ਲੁਧਿਆਣਾ :ਸ਼ਹਿਰ ਦੇ ਉੱਤਰੀ ਭਾਗ ਦੇ ਮੁੱਖ ਆਗੂ ਅਤੇ 2017 ਦੌਰਾਨ ਭਾਜਪਾ ਉਮੀਦਵਾਰ ਵਿਰੁੱਧ ਚੋਣ ਲੜਣ ਵਾਲੇ ਚੌਧਰੀ ਮਦਨ ਲਾਲ ਬੱਗਾ ਨੇ ਬੀਤੇ ਦਿਨੀਂ ਮੁੜ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ। ਮਦਨ ਲਾਲ ਬੱਗਾ ਨੂੰ ਪਾਰਟੀ 'ਚ ਸ਼ਾਮਲ ਕਰਵਾਉਣ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਨੂੰ ਸਿਰਪਾਓ ਦਿੱਤਾ ਅਤੇ ਕਿਹਾ ਕਿ ਮਦਨ ਲਾਲ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਰਹਿ ਚੁੱਕੇ ਹਨ ਅਤੇ ਲੁਧਿਆਣਾ ਤੋਂ 3 ਵਾਰ ਬਕਾਇਦਾ ਕੌਂਸਲਰ ਵੀ ਰਹਿ ਚੁੱਕੇ ਹਨ।
ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਕਰਨ ਤੋਂ ਬਾਅਦ ਚੌਧਰੀ ਮਦਨ ਲਾਲ ਬੱਗਾ ਨੇ ਕਿਹਾ ਕਿ ਪਾਰਟੀ ਨੇ ਪੁਰਾਣੀਆਂ ਗੱਲਾਂ ਨੂੰ ਭੁਲਾ ਕੇ ਮੈਨੂੰ ਅਕਾਲੀ ਦਲ ਵਿੱਚ ਮੁੜ ਆਉਣ ਦਾ ਮੌਕਾ ਦਿੱਤਾ ਹੈ।