ਪੰਜਾਬ

punjab

ETV Bharat / elections

ਲੋਕਸਭਾ ਚੋਣਾਂ 2019 : ਸੂਬੇ 'ਚ ਚੋਣਾਂ ਦੌਰਾਨ ਸੁਰੱਖਿਆ ਦੇ ਕੜੇ ਪ੍ਰਬੰਧ , 1 ਲੱਖ ਤੋਂ ਵੱਧ ਪੁਲਿਸ ਮੁਲਾਜ਼ਮ ਤਾਇਨਾਤ

ਅੱਜ ਪੰਜਾਬ ਵਿੱਚ ਲੋਕਸਭਾ ਦੀਆਂ ਚੋਣਾਂ ਦੇ ਆਖ਼ਰੀ ਗੇੜ ਵਿੱਚ 13 ਸੀਟਾਂ ਲਈ ਵੋਟਿੰਗ ਹੋਵੇਗੀ। ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ। ਇਸ ਦੇ ਲਈ ਸੂਬਾ ਸਰਕਾਰ ਅਤੇ ਚੋਣ ਕਮਿਸ਼ਨ ਵੱਲੋਂ ਸੁਰੱਖਿਤ ਅਤੇ ਪਾਰਦਰਸ਼ੀ ਢੰਗ ਨਾਲ ਚੋਣਾਂ ਕਰਵਾਉਣ ਲਈ ਸਾਰੀ ਤਿਆਰੀਆਂ ਨੂੰ ਮੁੱਕਮਲ ਕਰ ਲਿਆ ਗਿਆ ਹੈ।

ਸੂਬੇ 'ਚ ਚੋਣਾਂ ਦੌਰਾਨ ਸੁਰੱਖਿਆ ਦੇ ਕੜੇ ਪ੍ਰਬੰਧ

By

Published : May 19, 2019, 4:33 AM IST

ਚੰਡੀਗੜ੍ਹ : ਦੇਸ਼ ਦੀਆਂ ਲੋਕਸਭਾ ਚੋਣਾਂ ਲਈ ਅੱਜ ਆਖ਼ਰੀ ਗੇੜ ਦੇ ਮੱਦੇਨਜ਼ਰ ਸੂਬੇ ਦੇ 13 ਲੋਕਸਭਾ ਹਲਕਿਆਂ ਵਿੱਚ ਅੱਜ ਵੋਟਿੰਗ ਪ੍ਰਕਿਰਿਆ ਹੋਵੇਗੀ। ਇਸ ਦੇ ਲਈ ਸੂਬੇ ਵਿੱਚ 1 ਲੱਖ ਤੋਂ ਵੀ ਵੱਧ ਪੁਲਿਸ ਮੁਲਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਹੈ।

ਸੂਬੇ ਦੇ 22 ਜ਼ਿਲ੍ਹਿਆਂ ਵਿੱਚ ਵੋਟਿੰਗ ਪ੍ਰਕਿਰਿਆ ਨੂੰ ਮੁਕਮਲ ਕਰਵਾਉਣ ਲਈ ਜੁੱਟੇ ਕਰਮਚਾਰੀ 24 ਘੰਟੇ ਤੋਂ ਲਾਗਤਾਰ ਕੰਮ ਕਰ ਰਹੇ ਹਨ। ਵੋਟਿੰਗ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਚੋਣ ਸਮਾਗਰੀ ਅਤੇ ਵੋਟਿੰਗ ਮਸ਼ੀਨ ਲੈ ਕੇ ਚੋਣ ਅਮਲਾ ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ ਉੱਤੇ ਪਹੁੰਚ ਚੁੱਕਿਆ ਹੈ।

ਸੰਵੇਦਨਸ਼ੀਲ ਬੂਥ :
ਚੋਣ ਕਮਿਸ਼ਨ ਵੱਲੋਂ ਸੂਬੇ ਵਿੱਚ ਕੁੱਲ 23,213 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 719 ਬੂਥਾਂ ਨੂੰ ਸੰਵੇਨਸ਼ੀਲ ਬੂਥ ਐਲਾਨੀਆ ਗਿਆ ਹੈ ਜਿਨ੍ਹਾਂ ਚੋਂ 509 ਨੂੰ ਅਤਿ ਸੰਵੇਦਨਸ਼ੀਲ ਬੂਥ ਐਲਾਨਿਆ ਗਿਆ ਹੈ।

ਸੁਰੱਖਿਆ ਦੇ ਕੜੇ ਪ੍ਰਬੰਧ :
ਚੋਣ ਕਮਿਸ਼ਨ ਵੱਲੋਂ 23,213 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਇਨ੍ਹਾਂ ਪੋਲਿੰਗ ਬੂਥਾਂ ਦੀ ਸੁਰੱਖਿਆ ਦੇ ਕੜੇ ਪ੍ਰਬੰਦ ਕੀਤੇ ਗਏ ਹਨ। ਇਸ ਲਈ ਸੁਰੱਖਿਆ ਬਲਾਂ ਦੀਆਂ 200 ਤੋਂ ਵੱਧ ਕੰਪਨੀਆਂ ਤਾਇਨਾਤ ਕੀਤੀਆਂ ਹਨ। 1ਲੱਖ ਤੋਂ ਵੱਧ ਪੁਲਿਸ ਮੁਲਾਜ਼ਮ ਅਤੇ ਪੈਰਾਮਿਲਟਰੀ ਫੋਰਸ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਵਿੱਚ ਪੰਜਾਬ ਪੁਲੀਸ ਦੇ ਲਗਭਗ 80 ਹਜ਼ਾਰ ਮੁਲਾਜ਼ਮ ਬੂਥਾਂ ’ਤੇ ਤਾਇਨਾਤ ਹੋਣਗੇ। ਚੋਣ ਕਮਿਸ਼ਨ ਨੇ ਸ਼ੁੱਕਰਵਾਰ ਸ਼ਾਮ ਪੰਜ ਵਜੇ ਤੋਂ ਸਿਵਲ ਪ੍ਰਸ਼ਾਸਨ ਤੇ ਪੁਲੀਸ ਨੂੰ ਮੁਸਤੈਦੀ ਨਾਲ ਕੰਮ ਕਰਨ ਤੇ ਨਾਕਾਬੰਦੀ ਸਖ਼ਤ ਕਰਨ ਦੀ ਹਦਾਇਤ ਦਿੱਤੀ ਹੈ।

ABOUT THE AUTHOR

...view details