ਚੰਡੀਗੜ੍ਹ:ਪੰਜਾਬੀ ਮੰਨੋਰੰਜਨ ਜਗਤ ਵਿੱਚ 'ਕੁਝ ਪਲ਼ ਤੇਰੇ ਨਾਮ', 'ਲਿਸ਼ਕਾਰਾ', 'ਦਿਲ ਦੀਆਂ ਗੱਲਾਂ' ਵਰਗੇ ਮਸ਼ਹੂਰ ਟੀਵੀ ਸ਼ੋਅਜ਼ ਵਿੱਚ ਆਪਣੀ ਐਂਕਰਿੰਗ ਲਈ ਜਾਣੀ ਜਾਂਦੀ ਸਤਿੰਦਰ ਸੱਤੀ ਕਿਸੇ ਪਹਿਚਾਣ ਦੀ ਮੁਹਤਾਜ ਨਹੀਂ ਹੈ। ਅਦਾਕਾਰਾ ਆਏ ਦਿਨ ਨਵੀਆਂ ਵੀਡੀਓ ਅਤੇ ਤਸਵੀਰਾਂ ਨਾਲ ਪ੍ਰਸ਼ੰਸਕਾਂ ਨੂੰ ਖੁਸ਼ ਕਰਦੀ ਰਹਿੰਦੀ ਹੈ। ਆਪਣੇ ਕੰਮ ਕਰਕੇ ਸੁਰਖ਼ੀਆਂ ਵਿੱਚ ਬਣੀ ਰਹਿਣ ਵਾਲੀ ਅਦਾਕਾਰਾ, ਆਪਣੀ ਫਿੱਟਨੈੱਸ ਨੂੰ ਲੈ ਕੇ ਵੀ ਸੁਰਖ਼ੀਆਂ ਵਿੱਚ ਹੀ ਰਹਿੰਦੀ ਹੈ।
ਤੁਹਾਨੂੰ ਦੱਸ ਦਈਏ ਕਿ ਫਿਟਨੈੱਸ ਫ੍ਰੀਕ ਗਾਇਕਾ-ਅਦਾਕਾਰਾ ਸਤਿੰਦਰ ਸੱਤੀ ਹਮੇਸ਼ਾ ਹੀ ਆਪਣੇ ਵਰਕਆਊਟ (Satinder Satti Gym Workout Video) ਅਤੇ ਯੋਗਾ ਦੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਹੁਣ ਅਦਾਕਾਰਾ ਨੇ ਯੋਗਾ ਕਰਦੇ ਹੋਏ ਆਪਣੀ ਬੇਹੱਦ ਖੂਬਸੂਰਤ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਅਦਾਕਾਰਾ ਯੋਗਾ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ਵਿੱਚ ਅਦਾਕਾਰਾ ਕਿਤੇ ਕਾਲੀ ਟੀ ਸ਼ਰਟ ਅਤੇ ਕਿਤੇ ਪੀਲੀ ਟੀ ਸ਼ਰਟ ਵਿੱਚ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਸਤਿੰਦਰ ਸੱਤੀ ਦੀ ਇਸ ਵੀਡੀਓ ਨੂੰ ਕਾਫ਼ੀ ਲੋਕਾਂ ਦੁਆਰਾ ਪਸੰਦ ਕੀਤਾ ਜਾ ਰਿਹਾ ਹੈ, ਲੋਕ ਅਦਾਕਾਰਾ ਦੀ ਤਾਰੀਫ਼ ਕਰਦੇ ਥੱਕ ਨਹੀਂ ਰਹੇ।