ਮੁੰਬਈ (ਬਿਊਰੋ):ਇਰਾ ਖਾਨ ਦੇ ਵਿਆਹ 'ਚ ਕੈਮਰੇ ਦੇ ਸਾਹਮਣੇ ਪੋਜ਼ ਦਿੰਦੇ ਹੋਏ ਆਮਿਰ ਖਾਨ ਆਪਣੀ ਦੂਜੀ ਪਤਨੀ ਕਿਰਨ ਰਾਓ ਨੂੰ ਕਿੱਸ ਕਰਦੇ ਨਜ਼ਰ ਆਏ। ਆਮਿਰ ਖਾਨ ਦੀ ਬੇਟੀ ਇਰਾ ਖਾਨ ਨੇ ਵੀਰਵਾਰ 3 ਜਨਵਰੀ ਨੂੰ ਮੁੰਬਈ 'ਚ ਆਪਣੇ ਬੁਆਏਫ੍ਰੈਂਡ ਨੂਪੁਰ ਸ਼ਿਖਰੇ ਨਾਲ ਵਿਆਹ ਕੀਤਾ। ਇਰਾ ਦੇ ਵਿਆਹ 'ਚ ਆਮਿਰ ਖਾਨ ਨੂੰ ਆਪਣੀਆਂ ਪਤਨੀਆਂ (ਐਕਸ) ਰੀਨਾ ਦੱਤਾ ਅਤੇ ਕਿਰਨ ਰਾਓ ਨਾਲ ਫੋਟੋਆਂ ਖਿਚਵਾਉਂਦੇ ਦੇਖਿਆ ਗਿਆ। ਜਿਵੇਂ ਹੀ ਕਿਰਨ ਸਟੇਜ 'ਤੇ ਗਈ ਤਾਂ ਆਮਿਰ ਉਸ ਨੂੰ ਮਿਲਣ ਆਏ ਅਤੇ ਉਸ ਨੂੰ ਕਿੱਸ ਕੀਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਆਮਿਰ ਅਤੇ ਕਿਰਨ ਕੋਵਿਡ 19 ਦੌਰਾਨ ਵੱਖ ਹੋ ਗਏ ਸਨ। ਅਦਾਕਾਰ ਨੇ ਇੱਕ ਵੀਡੀਓ ਸ਼ੇਅਰ ਕਰਕੇ ਆਪਣੇ ਵੱਖ ਹੋਣ ਦੀ ਪੁਸ਼ਟੀ ਕੀਤੀ ਸੀ। ਤਲਾਕ ਤੋਂ ਬਾਅਦ ਦੋਵਾਂ ਵਿਚਾਲੇ ਚੰਗਾ ਸੰਬੰਧ ਹੈ। ਆਮਿਰ ਦੀਆਂ ਦੋਵੇਂ ਪਤਨੀਆਂ ਨੇ ਆਪਣੀ ਬੇਟੀ ਦੇ ਵਿਆਹ 'ਚ ਸ਼ਿਰਕਤ ਕੀਤੀ ਅਤੇ ਪੂਰੇ ਪਰਿਵਾਰ ਨੇ ਇਕੱਠੇ ਸਟੇਜ 'ਤੇ ਪੋਜ਼ ਦਿੱਤੇ। ਇਰਾ ਦਾ ਵਿਆਹ 3 ਜਨਵਰੀ ਨੂੰ ਹੋਇਆ ਸੀ, ਉਸ ਦਾ ਵਿਆਹ ਫਿਜ਼ੀਕਲ ਕੋਚ ਨੂਪੁਰ ਸ਼ਿਖਰੇ ਨਾਲ ਹੋਇਆ ਹੈ। ਜੋ ਆਮਿਰ ਖਾਨ ਸਮੇਤ ਕਈ ਬਾਲੀਵੁੱਡ ਹਸਤੀਆਂ ਨੂੰ ਟ੍ਰੇਨਿੰਗ ਦਿੰਦਾ ਹੈ।