ਨਵੀਂ ਦਿੱਲੀ:69ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ (69th National Film Awards Winners) ਮੰਗਲਵਾਰ ਨੂੰ ਦਿੱਲੀ ਦੇ ਵਿਗਿਆਨ ਭਵਨ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਮੌਜੂਦਗੀ ਵਿੱਚ ਹੋਇਆ। ਰਾਸ਼ਟਰਪਤੀ ਨੇ ਜੇਤੂਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਪੁਰਸਕਾਰ ਸਮਾਰੋਹ ਤੋਂ ਬਾਅਦ ਰਾਸ਼ਟਰਪਤੀ ਨਾਲ ਸਾਰੇ ਸਿਤਾਰਿਆਂ ਦਾ ਫੋਟੋ ਸੈਸ਼ਨ ਹੋਇਆ।
ਆਲੀਆ ਭੱਟ ਅਤੇ ਕ੍ਰਿਤੀ ਸੈਨਨ ਨੇ ਸਰਵੋਤਮ (69th National Film Awards Winners) ਅਦਾਕਾਰਾ ਦਾ ਪੁਰਸਕਾਰ ਜਿੱਤਿਆ, ਜਦਕਿ ਦੱਖਣੀ ਫਿਲਮ ਇੰਡਸਟਰੀ ਦੇ ਸੁਪਰਸਟਾਰ ਅੱਲੂ ਅਰਜੁਨ ਨੂੰ ਸਰਵੋਤਮ ਅਦਾਕਾਰ ਦਾ ਪੁਰਸਕਾਰ ਮਿਲਿਆ। ਬਾਲੀਵੁੱਡ ਅਦਾਕਾਰ ਆਰ ਮਾਧਵਨ ਦੁਆਰਾ ਨਿਰਦੇਸ਼ਤ ਫਿਲਮ 'ਰਾਕੇਟਰੀ' ਨੇ ਇਸ ਸਮਾਗਮ ਵਿੱਚ ਚੋਟੀ ਦਾ ਸਨਮਾਨ ਜਿੱਤਿਆ। ਐਸਐਸ ਰਾਜਾਮੌਲੀ ਦੀ 'ਆਰਆਰਆਰ' ਨੇ ਸਮਾਰੋਹ ਵਿੱਚ ਛੇ ਪੁਰਸਕਾਰ ਜਿੱਤੇ। ਉੱਘੀ ਅਦਾਕਾਰਾ ਵਹੀਦਾ ਰਹਿਮਾਨ ਨੂੰ ਵੀ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
- 69th National Film Awards: 69ਵੇਂ ਰਾਸ਼ਟਰੀ ਫਿਲਮ ਪੁਰਸਕਾਰ ਦੇ ਜੇਤੂਆਂ ਨੂੰ ਸਨਮਾਨਿਤ ਕਰੇਗੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਇਥੇ ਸਾਰੀਆਂ ਸ਼੍ਰੇਣੀਆਂ ਦੇ ਜੇਤੂਆਂ 'ਤੇ ਨਜ਼ਰ ਮਾਰੋ
- Alia Bhatt Attends 69th National Award: ਗੰਗੂਬਾਈ ਕਾਠੀਆਵਾੜੀ ਲਈ ਆਲੀਆ ਭੱਟ ਨੂੰ ਮਿਲਿਆ ਸਰਵੋਤਮ ਅਦਾਕਾਰਾ ਦਾ ਪੁਰਸਕਾਰ, ਰਣਬੀਰ ਕਪੂਰ ਨੇ ਫੋਨ 'ਚ ਕੈਦ ਕੀਤੇ ਪਲ਼
- Alia Bhatt: 69ਵੇਂ ਨੈਸ਼ਨਲ ਫਿਲਮ ਅਵਾਰਡ ਸਮਾਰੋਹ 'ਚ ਆਲੀਆ ਭੱਟ ਨੇ ਕਿਉਂ ਪਾਈ ਸੀ ਆਪਣੇ ਵਿਆਹ ਦੀ ਸਾੜੀ? ਇੱਥੇ ਜਾਣੋ