ਹੈਦਰਾਬਾਦ:ਬਾਲੀਵੁੱਡ ਦੇ 'ਮਿਸਟਰ ਪਰਫੈਕਸ਼ਨਿਸਟ' ਆਮਿਰ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਲਾਲ ਸਿੰਘ ਚੱਢਾ' ਨੂੰ ਲੈ ਕੇ ਸੁਰਖੀਆਂ 'ਚ ਹਨ। ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਅਤੇ ਫਿਲਮ ਦੇ ਪੋਸਟ ਪ੍ਰੋਡਕਸ਼ਨ ਦਾ ਕੰਮ ਚੱਲ ਰਿਹਾ ਹੈ। ਇਸ ਦੌਰਾਨ ਬਾਲੀਵੁੱਡ ਤੋਂ ਇਕ ਹੋਰ ਧਮਾਕੇਦਾਰ ਖ਼ਬਰ ਸਾਹਮਣੇ ਆਈ ਹੈ। ਖ਼ਬਰ ਹੈ ਕਿ ਆਮਿਰ ਖਾਨ ਅਤੇ ਰਣਬੀਰ ਕਪੂਰ ਦੀ ਜੋੜੀ ਇੱਕ ਵਾਰ ਫਿਰ ਵੱਡੇ ਪਰਦੇ 'ਤੇ ਨਜ਼ਰ ਆ ਸਕਦੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ 'ਲਾਲ ਸਿੰਘ ਚੱਢਾ' ਤੋਂ ਬਾਅਦ ਆਮਿਰ ਖਾਨ ਆਪਣੇ ਨਵੇਂ ਪ੍ਰੋਜੈਕਟ 'ਤੇ ਕੰਮ ਸ਼ੁਰੂ ਕਰਨ ਜਾ ਰਹੇ ਹਨ। ਆਮਿਰ ਦੇ ਇਸ ਨਵੇਂ ਪ੍ਰੋਜੈਕਟ 'ਚ ਉਨ੍ਹਾਂ ਨਾਲ ਰਣਬੀਰ ਕਪੂਰ ਨਜ਼ਰ ਆਉਣਗੇ। ਇਹ ਦੂਜੀ ਵਾਰ ਹੋਵੇਗਾ ਜਦੋਂ ਆਮਿਰ ਅਤੇ ਰਣਬੀਰ ਕਿਸੇ ਫਿਲਮ ਵਿੱਚ ਇਕੱਠੇ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਰਣਬੀਰ ਕਪੂਰ ਆਮਿਰ ਖਾਨ ਦੀ ਸੁਪਰਹਿੱਟ ਫਿਲਮ 'ਪੀਕੇ' (2014) 'ਚ ਕੈਮਿਓ ਰੋਲ 'ਚ ਨਜ਼ਰ ਆਏ ਸਨ।
ਫਿਲਮ 'ਪੀਕੇ' 'ਚ ਰਣਬੀਰ ਕਪੂਰ ਨੇ ਕੈਮਿਓ ਕੀਤਾ ਸੀ। ਹੁਣ ਇੱਕ ਵਾਰ ਫਿਰ ਆਮਿਰ ਅਤੇ ਰਣਬੀਰ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਜਾ ਰਹੇ ਹਨ। ਆਮਿਰ ਦੇ ਅਗਲੇ ਪ੍ਰੋਜੈਕਟ ਬਾਰੇ ਅਜੇ ਤੱਕ ਕੋਈ ਖੁਲਾਸਾ ਨਹੀਂ ਹੋਇਆ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਆਮਿਰ ਅਤੇ ਰਣਬੀਰ ਜਲਦੀ ਹੀ ਇਸ ਨਵੇਂ ਸੰਭਾਵੀ ਪ੍ਰੋਜੈਕਟ 'ਤੇ ਕੰਮ ਸ਼ੁਰੂ ਕਰਨਗੇ।