ਗੁਰਦਾਸਪੁਰ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਲੋਕਸਭਾ ਹਲਕੇ ਗੁਰਦਾਸਪੁਰ ਵਿਖੇ ਭਾਜਪਾ ਉਮੀਦਵਾਰ ਸਨੀ ਦਿਓਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪੁੱਜੇ।
ਸੈਮ ਪਿਤ੍ਰੌਦਾ ਦੇ ਬਿਆਨ ਨੂੰ ਲੈ ਕੇ ਕਾਂਗਰਸ 'ਤੇ ਭੜਕੀ ਸੁਸ਼ਮਾ ਸਵਰਾਜ
ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਗੁਰਦਾਸਪੁਰ ਵਿਖੇ ਭਾਜਪਾ ਉਮੀਦਵਾਰ ਸਨੀ ਦਿਓਲ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਪੁੱਜੀ। ਇਥੇ ਉਨ੍ਹਾਂ ਨੇ ਸੈਮ ਪਿਤ੍ਰੌਦਾ ਵੱਲੋਂ ਦਿੱਤੇ ਬਿਆਨ ਨੂੰ ਲੈ ਕੇ ਕਾਂਗਰਸ ਪਾਰਟੀ ਨੂੰ ਜਮ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਪਿਤ੍ਰੌਦਾ ਦੇ ਇਸ ਬਿਆਨ ਨੂੰ ਇਨਸਾਨੀਅਤ ਦੀ ਹੱਦਾਂ ਪਾਰ ਕਰਨ ਵਾਲਾ ਦੱਸਿਆ।
ਚੋਣ ਪ੍ਰਚਾਰ ਦੌਰਾਨ ਵਿਦੇਸ਼ ਮੰਤਰੀ ਨੇ ਪਿਛਲੇ ਪੰਜ ਸਾਲਾਂ ਦੌਰਾਨ ਭਾਜਪਾ ਦੀ ਉਪਲਬਧੀਆਂ ਬਾਰੇ ਗੱਲ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕਰਤਾਰਪੁਰ ਕੋਰੀਡੋਰ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਕਾਂਗਰਸ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸਨੀ ਦਿਓਲ ਨੂੰ ਗੁਰਦਾਸਪੁਰ ਵਿਖੇ ਉਮੀਦਵਾਰ ਵਜੋਂ ਭੇਜੇ ਜਾਣ ਕਾਰਨ ਵਿਰੋਧੀ ਧਿਰ ਦਾ ਹੌਸਲੇ ਕਮਜ਼ੋਰ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀਆਂ ਕੋਸ਼ਿਸ਼ਾਂ ਕਾਰਨ ਹੀ ਮਸੂਦ ਅਜ਼ਹਰ ਨੂੰ ਵਿਸ਼ਵ ਅੱਤਵਾਦੀ ਐਲਾਨੀਆ ਗਿਆ ਹੈ। ਇਸ ਲਈ ਮੋਦੀ ਸਰਕਾਰ ਦੇ ਹੱਥਾਂ ਵਿੱਚ ਦੇਸ਼ ਸੁਰੱਖਿਤ ਹੈ। ਉਨ੍ਹਾਂ ਸਨੀ ਦਿਓਲ ਲਈ ਲੋਕਾਂ ਕੋਲੋਂ ਵੋਟ ਦੀ ਅਪੀਲ ਕੀਤੀ।
ਇਸ ਦੌਰਾਨ 84 ਦੇ ਦੰਗਿਆਂ ਬਾਰੇ ਸੈਮ ਪਿਤ੍ਰੌਦਾ ਵੱਲੋਂ ਦਿੱਤ ਬਿਆਨ ਨੂੰ ਲੈ ਕੇ ਸੁਸ਼ਮਾ ਸਵਰਾਜ ਨੇ ਕਾਂਗਰਸ ਨੂੰ ਆੜੇ ਹੱਥੀ ਲਿਆ। ਉਨ੍ਹਾਂ ਕਿਹਾ ਕਿ ਸੈਮ ਪਿਤ੍ਰੌਦਾ ਦਾ ਇਹ ਬਿਆਨ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲਾ ਹੈ। ਇਹ ਬਿਆਨ ਇਹ ਸਾਬਿਤ ਕਰਦਾ ਹੈ ਕਿ ਕਾਂਗਰਸੀਆਂ ਅੰਦਰ ਹਮਦਰਦੀ ਦੀ ਕੋਈ ਭਾਵਨਾ ਨਹੀਂ ਹੈ। ਸੈਮ ਪਿਤ੍ਰੌਦਾ ਦੇ ਬਿਆਨ ਨੇ 84 ਦੰਗਾ ਪੀੜਤਾਂ ਦੇ ਜ਼ਖ਼ਮਾਂ ਨੂੰ ਮੁੜ ਹਰਾ ਕਰ ਦਿੱਤਾ ਹੈ ਜੋ ਕਿ ਇਨਸਾਨੀਅਤ ਦੇ ਵਿਰੁੱਧ ਹੈ।