ਮੁੰਬਈ: ਬਾਲੀਵੁੱਡ ਅਦਾਕਾਰ ਆਯੂਸ਼ ਸ਼ਰਮਾ ਨੂੰ ਫੈਮਿਲੀ ਡਰਾਮਾ ਫਿਲਮ 'ਕਭੀ ਈਦ ਕਭੀ ਦੀਵਾਲੀ' ਲਈ ਕਾਸਟ ਕੀਤਾ ਗਿਆ ਹੈ। ਇਸ ਫਿਲਮ ਨੂੰ ਸਲਮਾਨ ਖਾਨ ਪ੍ਰੋਡਿਊਸ ਕਰ ਰਹੇ ਹਨ। ਉਹ ਫਿਲਮ 'ਚ ਪਰਦੇ 'ਤੇ ਭਰਾਵਾਂ 'ਚੋਂ ਇਕ ਦੀ ਭੂਮਿਕਾ ਨਿਭਾਏਗਾ। ਇਸ ਖਬਰ ਦੀ ਪੁਸ਼ਟੀ ਕਰਦੇ ਹੋਏ ਆਯੂਸ਼ ਨੇ ਕਿਹਾ ਹਾਂ, ਮੈਂ ਇਸ ਫਿਲਮ ਦਾ ਹਿੱਸਾ ਹਾਂ ਅਤੇ ਮੈਂ ਇਸ ਪ੍ਰੋਜੈਕਟ ਨੂੰ ਲੈ ਕੇ ਬਹੁਤ ਉਤਸੁਕ ਹਾਂ। ਰੋਮਾਂਟਿਕ ਡਰਾਮਾ ਤੋਂ ਲੈ ਕੇ ਐਕਸ਼ਨ ਫਿਲਮ ਅਤੇ ਹੁਣ ਫੈਮਿਲੀ ਡਰਾਮਾ, ਜਿਸ ਤਰ੍ਹਾਂ ਫਿਲਮ ਇੰਡਸਟਰੀ 'ਚ ਮੇਰੀ ਪਾਰੀ ਅੱਗੇ ਵੱਧ ਰਹੀ ਹੈ, ਉਸ ਲਈ ਮੈਂ ਸ਼ੁਕਰਗੁਜ਼ਾਰ ਹਾਂ।
ਫਿਲਮ ਇੱਕ ਅੰਤਰ-ਸਭਿਆਚਾਰ ਪ੍ਰੇਮ ਕਹਾਣੀ ਹੈ। ਫਿਲਮ 'ਚ ਕਾਮੇਡੀ, ਰੋਮਾਂਸ ਅਤੇ ਐਕਸ਼ਨ ਦਾ ਵੀ ਰੰਗ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਆਯੂਸ਼ ਸ਼ਰਮਾ ਦੀ ਇਹ ਫਿਲਮ ਸਲਮਾਨ ਖਾਨ ਨਾਲ ਦੂਜੀ ਅਤੇ ਸਲਮਾਨ ਖਾਨ ਫਿਲਮਸ ਬੈਨਰ ਹੇਠ ਬਣੀ ਤੀਜੀ ਫਿਲਮ ਹੋਵੇਗੀ।