ਮੁੰਬਈ (ਬਿਊਰੋ):ਅਦਾਕਾਰ ਅਭਿਸ਼ੇਕ ਬੱਚਨ ਆਪਣੇ ਪਿਤਾ ਅਤੇ ਸਦੀ ਦੇ ਮੇਗਾਸਟਾਰ ਨਾਲ ਬਹੁਤ ਜੁੜੇ ਹੋਏ ਹਨ ਅਤੇ ਉਹ ਬਿੱਗ ਬੀ ਬਾਰੇ ਮਜ਼ਾਕ 'ਚ ਵੀ ਕੁਝ ਨਹੀਂ ਸੁਣ ਸਕਦੇ। ਇਸ ਦੀ ਤਾਜ਼ਾ ਮਿਸਾਲ ਸ਼ੋਅ 'ਕੇਸ ਤੋ ਬਣਨਾ ਹੈ' 'ਚ ਦੇਖਣ ਨੂੰ ਮਿਲੀ, ਜਿੱਥੇ ਉਨ੍ਹਾਂ ਨੇ ਅਮੇਜ਼ਨ ਮਿੰਨੀ ਟੀਵੀ ਦਾ ਸ਼ੋਅ ਅੱਧ ਵਿਚਾਲੇ ਛੱਡ ਦਿੱਤਾ। ਇਸ ਦੌਰਾਨ ਉਹ ਕਾਫੀ ਗੁੱਸੇ 'ਚ ਨਜ਼ਰ ਆ ਰਹੇ ਸਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।
ਤੁਹਾਨੂੰ ਦੱਸ ਦੇਈਏ ਕਿ ਸ਼ੋਅ 'ਕੇਸ ਤੋ ਬਣਨਾ ਹੈ' ਦੇ ਜੱਜ ਕੁਸ਼ ਕਪਿਲਾ ਅਤੇ ਵਕੀਲ ਰਿਤੇਸ਼ ਦੇਸ਼ਮੁਖ ਵਰੁਣ ਸ਼ਰਮਾ ਨਾਲ ਇਕੱਠੇ ਕਾਮੇਡੀ ਕਰਦੇ ਹਨ। ਦਰਅਸਲ ਪਿਤਾ ਅਮਿਤਾਭ ਬੱਚਨ ਨੂੰ ਲੈ ਕੇ ਕੀਤੇ ਗਏ ਮਜ਼ਾਕ 'ਤੇ ਅਭਿਸ਼ੇਕ ਬੱਚਨ ਗੁੱਸੇ 'ਚ ਆ ਗਏ ਅਤੇ ਦੰਗ ਰਹਿ ਗਏ। ਮਾਮਲਾ ਵਿਗੜਦਾ ਦੇਖ ਕੇ ਅਦਾਕਾਰ ਅਤੇ ਕਾਮੇਡੀਅਨ ਪਰਿਤੋਸ਼ ਤ੍ਰਿਪਾਠੀ ਨੇ ਅਭਿਸ਼ੇਕ ਨੂੰ ਮਾਫੀ ਕਹਿ ਕੇ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਬੱਚਨ ਨੇ ਗੱਲ ਨਹੀਂ ਸੁਣੀ ਅਤੇ ਸ਼ੋਅ ਵਿਚਾਲੇ ਹੀ ਛੱਡ ਦਿੱਤਾ।