ਸੁਖਪਾਲ ਖਹਿਰਾ ਦਾ ਚੋਣਾਂ ਵਿੱਚ ਕੋਈ ਵਜੂਦ ਨਹੀਂ ਹੈ: ਸੁਖਬੀਰ ਬਾਦਲ - ਪੰਜਾਬ
ਜਲੰਧਰ ਵਿੱਚ ਅਕਾਲੀ ਦਲ ਅਤੇ ਭਾਜਪਾ ਨੇ ਭੀਮ ਰਾਓ ਅੰਬੇਦਕਰ ਜਯੰਤੀ ਦੇ ਮੌਕੇ 'ਤੇ ਸਾਂਝਾ ਕੀਤੀ ਰੈਲੀ। ਹਿੱਸਾ ਲੈਣ ਪਹੁੰਚੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਮਹਿਲਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ। ਸੁਖਪਾਲ ਖਹਿਰਾ 'ਤੇ ਵਿਨ੍ਹਿਆਂ ਨਿਸ਼ਾਨਾ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ
ਜਲੰਧਰ: ਡਾ. ਭੀਮ ਰਾਓ ਅੰਬੇਦਕਰ ਦੀ ਜਯੰਤੀ ਮੌਕੇ ਜਲੰਧਰ ਵਿਖੇ ਅਕਾਲੀ-ਬੀਜੇਪੀ ਵੱਲੋਂ ਸਾਂਝਾ ਰੈਲੀ ਕੀਤੀ ਗਈ। ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਕਾਲੀ ਦਲ, ਮਹਿਲਾ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਹਿੱਸਾ ਲਿਆ।
ਰੈਲੀ ਵਿੱਚ ਇਨ੍ਹਾਂ ਤੋਂ ਇਲਾਵਾ ਕਈ ਹੋਰ ਨੇਤਾਵਾਂ ਨੇ ਵੀ ਹਿੱਸਾ ਲਿਆ, ਜਿਨ੍ਹਾਂ ਨੇ ਨਾ ਸਿਰਫ਼ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੂੰ ਘੇਰਿਆ ਬਲਕਿ ਕਾਂਗਰਸ ਨੂੰ ਵੀ ਦਲਿਤਾਂ ਦਾ ਦੁਸ਼ਮਣ ਦੱਸਿਆ।
ਕਾਂਗਰਸ 'ਚ ਚੱਲ ਰਹੀ ਗੁੱਟਬਾਜ਼ੀ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਚੱਲ ਰਹੇ ਸੀਟਾਂ ਨੂੰ ਲੈ ਕੇ ਲੜਾਈ ਉਦੋਂ ਖਤਮ ਹੋ ਸਕਦੀ ਹੈ ਜਦੋਂ ਬਾਗੀ ਕਾਂਗਰਸੀ ਨੇਤਾ ਅਤੇ ਟਕਸਾਲੀ ਅਕਾਲੀ ਦਲ ਰਲ ਜਾਣਗੇ ਅਤੇ ਹੋਰ ਪਾਰਟੀ ਬਣਾ ਲੈਣਗੇ।