ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਹੋਏ ਨੂੰ ਪੂਰੇ 10 ਮਹੀਨੇ ਹੋਣ ਵਾਲੇ ਹਨ, ਗਾਇਕ ਦੀ ਮੌਤ ਦਾ ਦੁੱਖ ਅਜੇ ਘੱਟ ਨਹੀਂ ਹੋਇਆ। ਪੰਜਾਬ ਤੋਂ ਇਲਾਵਾ ਦੂਜੇ ਰਾਜਾਂ ਦੇ ਸਿਤਾਰੇ ਵੀ ਆਏ ਦਿਨ ਗਾਇਕ ਦੇ ਮਾਤਾ ਪਿਤਾ ਨੂੰ ਮਿਲਣ ਆਉਂਦੇ ਰਹਿੰਦੇ ਹਨ ਅਤੇ ਉਹਨਾਂ ਨਾਲ ਦੁੱਖ ਸਾਂਝਾ ਕਰਦੇ ਰਹਿੰਦੇ ਹਨ। ਇਸੇ ਲੜੀ ਵਿੱਚ ਸ੍ਰੀਨਗਰ ਤੋਂ ਫਿਲਮੀ ਐਕਟਰ ਅਤੇ ਗਾਇਕ ਅਯਾਨ ਖਾਨ ਪਿੰਡ ਮੂਸਾ ਵਿਖੇ ਪਹੁੰਚੇ ਅਤੇ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਦੇ ਨਾਲ ਦੁੱਖ ਸਾਂਝਾ ਕੀਤਾ ਅਤੇ ਗੱਲਬਾਤ ਕੀਤੀ।
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸਿੱਧੂ ਦੇ ਸਾਰੇ ਵਹੀਕਲਾਂ ਨੂੰ ਦਿਖਾਇਆ ਅਤੇ ਸਿੱਧੂ ਮੂਸੇਵਾਲਾ ਦੀ ਲਾਸਟ ਰਾਇਡ ਵਾਲੀ ਥਾਰ 'ਤੇ ਲੱਗੀਆਂ ਗੋਲੀਆਂ ਦੇ ਨਿਸ਼ਾਨ ਦਿਖਾਏ, ਜਿਸ ਨੂੰ ਦੇਖ ਕੇ ਅਯਾਨ ਖਾਨ ਭਾਵੁਕ ਹੋਏ ਅਤੇ ਉਨ੍ਹਾਂ ਨੇ ਸਰਕਾਰ ਤੋਂ ਸਿੱਧੂ ਨੂੰ ਕਤਲ ਕਰਨ ਵਾਲੇ ਲੋਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਅਤੇ ਉਨ੍ਹਾਂ ਨੂੰ ਫਾਂਸੀ ਦੇਣ ਦੀ ਵੀ ਮੰਗ ਕੀਤੀ ਹੈ। ਇਸ ਦੌਰਾਨ ਸਿੱਧੂ ਦੇ ਪਿਤਾ ਅਯਾਨ ਖਾਨ ਨੂੰ ਮੂਸੇ ਵਾਲਾ ਦਾ ਮੂਸਾ ਜੱਟ ਵਾਲਾ ਟਰੈਕਟਰ ਵੀ ਦਿਖਾਇਆ ਅਤੇ ਉਨ੍ਹਾਂ ਨੇ ਕਿਹਾ ਕਿ ਸਿੱਧੂ ਮੂਸੇ ਵਾਲਾ ਇਕ ਚੰਗਾ ਇਨਸਾਨ ਸੀ ਅਤੇ ਉਨ੍ਹਾਂ ਦੇ ਗਾਣੇ ਏਦਾਂ ਹੀ ਪੂਰੀ ਦੁਨੀਆ ਵਿੱਚ ਚੱਲਦੇ ਰਹਿਣਗੇ।
ਗਾਇਕ ਨੇ ਕਿਹਾ ਕਿ ਉਹ ਇਸ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਹਰ ਸੂਬੇ ਤੱਕ ਪਹੁੰਚਾਉਣਗੇ ਅਤੇ ਇਨਸਾਫ ਦਿਵਾਉਣਗੇ। ਪਿੰਡ ਮੂਸਾ ਵਿਖੇ ਪਹੁੰਚੇ ਗਾਇਕ ਨੇ ਸਿੱਧੂ ਮੂਸੇ ਵਾਲਾ ਦੇ ਹਰ ਵਹੀਕਲ ਅਤੇ ਉਸਦੇ ਪਾਲਤੂ ਡੌਗੀ ਨਾਲ ਵੀ ਤਸਵੀਰਾਂ ਕਰਵਾਈਆਂ ਅਤੇ ਸਿੱਧੂ ਮੂਸੇਵਾਲਾ ਦੇ ਸਮਾਰਕ 'ਤੇ ਜਾ ਕੇ ਵੀ ਸਿੱਧੂ ਮੂਸੇਵਾਲਾ ਦੇ ਸਟੈਚੂ ਨਾਲ ਤਸਵੀਰਾਂ ਕਰਵਾਈਆਂ।
ਤੁਹਾਨੂੰ ਦੱਸ ਦਈਏ ਕਿ ਇਸ ਮਿਲਣੀ ਨਾਲ ਸੰਬੰਧਿਤ ਅਦਾਕਾਰ-ਗਾਇਕ ਨੇ ਵੀ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਤਸਵੀਰਾਂ ਨੂੰ ਸਾਂਝਾ ਕਰਦੇ ਗਾਇਕ ਨੇ ਲਿਖਿਆ 'ਮਾਨਸਾ ਵਿਖੇ ਸਿੱਧੂ ਮੂਸੇਵਾਲਾ ਦੇ ਘਰ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਗਏ। ਇਸ ਔਖੇ ਸਮੇਂ ਵਿੱਚ ਮੇਰੀਆਂ ਦਿਲੀ ਹਮਦਰਦੀ ਉਨ੍ਹਾਂ ਦੇ ਦੁਖੀ ਪਰਿਵਾਰ ਨਾਲ ਹੈ। ਉਸਦੇ ਮਾਤਾ-ਪਿਤਾ ਨੂੰ ਮਿਲਣ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਟੁੱਟ ਗਿਆ ਮਹਿਸੂਸ ਕੀਤਾ। ਮੈਨੂੰ ਉਮੀਦ ਹੈ ਕਿ ਜਲਦੀ ਹੀ ਇਨਸਾਫ਼ ਮਿਲੇਗਾ।' ਇਸ ਤੋਂ ਇਲਾਵਾ ਅਦਾਕਾਰ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਸੀ। ਹੁਣ ਜੇਕਰ ਅਦਾਕਾਰ ਨੇ ਕੱਪੜਿਆਂ ਦੀ ਗੱਲ਼ ਕਰੀਏ ਤਾਂ ਅਦਾਕਾਰ ਆਲ ਵਾਈਟ ਕੱਪੜਿਆਂ ਵਿੱਚ ਨਜ਼ਰ ਆਏ। ਵਾਲ਼ਾਂ ਨੂੰ ਪਿਛੇ ਗੁੱਤ ਦੀ ਤਰ੍ਹਾਂ ਬੰਨਿਆਂ ਹੋਇਆ ਸੀ। ਦੱਸ ਦਈਏ ਕਿ ਮਾਨਸਾ ਵਿੱਚ ਸਿੱਧੂ ਮੂਸੇਵਾਲਾ ਦਾ ਗੈਂਗਸਟਰਾਂ ਨੇ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ:New Punjabi Film ‘Vekhi Ja Chhedi Na’: 'ਵੇਖੀ ਜਾ ਛੇੜੀ ਨਾ’ ਦੀ ਸ਼ੂਟਿੰਗ ਹੋਈ ਪੂਰੀ, 7 ਅਪ੍ਰੈਲ ਨੂੰ ਦੁਨੀਆ ਭਰ ’ਚ ਹੋਵੇਗੀ ਰਿਲੀਜ਼