ਪੰਜਾਬ

punjab

ETV Bharat / elections

ਲੋਕ ਸਭਾ ਚੋਣਾਂ 2019: ਕੁੱਝ ਇਸ ਤਰ੍ਹਾਂ ਹਨ ਸੂਬੇ ਦੀਆਂ 13 ਸੀਟਾਂ ਦੇ ਸਿਆਸੀ ਸਮੀਕਰਨ - Political

ਦੇਸ਼ ਵਿੱਚ ਲੋਕ ਸਭਾ ਚੋਣਾਂ ਦੇ ਅਖੀਰਲੇ ਗੇੜ ਵਿੱਚ 8 ਸੂਬਿਆਂ ਵਿੱਚ ਵੋਟਿੰਗ ਹੋ ਰਹੀ ਹੈ ਤੇ ਵਾਰੀ ਪੰਜਾਬ ਦੀ ਹੈ। ਪੰਜਾਬ ਦੀਆਂ 13 ਸੀਟਾਂ 'ਤੇ ਵੋਟਾਂ ਪੈਣਗੀਆਂ। 278 ਉਮੀਦਵਾਰ ਮੈਦਾਨ ਚ ਹਨ ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਅੱਜ ਈਵੀਐਮ ਚ ਕੈਦ ਹੋ ਜਾਵੇਗਾ।

ਸੂਬੇ ਦੀਆਂ 13 ਸੀਟਾਂ ਦਾ ਸਿਆਸੀ ਸਮੀਕਰਨ

By

Published : May 19, 2019, 2:36 AM IST

Updated : May 19, 2019, 6:44 AM IST

ਇਨ੍ਹਾਂ ਸੀਟਾਂ 'ਤੇ ਹੈ ਮਹਾਂ ਮੁਕਾਬਲਾ :

ਅੰਮ੍ਰਿਤਸਰ

ਲੋਕ ਸਭਾ ਚੋਣਾਂ 2019 ਵਿੱਚ ਅੰਮ੍ਰਿਤਸਰ ਵਿੱਚ 3 ਮੁੱਖ ਦਾਅਵੇਦਾਰ ਚੋਣ ਮੈਦਾਨ ਵਿੱਚ ਉੱਤਰੇ ਹਨ, ਜਿਨ੍ਹਾਂ 'ਚੋ ਭਾਜਪਾ ਦੇ ਹਰਦੀਪ ਸਿੰਘ ਪੁਰੀ, ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਤੇ ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਧਾਲੀਵਾਲ ਹਨ।
ਇਸ ਦੇ ਨਾਲ ਹੀ ਮੁੱਖ ਮੁਕਾਬਲਾ ਭਾਜਪਾ ਦੇ ਹਰਦੀਪ ਸਿੰਘ ਪੁਰੀ ਤੇ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਵਿਚਾਲੇ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਕੁੱਲ ਵੋਟਰਾਂ ਦੀ ਗਿਣਤੀ 1507875, ਉੱਥੇ ਹੀ ਪੁਰਸ਼ਾ ਦ ਗਿਣਤੀ 801639, ਮਹਿਲਾਵਾਂ 706178 ਤੇ ਟਰਾਂਸਜੈਂਡਰ 58 ਹਨ।

ਜ਼ਿਕਰਯੋਗ ਹੈ ਕਿ ਲੋਕ ਸਭਾ ਹਲਕਾ ਅੰਮ੍ਰਿਤਸਰ ਵਿੱਚ ਸਾਲ 2014 'ਚ ਕਾਂਗਰਸ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਨੇ 4 ਲੱਖ 82 ਹਜ਼ਾਰ 876 ਵੋਟਾਂ ਨਾਲ ਜਿੱਤ ਦਾ ਨਗਾੜਾ ਵਜਾਇਆ ਸੀ। ਉੱਥੇ ਹੀ ਭਾਜਪਾ ਉਮੀਦਵਾਰ ਅਰੁਣ ਜੇਟਲੀ ਨੇ 3 ਲੱਖ 80 ਹਜ਼ਾਰ 106 ਵੋਟਾਂ ਹਾਸਿਲ ਕੀਤੀਆਂ ਸਨ ਤੇ ਆਪ ਉਮੀਦਵਾਰ ਰਹੇ ਡਾ. ਦਲਜੀਤ ਸਿੰਘ ਨੂੰ 82 ਹਜ਼ਾਰ 633 ਵੋਟਾਂ ਮਿਲੀਆਂ ਸਨ। ਕੈਪਟਨ ਅਮਰਿੰਦਰ ਸਿੰਘ ਨੇ ਅਰੁਣ ਜੇਟਲੀ ਨੂੰ 1,02772 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।

ਸ੍ਰੀ ਫਤਿਹਗੜ੍ਹ ਸਾਹਿਬ
ਲੋਕ ਸਭਾ ਚੋਣਾਂ 2019 ਵਿੱਚ ਤਿੰਨ ਮੁੱਖ ਦਾਅਵੇਦਾਰ ਚੋਣ ਮੈਦਾਨ ਵਿੱਚ ਉੱਤਰੇ ਹਨ, ਜਿਨ੍ਹਾਂ 'ਚੋਂ ਸ਼੍ਰੋਮਣੀ ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ, ਕਾਂਗਰਸ ਦੇ ਡਾ. ਅਮਰ ਸਿੰਘ ਤੇ ਆਮ ਆਦਮੀ ਪਾਰਟੀ ਦੇ ਬਨਦੀਪ ਸਿੰਘ ਦੂਲੋਂ ਹਨ। ਇਸ ਦੇ ਨਾਲ ਹੀ ਸ੍ਰੀ ਫਤਿਹਗੜ੍ਹ ਤੋਂ ਸਾਹਿਬ ਤੋਂ 2 ਮੁੱਖ ਦਾਅਵੇਦਾਰ ਸ਼੍ਰੋਮਣੀ ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ ਤੇ ਕਾਂਗਰਸ ਦੇ ਡਾ. ਅਮਰ ਸਿੰਘ ਵਿਚਾਲੇ

ਇਸ ਵਾਰ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਪੁਰਸ਼ ਵੋਟਰ 799731, ਮਹਿਲਾ ਵੋਟਰ 703099 ਤੇ ਟਰਾਂਸਜੈਂਡਰ 31 ਹਨ।
ਸਾਲ 2014 'ਚ ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ 'ਚ ਆਮ ਆਦਮੀ ਪਾਰਟੀ ਉਮੀਦਵਾਰ ਹਰਿੰਦਰ ਸਿੰਘ ਖਾਲਸਾ ਨੇ 367293 ਵੋਟਾਂ ਨਾਲ ਜਿੱਤ ਹਾਸਿਲ ਕੀਤੀ ਸੀ। ਉੱਥੇ ਹੀ ਕਾਂਗਰਸ ਉਮੀਦਵਾਰ ਸਾਧੂ ਸਿੰਘ ਧਰਮਸੋਤ ਨੇ 313149 ਵੋਟਾਂ ਹਾਸਿਲ ਕੀਤੀਆਂ ਸਨ ਤੇ ਸ਼ੋਮਣੀ ਅਕਾਲੀ ਦਲ ਉਮੀਦਵਾਰ ਕੁਲਵੰਤ ਸਿੰਘ ਨੂੰ 312815 ਵੋਟਾਂ ਨਾਲ ਹੀ ਸਬਰ ਕਰਨਾ ਪਿਆ ਸੀ। ਹਰਿੰਦਰ ਸਿੰਘ ਖਾਲਸਾ ਨੇ ਸਾਧੂ ਸਿੰਘ ਧਰਮਸੋਤ ਨੂੰ 54144 ਵੋਟਾਂ ਦੇ ਫਰਕ ਨਾਲ ਹਰਾਇਆ ਸੀ।

ਫ਼ਿਰੋਜ਼ਪੁਰ
ਲੋਕ ਸਭਾ ਚੋਣਾਂ 2019 ਵਿੱਚ ਹਲਕਾ ਫਿਰੋਜ਼ਪੁਰ ਤੋਂ ਤਿੰਨ ਮੁੱਖ ਉਮੀਦਵਾਰ ਸ਼ੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ, ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਤੇ ਆਮ ਆਦਮੀ ਪਾਰਟੀ ਦੇ ਹਰਜਿੰਦਰ ਸਿੰਘ ਕਾਕਾ ਸਰਾਂ ਚੋਣ ਮੈਦਾਨ 'ਚ ਹਨ। ਇਨ੍ਹਾਂ ਵਿਚੋਂ ਮੁੱਖ ਮੁਕਾਬਲਾ ਸ਼ੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ, ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਵਿਚਾਲੇ ਹੈ। ਇਸ ਦੇ ਨਾਲ ਹੀ ਕੁੱਲ ਵੋਟਰਾਂ ਦੀ ਗਿਣਤੀ 1618419, ਪੁਰਸ਼ 862955, ਮਹਿਲਾ 755429 ਤੇ ਟਰਾਂਸਜ਼ੈਂਡਰ 35 ਹਨ।

ਸਾਲ 2014 'ਚ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ SAD ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ 487932 ਵੋਟਾਂ ਨਾਲ ਜਿੱਤ ਹਾਸਿਲ ਕੀਤੀ ਸੀ। ਉੱਥੇ ਹੀ ਕਾਂਗਰਸ ਦੇ ਸੁਨੀਲ ਜਾਖੜ ਨੂੰ 367293 ਵੋਟਾਂ ਮਿਲੀਆਂ ਸਨ ਤੇ AAP ਦੇ ਸਤਨਾਮ ਪਾਲ ਕੰਬੋਜ ਨੂੰ 113412 ਵੋਟਾਂ ਮਿਲੀਆਂ ਸਨ। ਸ਼ੇਰ ਸਿੰਘ ਘੁਬਾਇਆ ਨੇ ਸੁਨੀਲ ਜਾਖੜ ਨੂੰ 1,20,639 ਵੋਟਾਂ ਦੇ ਫਰਕ ਨਾਲ ਹਰਾਇਆ ਸੀ।

ਗੁਰਦਾਸਪੁਰ
ਲੋਕ ਸਭਾ ਚੋਣਾਂ 2019 ਲਈ ਤਿੰਨ ਮੁੱਖ ਉਮੀਦਵਾਰ ਕਾਂਗਰਸ ਦੇ ਸੁਨੀਲ ਜਾਖੜ, ਭਾਜਪਾ ਦੇ ਸੰਨੀ ਦਿਓਲ ਤੇ ਆਮ ਆਦਮੀ ਪਾਰਟੀ ਦੇ ਪੀਟਰ ਮਸੀਹ ਚੋਣ ਮੈਦਾਨ 'ਚ ਉਤਰੇ ਹਨ। ਇਨ੍ਹਾਂ 'ਚੋਂ ਮੁੱਖ ਮੁਕਾਬਲਾ ਕਾਂਗਰਸ ਦੇ ਸੁਨੀਲ ਜਾਖੜ ਤੇ ਭਾਜਪਾ ਦੇ ਸੰਨੀ ਦਿਓਲ ਵਿਚਾਲੇ ਹੈ। ਇਸ ਦੇ ਨਾਲ ਹੀ ਕੁੱਲ ਵੋਟਰਾਂ ਦੀ ਗਿਣਤੀ 1595284, ਪੁਰਸ਼ 849761, ਮਹਿਲਾ 745479 ਤੇ ਟਰਾਂਸਜੈਂਡਰ 44 ਹਨ।

ਸਾਲ 2014 'ਚ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਵਿਨੋਦ ਖੰਨਾ ਨੇ 482255 ਵੋਟਾਂ ਨਾਲ ਜਿੱਤ ਹਾਸਿਲ ਕੀਤੀ ਸੀ। ਉੱਥੇ ਹੀ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੂੰ 346190 ਵੋਟਾਂ ਨਾਲ ਸਬਰ ਕਰਨਾ ਪਿਆ ਸੀ ਤੇ AAP ਦੇ ਸੁੱਚਾ ਸਿੰਘ ਛੋਟੇਪੁਰ ਨੂੰ 173376 ਵੋਟਾਂ ਮਿਲੀਆਂ ਸਨ। ਵਿਨੋਦ ਖੰਨਾ ਨੇ ਪ੍ਰਤਾਪ ਸਿੰਘ ਬਾਜਵਾ ਨੂੰ 1,36,065‬ ਵੋਟਾਂ ਦੇ ਫਰਕ ਨਾਲ ਹਰਾਇਆ ਸੀ।

ਹੁਸ਼ਿਆਰਪੁਰ
ਲੋਕ ਸਭਾ ਚੋਣਾਂ 2019 ਲਈ ਤਿੰਨ ਮੁੱਖ ਉਮੀਦਵਾਰ ਕਾਂਗਰਸ ਦੇ ਡਾ.ਰਾਜ ਕੁਮਾਰ ਚੱਬੇਵਾਲ, ਭਾਜਪਾ ਦੇ ਸੋਮ ਪ੍ਰਕਾਸ਼ ਤੇ ਆਮ ਆਦਮੀ ਪਾਰਟੀ ਦੇ ਡਾ.ਰਵਜੋਤ ਸਿੰਘ ਚੋਣ ਮੈਦਾਨ 'ਚ ਹਨ। ਇਨ੍ਹਾਂ 'ਚੋਂ ਮੁੱਖ ਮੁਕਾਬਲਾ ਕਾਂਗਰਸ ਦੇ ਡਾ.ਰਾਜ ਕੁਮਾਰ ਚੱਬੇਵਾਲ ਤੇ ਭਾਜਪਾ ਦੇ ਸੋਮ ਪ੍ਰਕਾਸ਼ ਵਿਚਾਲੇ ਹੈ। ਇਸ ਦੇ ਨਾਲ ਹੀ ਕੁੱਲ ਵੋਟਰਾਂ ਦੀ ਗਿਣਤੀ 1597500, ਪੁਰਸ਼ 832025, ਮਹਿਲਾਵਾਂ 765445 ਤੇ ਟਰਾਂਸਜੈਂਡਰ 30 ਹਨ।

ਸਾਲ 2014 'ਚ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਭਾਜਪਾ ਦੇ ਉਮੀਦਵਾਰ ਵਿਜੈ ਸਾਂਪਲਾ ਨੂੰ 346643 ਵੋਟਾਂ ਨਾਲ ਜਿੱਤ ਹਾਸਿਲ ਕੀਤੀ ਸੀ। ਉੱਥੇ ਹੀ ਕਾਂਗਰਸ ਦੇ ਮਹਿੰਦਰ ਸਿੰਘ ਕੇਪੀ ਨੂੰ 333061 ਵੋਟਾਂ ਮਿਲੀਆਂ ਸਨ ਤੇ AAP ਦੀ ਯਾਮਿਨੀ ਗੋਮਰ ਨੂੰ 213388 ਵੋਟਾਂ ਮਿਲੀਆਂ ਸਨ। ਵਿਜੈ ਸਾਂਪਲਾ ਨੇ ਮਹਿੰਦਰ ਸਿੰਘ ਕੇਪੀ ਨੂੰ 13,582 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।

ਜਲੰਧਰ
ਲੋਕ ਸਭਾ ਚੋਣਾਂ 2019 ਲਈ ਤਿੰਨ ਮੁੱਖ ਉਮੀਦਵਾਰ ਕਾਂਗਰਸ ਦੇ ਸੰਤੋਖ ਸਿੰਘ ਚੌਧਰੀ, ਸ਼੍ਰੋਮਣੀ ਅਕਾਲੀ ਦਲ ਦੇ
ਚਰਨਜੀਤ ਸਿੰਘ ਅਟਵਾਲ ਤੇ ਆਮ ਆਦਮੀ ਪਾਰਟੀ ਦੇ ਜਸਟਿਸ ਜ਼ੋਰਾ ਸਿੰਘ ਚੋਣ ਮੈਦਾਨ 'ਚ ਹਨ। ਇਨ੍ਹਾਂ 'ਚੋਂ ਮੁੱਖ ਮੁਕਾਬਲਾ ਕਾਂਗਰਸ ਦੇ ਸੰਤੋਖ ਸਿੰਘ ਚੌਧਰੀ, ਸ਼੍ਰੋਮਣੀ ਅਕਾਲੀ ਦਲ ਦੇ ਚਰਨਜੀਤ ਸਿੰਘ ਅਟਵਾਲ ਵਿਚਾਲੇ ਹੈ। ਇਸ ਦੇ ਨਾਲ ਹੀ ਕੁੱਲ ਵੋਟਰਾਂ ਦੀ ਗਿਣਤੀ 1617018 ਤੇ ਪੁਰਸ਼ 843598, ਮਹਿਲਾ 773400 ਤੇ ਟਰਾਂਸਜੈਂਡਰ 20 ਹਨ।

ਸਾਲ 2014 'ਚ ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਸੰਤੋਖ ਸਿੰਘ ਚੌਧਰੀ ਨੂੰ 380479 ਵੋਟਾਂ ਨਾਲ ਜਿੱਤ ਹਾਸਿਲ ਕੀਤੀ ਸੀ। ਉੱਥੇ ਹੀ ਭਾਜਪਾ ਦੇ ਪਵਨ ਕੁਮਾਰ ਟੀਨੂ ਨੂੰ 309498 ਵੋਟਾਂ ਮਿਲੀਆਂ ਸਨ ਤੇ AAP ਦੀ ਜਯੋਤੀ ਮਾਨ ਨੂੰ 254121 ਵੋਟਾਂ ਮਿਲੀਆਂ ਸਨ। ਸੰਤੋਖ ਸਿੰਘ ਚੌਧਰੀ ਨੇ ਪਵਨ ਕੁਮਾਰ ਟੀਨੂ ਨੂੰ 70,981 ਵੋਟਾਂ ਦੇ ਫਰਕ ਨਾਲ ਹਰਾਇਆ ਸੀ।

ਸ੍ਰੀ ਅਨੰਦਪੁਰ ਸਾਹਿਬ
ਲੋਕ ਸਭਾ ਚੋਣਾਂ 2019 ਲਈ ਤਿੰਨ ਮੁੱਖ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ, ਕਾਂਗਰਸ ਦੇ ਮਨੀਸ਼ ਤਿਵਾੜੀ ਤੇ ਆਮ ਆਦਮੀ ਪਾਰਟੀ ਦੇ ਨਰਿੰਦਰ ਸਿੰਘ ਸ਼ੇਰਗਿੱਲ ਚੋਣ ਮੈਦਾਨ 'ਚ ਹਨ। ਇਨ੍ਹਾਂ 'ਚੋਂ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ, ਕਾਂਗਰਸ ਦੇ ਮਨੀਸ਼ ਤਿਵਾੜੀ ਵਿਚਾਲੇ ਹੈ। ਇਸ ਦੇ ਨਾਲ ਹੀ ਕੁੱਲ ਵੋਟਰਾਂ ਦੀ ਗਿਣਤੀ 1698876, ਪੁਰਸ਼ 889506, ਮਹਿਲਾ 809328 ਤੇ ਟਰਾਂਸਜ਼ੈਡਰ 42 ਹਨ।

ਸਾਲ 2014 'ਚ ਲੋਕ ਸਭਾ ਹਲਕਾ ਤੋਂ SAD ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ 347394 ਵੋਟਾਂ ਨਾਲ ਜਿੱਤ ਹਾਸਿਲ ਕੀਤੀ ਸੀ। ਉੱਥੇ ਹੀ ਕਾਂਗਰਸ ਦੀ ਅੰਬਿਕਾ ਸੋਨੀ ਨੂੰ 323697 ਵੋਟਾਂ ਮਿਲੀਆਂ ਸਨ ਤੇ AAP ਦੇ ਹਿੰਮਤ ਸਿੰਘ ਸ਼ੇਰਗਿੱਲ ਨੂੰ 306008 ਵੋਟਾਂ ਮਿਲੀਆਂ ਸਨ। ਪ੍ਰੇਮ ਸਿੰਘ ਚੰਦੂਮਾਜਰਾ ਨੇ ਅੰਬਿਕਾ ਸੋਨੀ ਨੂੰ 23,697 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।

ਖ਼ਡੂਰ ਸਾਹਿਬ
ਲੋਕ ਸਭਾ ਚੋਣਾਂ 2019 ਲਈ ਮੁੱਖ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਜਗੀਰ ਕੌਰ, ਕਾਂਗਰਸ ਦੇ ਜਸਬੀਰ ਸਿੰਘ ਡਿੰਪਾ ਅਤੇ ਪੀਡੀਏ ਦੀ ਬੀਬੀ ਪਰਮਜੀਤ ਕੌਰ ਖਾਲੜਾ ਹਨ। ਇਨ੍ਹਾਂ 'ਚੋਂ ਮੁੱਖ ਮੁਕਾਬਲਾ ਜਸਬੀਰ ਸਿੰਘ ਡਿੰਪਾ ਤੇ ਪਰਮਜੀਤ ਕੌਰ ਖਾਲੜਾ ਦਰਮਿਆਨ ਹੈ। ਇਸ ਦੇ ਨਾਲ ਹੀ ਕੁੱਲ ਵੋਟਰ 16,38,842, ਪੁਰਸ਼ ਵੋਟਰ 8,67,895, ਮਹਿਲਾ ਵੋਟਰ 7,70,874 ਤੇਟਰਾਂਸਜੈਂਡਰ ਵੋਟਰ 73 ਹਨ।

ਸਾਲ 2014 ਵਿੱਚ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ 4 ਲੱਖ 67 ਹਜ਼ਾਰ 332 ਵੋਟਾਂ ਪਈਆਂ ਸਨ ਦੂਜੇ ਪਾਸੇ ਕਾਂਗਰਸ ਦੇ ਹਰਮਿੰਦਰ ਸਿੰਘ ਗਿੱਲ ਨੂੰ 3 ਲੱਖ 66 ਹਜ਼ਾਰ 763 ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਦੀਪ ਸਿੰਘ ਨੂੰ 1 ਲੱਖ 44 ਹਜ਼ਾਰ 521 ਵੋਟਾਂ ਪਈਆਂ ਸਨ। ਰਣਜੀਤ ਸਿੰਘ ਬ੍ਰਹਮਪੁਰਾ ਨੇ ਹਰਮਿੰਦਰ ਸਿੰਘ ਗਿੱਲ ਨੂੰ 1 ਲੱਖ 569 ਵੋਟਾਂ ਦੇ ਫਰਕ ਨਾਲ ਹਰਾਇਆ ਸੀ।

ਲੁਧਿਆਣਾ
ਲੋਕ ਸਭਾ ਚੋਣਾਂ 2019 ਲਈ 3 ਮੁੱਖ ਉਮੀਦਵਾਰ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ, ਸ਼੍ਰੋਮਣੀ ਅਕਾਲੀ ਦਲ ਦੇ ਮਹੇਸ਼ਇੰਦਰ ਗਰੇਵਾਲ ਅਤੇ ਪੀਡੀਏ ਦੇ ਸਿਮਰਜੀਤ ਸਿੰਘ ਬੈਂਸ ਹਨ। ਇਨ੍ਹਾਂ 'ਚੋਂ ਮੁੱਖ ਮੁਕਾਬਲਾ ਰਵਨੀਤ ਸਿੰਘ ਬਿੱਟੂ ਤੇ ਸਿਮਰਜੀਤ ਸਿੰਘ ਬੈਂਸ ਦਰਮਿਆਨ ਹੈ। ਇਸ ਦੇ ਨਾਲ ਹੀ ਕੁੱਲ ਵੋਟਰ 16,83,325, ਪੁਰਸ਼ ਵੋਟਰ 9,03,624, ਮਹਿਲਾ ਵੋਟਰ 7,79,630 ਤੇ ਟਰਾਂਸਜੈਂਡਰ ਵੋਟਰ 71 ਹਨ।

ਸਾਲ 2014 ਵਿੱਚ ਇੱਥੇ ਕਾਂਗਰਸ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੂੰ 3 ਲੱਖ 459 ਵੋਟਾਂ ਪਈਆਂ ਸਨ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਹਰਵਿੰਦਰ ਸਿੰਘ ਫੂਲਕਾ ਨੂੰ 2 ਲੱਖ 60 ਹਜ਼ਾਰ 750 ਵੋਟਾਂ ਪਈਆਂ ਸਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੂੰ 2 ਲੱਖ 56 ਹਜ਼ਾਰ 590 ਵੋਟਾਂ ਪਈਆਂ ਸਨ।

ਫ਼ਰੀਦਕੋਟ
ਲੋਕ ਸਭਾ ਚੋਣਾਂ 2019 ਲਈ ਤਿੰਨ ਮੁੱਖ ਉਮੀਦਵਾਰ ਆਮ ਆਦਮੀ ਪਾਰਟੀ ਤੋਂ ਮੌਜੂਦਾ ਸਾਂਸਦ ਪ੍ਰੋ ਸਾਧੂ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਗੁਲਜ਼ਾਰ ਸਿੰਘ ਰਣੀਕੇ ਤੇ ਕਾਂਗਰਸ ਦੇ ਮੁਹੰਮਦ ਸਦੀਕ ਹਨ। ਇਨ੍ਹਾਂ 'ਚੋਂ ਮੁੱਖ ਮੁਕਾਬਲਾ ਕਾਂਗਰਸ ਦੇ ਮੁਹੰਮਦ ਸਦੀਕ ਅਤੇ ਆਪ ਦੇ ਪ੍ਰੋ ਸਾਧੂ ਸਿੰਘ ਦਰਮਿਆਨ ਹੈ। ਇਸ ਦੇ ਨਾਲ ਹੀ ਕੁੱਲ ਵੋਟਰ 1,541,971, ਪੁਰਸ਼ 8,18,244, ਮਹਿਲਾ 7,23,690 ਤੇ ਟਰਾਂਸਜ਼ੈਡਰ 37 ਹਨ।
ਫ਼ਰੀਦਕੋਟ ਲੋਕ ਸਭਾ ਹਲਕੇ ਦੀ ਤਾਂ 2014 'ਚ ਇੱਥੇ ਆਮ ਆਦਮੀ ਪਾਰਟੀ ਉਮੀਦਵਾਰ ਪ੍ਰੋ. ਸਾਧੂ ਸਿੰਘ ਨੂੰ 4 ਲੱਖ 50 ਹਜ਼ਾਰ 751 ਵੋਟਾਂ ਮਿਲੀਆਂ ਸਨ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਪਰਮਜੀਤ ਕੌਰ ਗੁਲਸ਼ਨ ਨੂੰ 2,78,235 ਵੋਟਾਂ ਤੇ ਕਾਂਗਰਸ ਦੇ ਜੋਗਿੰਦਰ ਸਿੰਘ ਨੂੰ 2,51,222 ਵੋਟਾਂ ਮਿਲੀਆਂ ਸਨ। ਪ੍ਰੋ. ਸਾਧੂ ਸਿੰਘ ਨੇ ਪਰਮਜੀਤ ਕੌਰ ਗੁਲਸ਼ਨ ਨੂੰ 1,72,516 ਵੋਟਾਂ ਦੇ ਫਰਕ ਨਾਲ ਹਰਾਇਆ ਸੀ।

ਪਟਿਆਲਾ
ਲੋਕ ਸਭਾ ਚੋਣਾਂ 2019 ਲਈ ਤਿੰਨ ਮੁੱਖ ਉਮੀਦਵਾਰ ਪੀਡੀਏ ਤੋਂ ਡਾ. ਧਰਮਵੀਰ ਗਾਂਧੀ, ਸ਼੍ਰੋਮਣੀ ਅਕਾਲੀ ਦਲ ਤੋਂ ਸੁਰਜੀਤ ਸਿੰਘ ਰੱਖੜਾ ਤੇ ਕਾਂਗਰਸ ਦੀ ਪਰਨੀਤ ਕੌਰ ਹਨ। ਇਨ੍ਹਾਂ 'ਚੋਂ ਮੁੱਖ ਮੁਕਾਬਲਾ ਡਾ. ਧਰਮਵੀਰ ਗਾਂਧੀ ਤੇ ਪਰਨੀਤ ਕੌਰ ਵਿਚਕਾਰ ਹੈ। ਇਸ ਦੇ ਨਾਲ ਹੀ ਕੁੱਲ ਵੋਟਰ 17,39,600, ਪੁਰਸ਼ 9,14,607, ਮਹਿਲਾ 8,24,919 ਤੇ ਟਰਾਂਸਜ਼ੈਡਰ 74 ਹਨ।

ਸੰਗਰੂਰ
ਲੋਕ ਸਭਾ ਚੋਣਾਂ 2019 ਲਈ ਤਿੰਨ ਮੁੱਖ ਉਮੀਦਵਾਰ ਆਮ ਆਦਮੀ ਪਾਰਟੀ ਤੋਂ ਭਗਵੰਤ ਮਾਨ, ਸ਼੍ਰੋਮਣੀ ਅਕਾਲੀ ਦਲ ਤੋਂ ਪਰਮਿੰਦਰ ਸਿੰਘ ਢੀਂਡਸਾ ਤੇ ਕਾਂਗਰਸ ਤੋਂ ਕੇਵਲ ਸਿੰਘ ਢਿੱਲੋਂ ਹਨ। ਇਨ੍ਹਾਂ 'ਚੋਂ ਮੁੱਖ ਮੁਕਾਬਲਾ 'ਆਪ' ਤੇ ਭਗਵੰਤ ਮਾਨ ਤੇ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਵਿਚਕਾਰ ਹੈ। ਇਸ ਦੇ ਨਾਲ ਹੀ ਕੁੱਲ ਵੋਟਰ 15,29,432, ਪੁਰਸ਼ 8,14,856, ਮਹਿਲਾ 7,14,551 ਤੇ ਟਰਾਂਸਜ਼ੈਡਰ 25 ਹਨ।

ਚੰਡੀਗੜ੍ਹ
ਲੋਕ ਸਭਾ ਚੋਣਾਂ 2019 ਲਈ ਤਿੰਨ ਮੁੱਖ ਉਮੀਦਵਾਰ ਆਮ ਆਦਮੀ ਪਾਰਟੀ ਤੋਂ ਹਰਮੋਹਨ ਧਵਨ, ਕਾਂਗਰਸ ਤੋਂ ਪਵਨ ਬੰਸਲ ਤੇ ਭਾਜਪਾ ਤੋਂ ਕਿਰਨ ਖੇਰ ਹਨ। ਇਨ੍ਹਾਂ 'ਚੋਂ ਮੁੱਖ ਮੁਕਾਬਲਾ ਭਾਜਪਾ ਦੀ ਕਿਰਨ ਖੇਰ ਤੇ ਕਾਂਗਰਸ ਦੇ ਪਵਨ ਬੰਸਲ ਵਿਚਕਾਰ ਹੈ। ਇਸ ਦੇ ਨਾਲ ਹੀ ਕੁੱਲ ਵੋਟਰ 6,37,990, ਪੁਰਸ਼ 3,37,417, ਮਹਿਲਾ 3,00,553 ਤੇ ਟਰਾਂਸਜ਼ੈਡਰ 20 ਹਨ।

ਬਠਿੰਡਾ
ਲੋਕ ਸਭਾ ਚੋਣਾਂ 2019 ਲਈ ਤਿੰਨ ਮੁੱਖ ਉਮੀਦਵਾਰ ਪੀਡੀਏ ਤੋਂ ਸੁਖਪਾਲ ਸਿੰਘ ਖਹਿਰਾ, ਕਾਂਗਰਸ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਹਰਸਿਮਰਤ ਕੌਰ ਬਾਦਲ ਹਨ। ਇਨ੍ਹਾਂ 'ਚੋਂ ਮੁੱਖ ਮੁਕਾਬਲਾ ਸ਼ਿਅਦ ਦੀ ਹਰਸਿਮਰਤ ਕੌਰ ਬਾਦਲ ਤੇ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਕਾਰ ਹੈ। ਇਸ ਦੇ ਨਾਲ ਹੀ ਕੁੱਲ ਵੋਟਰ 16,21,671, ਪੁਰਸ਼ 8,61,387, ਮਹਿਲਾ 7,60,264 ਤੇ ਟਰਾਂਸਜ਼ੈਡਰ 20 ਹਨ।

Last Updated : May 19, 2019, 6:44 AM IST

ABOUT THE AUTHOR

...view details