ਚੰਡੀਗੜ੍ਹ:ਸਿੱਧੂ ਮੂਸੇਵਾਲਾ ਦਾ ਕਤਲ ਕਿਸਨੇ, ਕਿਉਂ ਅਤੇ ਕਿਵੇਂ ਕੀਤਾ? ਇਹ ਸਾਰੇ ਸਵਾਲ ਮਸ਼ਹੂਰ ਪੰਜਾਬੀ ਗਾਇਕ ਦੇ ਕਤਲ ਤੋਂ ਬਾਅਦ ਲੋਕਾਂ ਦੇ ਮਨਾਂ 'ਚ ਲਗਾਤਾਰ ਘੁੰਮ ਰਹੇ ਹਨ, ਭਾਵੇਂ ਕਿ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਪਹਿਲਾਂ ਹੀ ਲੋਕਾਂ ਦੇ ਸਾਹਮਣੇ ਆ ਕੇ ਇਸ ਕਤਲ ਦੀ ਜ਼ਿੰਮੇਵਾਰੀ (Film On Murder Of Sidhu Moosewala) ਲੈ ਚੁੱਕੇ ਹਨ ਪਰ ਫਿਰ ਵੀ ਹਰ ਕਿਸੇ ਦੇ ਦਿਲ-ਦਿਮਾਗ ਵਿੱਚ ਕਈ ਸਵਾਲ ਹਨ। ਗਾਇਕ ਦੀ ਫੈਨ ਫਾਲੋਇੰਗ ਇੰਨੀ ਜ਼ਿਆਦਾ ਹੈ ਕਿ ਕਤਲ ਦੇ ਡੇਢ ਸਾਲ ਬਾਅਦ ਵੀ ਉਸ ਦਾ ਨਾਂ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ ਹੈ। ਅਜਿਹੇ 'ਚ ਨਿਰਦੇਸ਼ਕ ਸ਼੍ਰੀਰਾਮ ਰਾਘਵਨ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਕਹਾਣੀ ਨੂੰ ਵਿਸਥਾਰ ਨਾਲ ਦਿਖਾਉਣ ਦੀ ਤਿਆਰੀ ਕਰ ਲਈ ਹੈ।
ਜੀ ਹਾਂ, ਤੁਸੀ ਸਹੀਂ ਪੜ੍ਹਿਆ ਹੈ...'ਅੰਧਾਧੁਨ', 'ਮੋਨਿਕਾ ਓ ਮਾਈ ਡਾਰਲਿੰਗ' ਵਰਗੀਆਂ ਫਿਲਮਾਂ ਲਈ ਮਸ਼ਹੂਰ ਪ੍ਰੋਡਕਸ਼ਨ ਹਾਊਸ ਮੈਚਬਾਕਸ ਸ਼ਾਟਸ ਨੇ ਗਾਇਕ ਉਤੇ ਫਿਲਮ ਬਣਾਉਣ ਦਾ ਐਲਾਨ ਕੀਤਾ ਹੈ। ਪੱਤਰਕਾਰ ਜੁਪਿੰਦਰਜੀਤ ਸਿੰਘ ਦੁਆਰਾ ਲਿਖੀ ਕਿਤਾਬ 'Who Killed Moosewala' ਪੰਜਾਬੀ ਸੰਗੀਤ ਉਦਯੋਗ (Film On Murder Of Sidhu Moosewala) ਦੀਆਂ ਕਈ ਪਰਤਾਂ ਨੂੰ ਉਜਾਗਰ ਕਰਦੀ ਹੈ। ਪੁਸਤਕ ਮੁੱਖ ਤੌਰ 'ਤੇ ਸਿੱਧੂ ਮੂਸੇਵਾਲਾ ਵਜੋਂ ਜਾਣੇ ਜਾਂਦੇ ਸ਼ੁੱਭਦੀਪ ਸਿੰਘ ਸਿੱਧੂ ਦੇ ਜੀਵਨ ਵਿੱਚ ਅਪਰਾਧ, ਪ੍ਰਸਿੱਧੀ ਅਤੇ ਦੁਖ ਨੂੰ ਬਿਆਨ ਕਰਦੀ ਹੈ।
- Sidhu Moosewala Song Mera Na: ਰਿਲੀਜ਼ ਹੋਇਆ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਮੇਰਾ ਨਾਂ', 10 ਮਿੰਟ 'ਚ ਮਿਲੇ ਇੱਕ ਮਿਲੀਅਨ ਵਿਊਜ਼
- Sidhu Moosewala Death Anniversary: ਮੌਤ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਰਿਲੀਜ਼ ਹੋਏ ਤਿੰਨ ਗੀਤ, ਹੁਣ ਤੱਕ ਮਿਲੇ ਇੰਨੇ ਵਿਊਜ਼
- Sidhu Moosewala Birthday: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਮਾਂ ਚਰਨ ਕੌਰ ਨੇ ਲਿਖਿਆ ਭਾਵੁਕ ਕਰ ਦੇਣ ਵਾਲਾ ਨੋਟ