ਇਹ ਕੀ ਕਹਿ ਗਏ ਸੁਖਬੀਰ ਬਾਦਲ, ਵੇਖੋ ਵੀਡੀਓ - news punjabi
ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਅਪਣੀ ਚੋਣ ਮੁਹਿਮ ਸਰਹੱਦੀ ਪਿੰਡਾਂ ਤੋਂ ਸ਼ੁਰੂ ਕੀਤੀ। ਇਸ ਮੌਕੇ ਅਕਾਲੀ ਦਲ ਪ੍ਰਧਾਨ ਲੋਕ ਲੁਭਾਵਣੇ ਵਾਅਦਿਆਂ ਦੀ ਝੜੀ ਲਾਉਂਦੇ ਨਜ਼ਰ ਆਏ।
ਫ਼ਿਰੋਜ਼ਪੁਰ: ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਨੇ ਸਰਹੱਦੀ ਪਿੰਡਾਂ ਤੋਂ ਆਪਣਾ ਚੋਣ ਪ੍ਰਚਾਰ ਸ਼ੁਰੂ ਕੀਤਾ। ਇਸ ਮੌਕੇ ਉਹ ਫ਼ਿਰੋਜ਼ਪੁਰ ਦੇ ਕਈ ਵੱਖ-ਵੱਖ ਥਾਵਾਂ 'ਤੇ ਚੋਣ ਪ੍ਰਚਾਰ ਦੌਰਾਨ ਲੋਕ ਲੁਭਾਵਣੇ ਵਾਅਦਿਆਂ ਦੀ ਝੜੀ ਲਗਾਉਂਦੇ ਨਜ਼ਰ ਆਏ।
ਰੈਲੀ ਦੌਰਾਨ ਸੁਖਬੀਰ ਬਾਦਲ ਨੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਲਾਲਾਬਾਦ, ਬਠਿੰਡਾ ਦੀ ਤਰਜ਼ 'ਤੇ ਉਹ ਫਿਰੋਜ਼ਪੁਰ ਦੀ ਵੀ ਨੁਹਾਰ ਬਦਲ ਦੇਣਗੇ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ 'ਕਣਕ ਦੀਆਂ ਟਰਾਂਲੀਆਂ ਵਾਂਗ ਨੋਟਾਂ ਦੀਆਂ ਭਰੀਆਂ ਟਰਾਲੀਆਂ ਤੁਹਾਡੇ ਪਿੰਡਾਂ ਵਿਚ ਭੇਜ ਦਵਾਂਗੇ, ਜਿੰਨੀਆਂ ਮਰਜੀ ਬੋਰੀਆਂ ਲਾਹ ਲਇਓ'।