ਪੰਜਾਬ

punjab

ETV Bharat / elections

ਸਿਆਸਤ ਕਾਰਨ ਹੇਮਾ ਮਾਲਿਨੀ ਨੇ ਕਰਵਾਇਆ ਸਕੂਲ ਬੰਦ

ਬਾਲੀਵੁੱਡ ਅਦਾਕਾਰਾ ਹੇਮਾ ਮਾਲਿਨੀ ਨੇ ਚੋਣ ਜਾਬਤੇ ਦਾ ਉਲੰਘਣ ਕੀਤਾ ਹੈ। ਉਨ੍ਹਾਂ ਸਰਕਾਰੀ ਸਕੂਲ ਦੇ ਵਿੱਚ ਰੈਲੀ ਨੂੰ ਸੰਬੋਧਨ ਕੀਤਾ ਹੈ।

ਸੋਸ਼ਲ ਮੀਡੀਆ

By

Published : Apr 5, 2019, 9:03 PM IST

ਮਥੁਰਾ :ਬਾਲੀਵੁੱਡ ਦੀ ਡਰੀਮ ਗਰਲ ਹੇਮਾ ਮਾਲਿਨੀ 'ਤੇ ਮਥੁਰਾ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ। ਅਦਾਕਾਰੀ ਤੋਂ ਸਿਆਸਤ ਦੇ ਵਿੱਚ ਆਈ ਹੇਮਾ ਮਾਲਿਨੀ ਨੇ ਚੋਣ ਜਾਬਤੇ ਦਾ ਉਲੰਘਣ ਕੀਤਾ ਹੈ। ਉਨ੍ਹਾਂ ਇਕ ਸਰਕਾਰੀ ਸਕੂਲ ਦੇ ਵਿੱਚ ਰੈਲੀ ਨੂੰ ਸੰਬੋਧਨ ਕੀਤਾ ਜੋ ਕਿ ਕਾਨੂੰਨੀ ਤੌਰ 'ਤੇ ਬਿਲਕੁਲ ਵੀ ਵਾਜਿਬ ਨਹੀਂ ਸੀ।
ਮਥੁਰਾ ਦੇ ਇਕ ਪੁਲਿਸ ਅਧਿਕਾਰੀ ਮੁਤਾਬਿਕ 2 ਅ੍ਰਪੈਲ ਨੂੰ ਹੇਮਾ ਮਾਲਿਨੀ ਦੀ ਟੀਮ ਨੇ ਪਬਲਿਕ ਮੀਟਿੰਗ ਦੀ ਆਗਿਆ ਲਈ ਹੋਈ ਸੀ। ਪਰ ਉਨ੍ਹਾਂ ਮੌਕੇ 'ਤੇ ਮੀਟਿੰਗ ਦਾ ਪ੍ਰਬੰਧ ਇਕ ਸਰਕਾਰੀ ਸਕੂਲ ਦੇ ਵਿੱਚ ਕਰ ਲਿਆ । ਸਰਕਾਰੀ ਸਕੂਲਾਂ 'ਚ ਚੋਣਾਂ ਸੰਬਧੀ ਸਮਾਗਮ ਕਰਨਾ ਕਾਨੂੰਨੀ ਤੌਰ 'ਤੇ ਇਕ ਜੁਰਮ ਹੈ।

ਸਿਆਸਤ ਕਾਰਨ ਹੇਮਾ ਮਾਲਿਨੀ ਨੇ ਕਰਵਾਇਆ ਸਕੂਲ ਬੰਦ
ਦੱਸ ਦਈਏ ਕਿ ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੇ ਇਹ ਕਿਹਾ ਹੈ ਕਿ ਹੇਮਾ ਮਾਲਿਨੀ ਨੇ ਮਿਡ-ਡੇ-ਮੀਲ ਪਰੋਸੇ ਜਾਣ ਤੋਂ ਬਾਅਦ ਸਕੂਲ ਬੰਦ ਕਰਵਾ ਦਿੱਤਾ ਸੀ। ਕਿਉਂਕਿ ਰੈਲੀ ਦੇ ਸ਼ੌਰ-ਸ਼ਰਾਬੇ 'ਚ ਬੱਚਿਆਂ ਦਾ ਪੜ੍ਹਣਾ ਮੁਸ਼ਕਿਲ ਸੀ।

For All Latest Updates

ABOUT THE AUTHOR

...view details