ਲਾਸ ਏਂਜਲਸ (ਅਮਰੀਕਾ): ਨਿਊਯਾਰਕ ਸਥਿਤ ਭਾਰਤੀ-ਅਮਰੀਕੀ ਗਾਇਕਾ ਫਾਲਗੁਨੀ ਸ਼ਾਹ ਨੂੰ ''ਏ ਕਲਰਫੁੱਲ ਵਰਲਡ'' ਲਈ ਸਰਵੋਤਮ ਬੱਚਿਆਂ ਦੀ ਐਲਬਮ ਸ਼੍ਰੇਣੀ 'ਚ ਗ੍ਰੈਮੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਸ਼ਾਹ ਨੂੰ 'ਫਾਲੂ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਮੁੰਬਈ ਵਿੱਚ ਜਨਮੇ ਗਾਇਕ-ਗੀਤਕਾਰ ਨੇ ਇਸ ਪੁਰਸਕਾਰ ਲਈ ਗ੍ਰੈਮੀ-ਸੰਗਠਿਤ ਰਿਕਾਰਡਿੰਗ ਅਕੈਡਮੀ ਦਾ ਧੰਨਵਾਦ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਆਈ।
ਐਵਾਰਡ ਸਮਾਰੋਹ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਸ਼ਾਹ ਨੇ ਲਿਖਿਆ ''ਅੱਜ ਦੇ ਜਾਦੂਈ ਦਿਨ ਨੂੰ ਬਿਆਨ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ।