ਹੈਦਰਾਬਾਦ: ਮਸ਼ਹੂਰ ਅਦਾਕਾਰ ਸੁਨੀਲ ਦੱਤ ਨੂੰ ਇੱਕ ਮਹਾਨ ਅਦਾਕਾਰ ਅਤੇ ਰਾਜਨੇਤਾ ਦੇ ਨਾਲ-ਨਾਲ ਇੱਕ ਖੁਸ਼ਹਾਲ ਇਨਸਾਨ ਵੀ ਕਿਹਾ ਜਾਂਦਾ ਹੈ। ਸੁਨੀਲ ਦੱਤ ਦੀ ਅੱਜ ਯਾਨੀ ਕਿ 25 ਮਈ ਨੂੰ ਬਰਸੀ ਹੈ ਅਤੇ ਅੱਜ ਅਸੀਂ ਤੁਹਾਨੂੰ ਅਦਾਕਾਰ ਤੋਂ ਰਾਜਨੇਤਾ ਬਣੇ ਸੁਨੀਲ ਦੱਤ ਦੇ ਜੀਵਨ ਦੇ 2000 ਕਿਲੋਮੀਟਰ ਦੇ ਸਫ਼ਰ ਬਾਰੇ ਦੱਸਣ ਜਾ ਰਹੇ ਹਾਂ, ਜੋ ਉਨ੍ਹਾਂ ਨੇ ਪੰਜਾਬ ਦੀ ਕੜਕਦੀ ਧੁੱਪ 'ਚ ਤੈਅ ਕੀਤੇ ਸਨ।
ਸੁਨੀਲ ਦੱਤ ਦੀ ਇਹ ਪੈਦਲ ਯਾਤਰਾ ਅੱਜ ਵੀ ਚਰਚਾ ਵਿੱਚ ਹੈ ਕਿਉਂਕਿ ਸੁਨੀਲ ਦੱਤ ਨੇ ਇਹ 2000 ਕਿਲੋਮੀਟਰ ਦੀ ਪੈਦਲ ਯਾਤਰਾ ਪੰਜਾਬ ਵਿੱਚ ਵੱਧ ਰਹੇ ਅੱਤਵਾਦ ਦਰਮਿਆਨ ਸ਼ਾਂਤੀ ਲਈ ਕੀਤੀ ਸੀ।
78 ਦਿਨ ਤੁਰਿਆ ਸੀ ਅਦਾਕਾਰ, ਪੈਰਾਂ ਵਿੱਚ ਪੈ ਗਏ ਸਨ ਛਾਲੇ: ਕਿਹਾ ਜਾਂਦਾ ਹੈ ਕਿ ਸਾਲ 1987 ਵਿੱਚ ਜਦੋਂ ਪੰਜਾਬ ਵਿੱਚ ਖਾਲਿਸਤਾਨੀ ਲਹਿਰ ਆਪਣੇ ਸਿਖਰ 'ਤੇ ਸੀ ਤਾਂ ਸੁਨੀਲ ਦੱਤ ਨੇ ਭਾਈਚਾਰਕ ਸਾਂਝ ਲਈ ਮੁੰਬਈ ਤੋਂ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਤੱਕ ਮਹਾਸ਼ਾਂਤੀ ਲਈ ਪੈਦਲ ਯਾਤਰਾ ਕੱਢੀ ਸੀ। ਸੁਨੀਲ ਦੱਤ ਦੇ ਨਾਲ-ਨਾਲ 80 ਤੋਂ ਵੱਧ ਵੱਡੇ ਨੇਤਾ ਵੀ ਇਸ 78 ਦਿਨਾਂ ਦੀ ਪੈਦਲ ਯਾਤਰਾ 'ਚ ਸ਼ਾਮਲ ਹੋਏ ਸਨ। ਰਸਤੇ 'ਚ ਸੁਨੀਲ ਦੱਤ ਦੇ ਦਰਸ਼ਨਾਂ ਲਈ ਲੋਕਾਂ ਦੀ ਭੀੜ ਲੱਗੀ ਹੋਈ ਸੀ। ਇਸ ਮਾਰਚ ਵਿੱਚ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਬੇਟੀ ਪ੍ਰਿਆ ਵੀ ਮੌਜੂਦ ਸੀ। ਮੁੰਬਈ ਤੋਂ ਦਰਬਾਰ ਸਾਹਿਬ ਅੰਮ੍ਰਿਤਸਰ ਪਹੁੰਚਣ ਵਿਚ ਉਨ੍ਹਾਂ ਨੂੰ ਢਾਈ ਮਹੀਨੇ ਤੋਂ ਵੱਧ ਦਾ ਸਮਾਂ ਲੱਗਿਆ ਸੀ। ਉਹ ਰਸਤੇ ਵਿੱਚ 500 ਤੋਂ ਵੱਧ ਸੜਕ ਕਿਨਾਰੇ ਮੀਟਿੰਗਾਂ ਵਿੱਚ ਸ਼ਾਮਲ ਹੋਏ।
- RRKPK: ਰਣਵੀਰ ਸਿੰਘ 'ਪੰਜਾਬੀ ਜੱਟ', ਆਲੀਆ ਭੱਟ ਬਣੀ 'ਬੰਗਾਲੀ ਬਿਊਟੀ ਗਰਲ', ਇਥੇ 'ਰੌਕੀ ਅਤੇ ਰਾਣੀ' ਦੇ ਵੱਖਰੀ ਸੋਚ ਵਾਲੇ ਪਰਿਵਾਰਾਂ ਨੂੰ ਮਿਲੋ
- Movies Based on Punjabi Literature:'ਪਿੰਜਰ' ਤੋਂ ਲੈ ਕੇ 'ਡਾਕੂਆਂ ਦਾ ਮੁੰਡਾ' ਤੱਕ, ਪੰਜਾਬੀ ਸਾਹਿਤ ਤੋਂ ਪ੍ਰੇਰਿਤ ਨੇ ਪਾਲੀਵੁੱਡ-ਬਾਲੀਵੁੱਡ ਦੀਆਂ ਇਹ ਫਿਲਮਾਂ
- The Kerala Story: ਅਦਾ ਸ਼ਰਮਾ ਨੂੰ ਮਿਲੀ ਧਮਕੀ, ਸੰਪਰਕ ਨੰਬਰ ਵੀ ਹੋਇਆ ਲੀਕ, ਸਮਰਥਨ 'ਚ ਆਏ ਪ੍ਰਸ਼ੰਸਕ
ਪੰਜਾਬ 'ਚ ਸ਼ਾਂਤੀ ਅਤੇ ਸਦਭਾਵਨਾ ਲਈ ਪੈਦਲ ਚੱਲ ਰਹੇ ਸੁਨੀਲ ਦੱਤ ਨੂੰ ਜਦੋਂ ਪਤਾ ਲੱਗਾ ਕਿ ਮੁੰਬਈ ਹਮਲੇ 'ਚ ਉਨ੍ਹਾਂ ਦੇ ਬੇਟੇ ਅਤੇ ਅਦਾਕਾਰ ਸੰਜੇ ਦੱਤ ਦਾ ਨਾਂ ਵੀ ਆ ਰਿਹਾ ਹੈ ਤਾਂ ਉਹ ਹੈਰਾਨ ਰਹਿ ਗਏ। ਸੰਜੇ ਦੱਤ ਨੂੰ ਏਕੇ-56 ਰੱਖਣ ਦੇ ਦੋਸ਼ 'ਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਸੁਨੀਲ ਦੱਤ ਦੇ ਸਿਆਸੀ ਕਰੀਅਰ ਨੂੰ ਵੱਡਾ ਝਟਕਾ ਲੱਗਿਆ ਸੀ।
ਸੁਨੀਲ ਦੱਤ ਦੀਆਂ ਯਾਦਗਾਰ ਫਿਲਮਾਂ: 6 ਜੂਨ 1929 ਨੂੰ ਪਾਕਿਸਤਾਨੀ ਪੰਜਾਬ ਵਿੱਚ ਜਨਮੇ ਸੁਨੀਲ ਦੱਤ ਆਪਣੀ ਬਹੁਮੁਖੀ ਅਦਾਕਾਰੀ ਲਈ ਜਾਣੇ ਜਾਂਦੇ ਸਨ। ਸੁਨੀਲ ਦੱਤ ਨੇ 1950 ਦੇ ਦਹਾਕੇ ਦੇ ਅਖੀਰ ਵਿੱਚ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ "ਮਦਰ ਇੰਡੀਆ", "ਵਕਤ", "ਪੜੋਸਨ" ਅਤੇ "ਮੇਰਾ ਸਾਇਆ", "ਮਿਲਨ" ਵਰਗੀਆਂ ਫਿਲਮਾਂ ਵਿੱਚ ਯਾਦਗਾਰੀ ਭੂਮਿਕਾਵਾਂ ਨਿਭਾਈਆਂ।