ਚੋਣਾਂ ਸਿਰ 'ਤੇ ਹੋਣ ਕਾਰਨ ਸਿਆਸੀ ਆਗੂਆਂ ਦੀ ਜ਼ੁਬਾਨਾਂ ਫ਼ਿਸਲਨ ਮਾਮਲੇ ਸਾਹਮਣੇ ਆ ਰਹੇ ਹਨ। ਕੁੱਝ ਅਜਿਹਾ ਹੀ ਕਾਂਗਰਸੀ ਆਗੂ ਮਨੀਸ਼ ਤਿਵਾਰੀ ਨਾਲ ਹੋਇਆ ਹੈ। ਭਾਰਤ ਦੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਰਹਿ ਚੁੱਕੇ ਮਨੀਸ਼ ਤਿਵਾਰੀ ਵੱਲੋਂ ਬੰਗਾ ਵਿਖੇ ਚੋਣ ਰੈਲੀ ਦੌਰਾਨ ਅਖ਼ਬਾਰ ਅਤੇ ਟੈਲੀਵਿਜ਼ਨ ਵਾਲਿਆ ਨੂੰ ਵਿਕਾਊ ਕਿਹਾ ਗਿਆ ਸੀ।
"ਪੱਤਰਕਾਰਾਂ ਨੂੰ ਵਿਕਊ" ਕਹਿਣ ਵਾਲੇ ਬਿਆਨ 'ਤੇ ਮਨੀਸ਼ ਤਿਵਾਰੀ ਲਿਆ ਯੂ ਟਰਨ, ਕੀ ਦਿੱਤਾ ਬਿਆਨ, ਸੁਣੋ:
ਮਨੀਸ਼ ਤਿਵਾਰੀ ਨੇ ਚੋਂਣ ਰੈਲੀ ਦੌਰਾਨ ਅਖ਼ਬਾਰ ਅਤੇ ਟੈਲੀਵਿਜ਼ਨ ਵਾਲਿਆ ਨੂੰ ਵਿਕਾਊ ਕਹਿਣ ਵਾਲੇ ਬਿਆਨ 'ਤੇ ਯੂ ਟਰਨ ਲੈ ਲਿਆ ਹੈ। ਉਨ੍ਹਾਂ ਇੱਕ ਹੋਰ ਬਿਆਨ ਜਾਰੀ ਕਰਦੇ ਹੋਏ ਅਫਸੋਸ ਪ੍ਰਗਟ ਕਰਦਿਆਂ ਮੁਆਫੀ ਮੰਗੀ ਹੈ।
"ਪੱਤਰਕਾਰਾਂ ਨੂੰ ਵਿਕਊ" ਕਹਿਣ ਵਾਲੇ ਬਿਆਨ 'ਤੇ ਮਨੀਸ਼ ਤਿਵਾਰੀ ਲਿਆ ਯੂ ਟਰਨ
ਇਸ ਬਿਆਨ ਤੋਂ ਬਾਅਦ ਮੀਡੀਆ ਵਰਗ 'ਚ ਵੱਧਦੇ ਰੋਸ ਨੂੰ ਵੇਖਦੇ ਹੋਏ ਉਨ੍ਹਾਂ ਨੇ ਆਪਣਾ ਇੱਕ ਵੀਡੀਓ ਬਿਆਨ ਜਾਰੀ ਕੀਤਾ ਹੈ। ਇਹ ਬਿਆਨ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਮੇਰੇ ਬਿਆਨ ਨੂੰ ਗ਼ਲਤ ਤਰੀਕੇ ਨਾਲ ਲੈ ਲਿਆ ਗਿਆ ਹੈ ਅਤੇ ਫ਼ਿਰ ਵੀ ਜੇਕਰ ਪੱਤਰਕਾਰ ਵਰਗ ਨੂੰ ਮੇਰੇ ਬਿਆਨ ਕਾਰਨ ਠੇਸ ਪਹੁੰਚੀ ਹੈ ਤਾਂ ਮੈਂ ਇਸ ਲਈ ਸਬੰਧੀ ਖ਼ੇਦ ਪ੍ਰਗਟ ਕਰਦਾ ਹਾਂ।