ ਕੀਤੀ 'ਮਸਤੀ' ਦੀ ਵੀਡੀਓ