ਪਠਾਨਕੋਟ : ਬਾਲੀਵੁੱਡ ਦੀ ਪਾਰੀ ਤੋਂ ਬਾਅਦ ਹੁਣ ਰਾਜਨੀਤਕ ਪਾਰੀ ਸ਼ੁਰੂ ਕਰਨ ਜਾ ਰਹੇ ਸਨੀ ਦਿਓਲ ਲੋਕਸਭਾ ਹਲਕੇ ਗੁਰਦਾਸਪੁਰ ਤੋਂ ਭਾਜਪਾ ਪਾਰਟੀ ਵੱਲੋਂ ਚੋਣ ਲੜ ਰਹੇ ਹਨ। ਅੱਜ ਸਨੀ ਦਿਓਲ ਚੋਣ ਪ੍ਰਚਾਰ ਕਰਨ ਲਈ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੋਆ ਵਿੱਖੇ ਪੁੱਜਣਗੇ।
ਸਨੀ ਦਿਓਲ ਅੱਜ ਭੋਆ 'ਚ ਕਰਨਗੇ ਚੋਣ ਪ੍ਰਚਾਰ - BJP
ਲੋਕਸਭਾ ਹਲਕੇ ਗੁਰਦਾਸਪੁਰ ਦੇ ਭਾਜਪਾ ਉਮੀਂਦਵਾਰ ਸਨੀ ਦਿਓਲ ਅੱਜ ਪਠਾਨਕੋਟ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਭੋਆ ਵਿੱਚ ਚੋਣ ਪ੍ਰਚਾਰ ਕਰਨਗੇ।
ਜਾਣਕਾਰੀ ਮੁਤਾਬਕ ਸਨੀ ਵਿਧਾਨ ਸਭਾ ਹਲਕਾ ਭੋਆ ਵਿੱਚ 3 ਵਜੇ ਪਰਮਾਨੰਦ, 3.20 ਵਜੇ ਕਾਨਵਾ, 3.40 ‘ਤੇ ਸਰਨਾ ਅਤੇ 4 ਵਜੇ ਮਲਿਕਪੁਰ ਚੌਕ ਵਿੱਚ ਰੋਡ ਸ਼ੋਅ ਰਾਹੀਂ ਆਪਣੀ ਚੋਣ ਮੁਹਿੰਮ ਲਈ ਪ੍ਰਚਾਰ ਕਰਨਗੇ। ਇਸ ਤੋਂ ਬਾਅਦ ਸ਼ਾਮ 5 ਵਜੇ ਪਠਾਨਕੋਟ 'ਚ ਆਪਣਾ ਰੋਡ ਸ਼ੋਅ ਸ਼ੁਰੂ ਕਰਕੇ ਸ਼ਹੀਦ ਭਗਤ ਸਿੰਘ ਚੌਂਕ, 5.20 ਵਜੇ ਸਲਾਰੀਆ (ਲਾਈਟਾਂ ਵਾਲਾ) ਚੌਕ, 5.40 ਵਜੇ ਗਾੜੀਹੱਤਾ ਚੌਕ, 6 ਵਜੇ ਡਾਕਖਾਨਾ ਚੌਕ, 6.20 ਵਜੇ ਗਾਂਧੀ ਚੌਕ, 6.40 ‘ਤੇ ਭਗਵਾਨ ਵਾਲਮੀਕਿ ਚੌਕ ਰਾਹੀਂ ਹੁੰਦੇ ਹੋਏ 7 ਵਜੇ ਯੂ-ਨਾਈਟ ‘ਤੇ ਆਪਣਾ ਰੋਡ ਸ਼ੋਅ ਸਮਾਪਤ ਕਰਨਗੇ।
ਸਨੀ ਦਿਓਲ ਨੇ ਹਲਕੇ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਰੋਡ ਸ਼ੋਅ ਵਿੱਚ ਹੁੰਮਹੁਮਾ ਕੇ ਪੁੱਜਣ ਅਤੇ ਉਨ੍ਹਾਂ ਦਾ ਸਾਥ ਦੇਣ।