ਮੁੰਬਈ (ਬਿਊਰੋ): ਆਮਿਰ ਖਾਨ ਦੀ ਲਾਡਲੀ ਇਰਾ ਖਾਨ ਅਤੇ ਨੂਪੁਰ ਸ਼ਿਖਾਰੇ ਦੇ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ ਹੋ ਗਏ ਹਨ। ਹਾਲ ਹੀ 'ਚ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਕੈਲਵਨ ਫੰਕਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਰਾ ਖਾਨ ਅਤੇ ਨੂਪੁਰ ਸ਼ਿਖਾਰੇ ਦਾ ਵਿਆਹ 3 ਜਨਵਰੀ 2024 ਨੂੰ ਹੋਵੇਗਾ। ਇਸ ਜੋੜੇ ਨੇ ਪਿਛਲੇ ਸਾਲ ਨਵੰਬਰ 'ਚ ਮੰਗਣੀ ਕੀਤੀ ਸੀ।
ਇਰਾ ਖਾਨ ਅਤੇ ਨੂਪੁਰ ਸ਼ਿਖਰੇ ਜਨਵਰੀ 2024 ਵਿੱਚ ਵਿਆਹ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਦੇ ਪ੍ਰੀ-ਵੈਡਿੰਗ ਫੰਕਸ਼ਨ ਦੀ ਸ਼ੁਰੂਆਤ ਰਿਵਾਇਤੀ ਮਹਾਰਾਸ਼ਟਰੀ 'ਕੈਲਵਨ' ਸਮਾਰੋਹ ਨਾਲ ਹੋਈ। ਸਾੜ੍ਹੀ ਵਿੱਚ ਇਰਾ ਬਹੁਤ ਖੂਬਸੂਰਤ ਲੱਗ ਰਹੀ ਸੀ ਅਤੇ ਉਸ ਨੇ ਰਿਵਾਇਤੀ ਮਹਾਰਾਸ਼ਟਰੀ ਨੱਕ ਰਿੰਗ ਪਹਿਨੀ ਹੋਈ ਸੀ। ਇਸ ਸਮਾਰੋਹ 'ਚ ਇਰਾ ਦੀ ਮਾਂ ਰੀਨਾ ਦੱਤ ਅਤੇ ਉਨ੍ਹਾਂ ਦੀ ਖਾਸ ਦੋਸਤ ਮਿਥਿਲਾ ਪਾਲਕਰ ਵੀ ਮੌਜੂਦ ਸਨ।
- Aamir Khan Daughter Ira Khan: ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗੀ ਆਮਿਰ ਖਾਨ ਦੀ ਲਾਡਲੀ ਇਰਾ ਖਾਨ
- World Mental Health Day: ਕਈ ਸਾਲਾਂ ਤੋਂ ਆਪਣੀ ਧੀ ਨਾਲ ਮੈਂਟਲ ਹੈਲਥ ਥੈਰੇਪੀ ਲੈ ਰਹੇ ਨੇ ਆਮਿਰ ਖਾਨ, ਵੀਡੀਓ ਨੂੰ ਸਾਂਝਾ ਕਰਦੇ ਹੋਏ ਬੋਲੀ ਇਰਾ ਖਾਨ- ਕੋਈ ਸ਼ਰਮ ਵਾਲੀ ਗੱਲ ਨਹੀਂ
- Aamir Khan Reveals Ira Khan Wedding Date: ਕਦੋਂ ਹੈ ਇਰਾ ਖਾਨ ਦਾ ਵਿਆਹ? ਧੀ ਦੀ ਵਿਦਾਈ 'ਤੇ ਬਹੁਤ ਰੋਣਗੇ ਆਮਿਰ ਖਾਨ, ਅਦਾਕਾਰ ਨੇ ਖੁਦ ਕੀਤਾ ਖੁਲਾਸਾ