ਹੁਸ਼ਿਆਰਪੁਰ : ਸੂਬੇ ਦੀ ਕਾਂਗਰਸ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਲਈ ਜਿੱਤ ਦੇ ਦਾਅਵੇਦਾਰ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਵੀ ਚੋਣ ਲੜਣ ਦਾ ਮੌਕਾ ਦੇ ਰਹੀ ਹੈ, ਇਸ ਦੇ ਉਲਟ ਵਿਰੋਧੀ ਧਿਰ ਭਾਜਪਾ ਨੇ ਸੂਬੇ 'ਚੋਂ ਇਕਲੌਤੇ ਮੰਤਰੀ ਵਿਜੈ ਸਾਂਪਲਾ ਨੂੰ ਇੱਕ ਪਾਸੇ ਕਰ ਕੇ ਵਿਧਾਇਕ ਨੂੰ ਸੋਮ ਪ੍ਰਕਾਸ਼ ਨੂੰ ਮੈਦਾਨ ਵਿੱਚ ਨਿਤਰਣ ਦਾ ਮੌਕਾ ਦਿੱਤਾ ਹੈ।
ਟਿਕਟ ਨਾ ਮਿਲਣ 'ਤੇ ਵਿਜੈ ਸਾਂਪਲਾ ਨੇ 'ਚੌਂਕੀਦਾਰ' ਮੁਹਿੰਮ ਦਾ ਕੀਤਾ ਬਾਇਕਾਟ - Cow killing
ਵਿਧਾਇਕ ਸੋਮ ਪ੍ਰਕਾਸ਼ ਨੂੰ ਹੁਸ਼ਿਆਰਪੁਰ ਤੋਂ ਟਿਕਟ ਮਿਲਦਿਆਂ ਹੀ ਵਿਜੈ ਸਾਂਪਲਾ ਬਾਗ਼ੀ ਹੋ ਗਏ ਹਨ। ਸੋਸ਼ਲ ਮੀਡਿਆ 'ਤੇ ਉਨ੍ਹਾਂ ਨੇ ਬੀਜੇਪੀ ਵਿਰੁੱਧ ਆਪਣੀ ਭੜਾਸ ਕੱਢੀ ਹੈ। ਵਿਜੈ ਸਾਂਪਲਾ ਨੇ ਸਭ ਤੋਂ ਪਹਿਲਾਂ ਆਪਣੇ ਨਾਂ ਅੱਗੇ ਲੱਗੇ 'ਚੌਂਕੀਦਾਰ' ਸ਼ਬਦ ਨੂੰ ਹਟਾਇਆ।
ਵਿਜੈ ਸਾਂਪਲਾ
ਟਿਕਟ ਨਾ ਮਿਲਣ 'ਤੇ ਪਾਰਟੀ ਤੋਂ ਬਾਗੀ ਹੋ ਕੇ ਵਿਜੈ ਸਾਂਪਲਾ ਨੇ ਸੋਸ਼ਲ ਮੀਡਿਆ 'ਤੇ ਪਾਰਟੀ ਵਿਰੁੱਧ ਖੂਬ ਭੜਾਸ ਕੱਢੀ ਹੈ, ਇਥੋਂ ਤੱਕ ਉਨ੍ਹਾਂ ਨੇ ਆਪਣੇ ਨਾਅ ਦੇ ਮੂਹਰਿਓ "ਚੌਂਕੀਦਾਰ" ਸ਼ਬਦ ਹੀ ਹਟਾ ਦਿੱਤਾ।
ਆਪਣੇ ਟਵਿਟਰ ਖ਼ਾਤੇ ਉਨ੍ਹਾਂ ਲਿਖਿਆ ਹੈ ਕਿ ਬੀਜੇਪੀ ਨੇ ਉਨ੍ਹਾਂ ਨੂੰ ਟਿਕਟ ਨਾ ਦੇ ਕੇ ਗਊ ਹੱਤਿਆ ਕਰਨ ਵਰਗਾ ਪਾਪ ਕੀਤਾ ਹੈ।
Last Updated : Apr 24, 2019, 5:59 AM IST