ਪੰਜਾਬ

punjab

ETV Bharat / elections

ਕਾਂਗਰਸ ਪਾਰਟੀ ਦੇ ਚੋਣ ਮੈਨੀਫੈਸਟੋ ਦੇ ਜਿਹੜੇ ਵਾਅਦੇ ਪੂਰੇ ਹੋ ਗਏ ਹੋਣ ਉਸ 'ਤੇ ਨਿਸ਼ਾਨੀ ਲਗਾਓ :ਮਜੀਠੀਆ - bikram majithia

ਬਿਕਰਮ ਮਜੀਠੀਆ ਬਠਿੰਡਾ ਕੱਪੜਾ ਮਾਰਕੀਟ ਦੇ ਵਪਾਰੀਆਂ ਵਿੱਚ ਵੋਟਾਂ ਮੰਗਣ ਲਈ ਪਹੁੰਚੇ, ਜਿੱਥੇ ਉਨ੍ਹਾਂ ਨੇ ਇੱਕ ਪਾਸੇ ਆਪਣੇ ਅਕਾਲੀ ਦਲ ਪਾਰਟੀ ਵੱਲੋਂ ਵਿਕਾਸੀ ਕਾਰਜਾਂ ਬਾਰੇ ਦੱਸਿਆ ਅਤੇ ਦੂਜੇ ਪਾਸੇ ਉਨ੍ਹਾਂ ਨੇ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ ਅਤੇ ਪੰਜਾਬੀ ਏਕਤਾ ਪਾਰਟੀ 'ਤੇ ਤੰਜ ਕੱਸੇ।

Mark the sign of the promise that the manifesto of the Congress party should be fulfilled: Majithia

By

Published : Apr 20, 2019, 6:22 AM IST

ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਕੈਬਿਨੇਟ ਮੰਤਰੀ ਬਿਕਰਮ ਮਜੀਠੀਆ ਬਠਿੰਡਾ ਕੱਪੜਾ ਮਾਰਕੀਟ ਦੇ ਵਪਾਰੀਆਂ ਵਿੱਚ ਵੋਟਾਂ ਮੰਗਣ ਲਈ ਪਹੁੰਚੇ, ਜਿੱਥੇ ਉਨ੍ਹਾਂ ਨੇ ਇੱਕ ਪਾਸੇ ਆਪਣੇ ਅਕਾਲੀ ਦਲ ਪਾਰਟੀ ਵੱਲੋਂ ਵਿਕਾਸੀ ਕਾਰਜਾਂ ਬਾਰੇ ਦੱਸਿਆ ਅਤੇ ਦੂਜੇ ਪਾਸੇ ਉਨ੍ਹਾਂ ਨੇ ਕਾਂਗਰਸ , ਆਮ ਆਦਮੀ ਪਾਰਟੀ ਅਤੇ ਪੰਜਾਬੀ ਏਕਤਾ ਪਾਰਟੀ 'ਤੇ ਤੰਜ ਕੱਸੇ।

ਵੀਡੀਓ
ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਝੂਠ ਬੋਲ ਕੇ ਸੱਤਾ ਦੇ ਵਿੱਚ ਆ ਗਈ ਹੈ। ਕਾਂਗਰਸ ਪਾਰਟੀ ਦੇ ਵਿਧਾਨ ਸਭਾ ਦੇ ਵਿੱਚ ਕੀਤੇ ਗਏ ਚੋਣ ਮੈਨੀਫੈਸਟੋ ਨੂੰ ਹੱਥ ਵਿੱਚ ਫੜ੍ਹ ਕੇ ਵਪਾਰੀਆਂ ਨੂੰ ਸੰਬੋਧਨ ਕਰ ਦਿਆਂ ਕਿਹਾ ਕਿ ਹੁਣ ਤੱਕ ਕਾਂਗਰਸ ਪਾਰਟੀ ਨੇ ਚੋਣ ਮੈਨੀਫੈਸਟੋ ਵਿੱਚ ਕੀਤਾ ਗਏ ਵਾਅਦੇ ਪੂਰੇ ਕੀਤੇ ਹੋਣ ਉਸ ਦੇ 'ਤੇ ਨਿਸ਼ਾਨ ਲਗਾ ਦਿਓ। ਉਥੇ ਹੀ ਵਿਧਾਨ ਸਭਾ ਦੇ ਵਿੱਚ ਮਜੀਠੀਆ ਅਤੇ ਚਰਨਜੀਤ ਸਿੰਘ ਚੰਨੀ ਦੀ ਵਾਇਰਲ ਹੋਈ ਵੀਡੀਓ ਬਾਰੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਝੂਠੇ ਵਾਅਦੇ ਹੀ ਕੀਤੇ ਹਨ ਅਤੇ ਕੋਈ ਵਿਕਾਸ ਨਹੀਂ ਕਰਵਾਇਆ। ਇਸ ਦਾ ਸਬੂਤ ਵਾਇਰਲ ਹੋਈ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ। ਦੂਜੇ ਪਾਸੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਵਿੰਨ੍ਹ ਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਹੁਣ ਤੱਕ ਤੀਲਾ ਤੀਲਾ ਹੋ ਚੁੱਕੀ ਹੈ, ਜਿਵੇਂ ਘਰਾਂ ਦੇ ਵਿੱਚ ਇੱਕ ਝਾੜੂ ਦੀ ਬੁਨਿਆਦ ਸਿਰਫ਼ ਇੱਕ ਮਹੀਨੇ ਤੱਕ ਦੀ ਹੁੰਦੀ ਹੈ। ਉਂਜ ਹੀ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਝਾੜੂ ਦੀ ਹੋ ਚੁੱਕੀ ਹੈ। ਕੁੱਝ ਆਪ 'ਚੋਂ ਨਿਕਲ ਕੇ ਪਾਪ ਦੇ ਵਿੱਚ ਸ਼ਾਮਿਲ ਹੋ ਗਏ ਹਨ। ਮਜੀਠੀਆ ਨੇ ਪੰਜਾਬੀ ਏਕਤਾ ਪਾਰਟੀ ਦੇ ਨਾਂਅ ਨੂੰ ਪਾਪ ਦੱਸਿਆ ਹੈ ਤੇ ਕਿਹਾ ਇਨ੍ਹਾਂ ਦੀ ਬੁਨਿਆਦ ਜ਼ਿਆਦਾ ਲੰਬੀ ਨਹੀਂ ਹੈ। ਮਜੀਠੀਆ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਨੂੰ ਟੀਮ ਦੱਸਦਿਆਂ ਕਿਹਾ ਕਿ ਦੋਵਾਂ ਪਾਰਟੀਆਂ ਦੇ ਮਕਸਦ ਅਕਾਲੀ ਦਲ ਨੂੰ ਹਰਾਉਣਾ ਹੈ। ਇਹ ਦੋਵੇਂ ਪਾਰਟੀਆਂ ਮਿਲ ਕੇ ਅਕਾਲੀ ਦਲ ਬਾਦਲ ਪਾਰਟੀ ਨੂੰ ਭੰਡਣਾ ਚਾਹੁੰਦੇ ਹਨ ਅਤੇ ਵੋਟਾਂ ਦੋਵੇਂ ਪਾਰਟੀਆਂ ਦੇ ਵਿੱਚ ਵੰਡੀਆਂ ਜਾਣ।

ABOUT THE AUTHOR

...view details