ਚੰਡੀਗੜ੍ਹ : ਸ਼ੁੱਕਰਵਾਰ ਨੂੰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲੋਕਸਭਾ ਉਮੀਦਵਾਰ ਪਵਨ ਬਾਂਸਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਚੰਡੀਗੜ੍ਹ ਪੁੱਜੇ। ਭਾਜਪਾ ਪਾਰਟੀ ਦੀ ਲੋਕਸਭਾ ਉਮੀਵਾਰ ਕਿਰਨ ਖ਼ੇਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਉੱਤੇ ਜਮ ਕੇ ਨਿਸ਼ਾਨਾ ਸਾਧਿਆ।
ਕਿਰਨ ਖ਼ੇਰ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸਾਧਿਆ ਨਿਸ਼ਾਨਾ - target
ਲੋਕਸਭਾ ਹਲਕਾ ਚੰਡੀਗੜ੍ਹ ਦੀ ਉਮੀਦਵਾਰ ਕਿਰਨ ਖ਼ੇਰ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਵਿਰੁੱਧ ਜਮ ਕੇ ਨਿਸ਼ਾਨਾ ਸਾਧਿਆ। ਉਨ੍ਹਾਂ 1984 ਦੇ ਸਿੱਖ ਦੰਗਿਆਂ ਦੇ ਮਾਮਲੇ ਉੱਤੇ ਰਾਹੁਲ ਗਾਂਧੀ ਨੂੰ ਮੁਆਫੀ ਮੰਗਣ ਲਈ ਕਿਹਾ।
ਕਿਰਨ ਖ਼ੇਰ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸਾਧਿਆ ਨਿਸ਼ਾਨਾ
ਇਸ ਸਬੰਧ ਵਿੱਚ ਕਿਰਨ ਖ਼ੇਰ ਨੇ ਸੋਸ਼ਲ ਮੀਡੀਆ ਉੱਤੇ ਟਵੀਟ ਕੀਤੇ ਹਨ। ਰਾਹੁਲ ਗਾਂਧੀ ਵਿਰੁੱਧ ਸੋਸ਼ਲ ਮੀਡੀਆ ਉੱਤੇ ਟਵੀਟ ਕਰਦੇ ਹੋਏ ਕਿਰਨ ਖ਼ੇਰ ਨੇ ਕਿਹਾ ਰਾਹੁਲ ਵੱਲੋਂ ਚੋਣ ਰੈਲੀ ਦੌਰਾਨ ਦਿੱਤੇ ਗਏ ਭਾਸ਼ਣ ਦੀ ਹਰ ਗੱਲ ਝੂਠ ਹੈ।ਉਨ੍ਹਾਂ ਨੇ 1984 ਸਿੱਖ ਦੰਗਿਆਂ ਬਾਰੇ ਬਿਆਨ ਦਿੱਤੇ ਜਾਣ ਲਈ ਸੈਮ ਪਿਤਰੌਦਾ ਨੂੰ ਮੁਆਫੀ ਮੰਗਣ ਲਈ ਕਿਹਾ ਪਰ ਖ਼ੁਦ ਇਸ ਗੱਲ ਲਈ ਮੁਆਫੀ ਨਹੀਂ ਮੰਗੀ। 1984 ਦੇ ਸਿੱਖ ਦੰਗਿਆਂ ਨੂੰ ਭੁੱਲਾਉਣਾ ਸੌਖਾ ਨਹੀਂ ਹੈ ਅਤੇ ਨਾਂ ਹੀ ਕਦੇ ਰਾਹੁਲ ਗਾਂਧੀ ਨੇ 1984 ਸਿੱਖ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ਼ ਦਵਾਉਣ ਲਈ ਕੋਸ਼ਿਸ਼ ਨਹੀਂ ਕੀਤੀ ਹੈ।