ਪੰਜਾਬ

punjab

ETV Bharat / entertainment

ਅਦਾਕਾਰ ਬਿਨੂੰ ਢਿੱਲੋਂ ਦੇ ਪਿਤਾ ਨਹੀਂ ਰਹੇ, ਅਦਾਕਾਰ ਹੋਇਆ ਭਾਵੁਕ ਪੋਸਟ ਕੀਤੀ ਸਾਂਝੀ - Actor Binnu Dhillons father dies

ਪੰਜਾਬੀ ਅਦਾਕਾਰ ਬਿਨੂੰ ਢਿੱਲੋਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਤੁਹਾਨੂੰ ਦੱਸ ਦਈਏ ਕਿ ਅਦਾਕਾਰ ਦੀ ਮਾਂ ਦਾ 10 ਫਰਵਰੀ ਨੂੰ ਦੇਹਾਂਤ ਹੋ ਗਿਆ ਸੀ।

ਅਦਾਕਾਰ ਬੀਨੂੰ ਢਿੱਲੋਂ
ਅਦਾਕਾਰ ਬੀਨੂੰ ਢਿੱਲੋਂ

By

Published : May 25, 2022, 12:22 PM IST

ਚੰਡੀਗੜ੍ਹ:ਪੰਜਾਬੀ ਦੇ ਮਸ਼ਹੂਰ ਅਦਾਕਾਰ ਬਿਨੂੰ ਢਿੱਲੋਂ ਬਾਰੇ ਪ੍ਰਸ਼ੰਸਕਾਂ ਨੂੰ ਬਹੁਤ ਹੀ ਦੁਖਦਾਈ ਖ਼ਬਰ ਆਈ ਹੈ, ਤੁਹਾਨੂੰ ਦੱਸਈਏ ਕਿ ਪਿਛਲੇ ਸਮੇਂ ਫਰਵਰੀ ਵਿੱਚ ਅਦਾਕਾਰ ਦੀ ਮਾਂ ਦਾ ਦੇਹਾਂਤ ਹੋ ਗਿਆ ਸੀ ਅਤੇ ਹੁਣ ਸਮਾਚਾਰ ਪ੍ਰਾਪਤ ਹੋਇਆ ਹੈ ਕਿ ਅਦਾਕਾਰ ਦੇ ਪਿਤਾ ਹਰਬੰਸ ਸਿੰਘ ਦਾ ਦੇਹਾਂਤ ਹੋ ਗਿਆ ਹੈ।

ਅਦਾਕਾਰ ਬੀਨੂੰ ਢਿੱਲੋਂ

ਇਸ ਸੰਬੰਧੀ ਅਦਾਕਾਰ ਨੇ ਖੁਦ ਜਾਣਕਾਰੀ ਸਾਂਝੀ ਕੀਤੀ ਹੈ, ਅਦਾਕਾਰ ਨੇ ਪੋਸਟ ਵਿੱਚ ਲਿਖਿਆ ਹੈ ਕਿ 'ਸਾਡੇ ਸਤਿਕਾਰਯੋਗ ਪਿਤਾ ਸਰਦਾਰ ਹਰਬੰਸ ਸਿੰਘ ਢਿੱਲੋਂ ਜੀ ਅੱਜ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਨ੍ਹਾਂ ਦੇ ਅੰਤਿਮ ਸੰਸਕਾਰ ਦੀ ਰਸਮ ਰਾਮਬਾਗ ਧੂਰੀ ਵਿਖੇ ਕੱਲ੍ਹ ਮਿਤੀ 25 ਮਈ 2022 ਨੂੰ ਦੁਪਹਿਰ 12 ਵਜੇ ਕੀਤੀ ਜਾਵੇਗੀ।'

ਤੁਹਾਨੂੰ ਦੱਸ ਦਈਏ ਕਿ ਅਦਾਕਾਰ ਦੀ ਮਾਂ ਦਾ 10 ਫਰਵਰੀ ਨੂੰ ਦੇਹਾਂਤ ਹੋ ਗਿਆ ਸੀ।

ਇਹ ਵੀ ਪੜ੍ਹੋ:'ਬਾਰਿਸ਼ ਕੀ ਜਾਏ' ਫੇਮ ਗੀਤਕਾਰ ਜਾਨੀ ਮਨਾ ਰਹੇ ਨੇ ਅੱਜ ਆਪਣਾ ਜਨਮਦਿਨ...

ABOUT THE AUTHOR

...view details