ਫ਼ਿਰੋਜ਼ਪੁਰ: 2019 ਵਿੱਚ ਭਾਰਤ ਦੇ ਸਭ ਤੋਂ ਵੱਡੇ ਤਿਉਹਾਰ (ਆਮ ਚੋਣਾਂ) ਲਈ ਮਾਹੌਲ ਗਰਮਾ ਗਿਆ ਹੈ ਜੇ ਗੱਲ ਫ਼ਿਰੋਜ਼ਪੁਰ ਸੀਟ ਦੀ ਕੀਤੀ ਜਾਵੇ ਤਾਂ ਇੱਥੋਂ ਅਕਾਲੀ ਦਲ ਦੇ ਸਾਂਸਦ ਜੋ ਕਿ ਕਾਂਗਰਸ ਦਾ ਹੱਥ ਫੜ੍ਹ ਚੁੱਕੇ ਹਨ ਉਨ੍ਹਾਂ ਅੱਜ ਜਲਾਲਬਾਦ ਵਿੱਚ ਪ੍ਰੈਸ ਕਾਨਫ਼ਰੰਸ ਕਰ ਕੇ ਕਾਂਗਰਸ ਵੱਲੋਂ ਫ਼ਿਰੋਜ਼ਪੁਰ ਸੀਟ 'ਤੇ ਚੋਣਾਂ ਲੜਨ ਦਾ ਦਾਅਵਾ ਕੀਤਾ।
ਸਟਿੰਗ ਤੋਂ ਬਾਅਦ ਘੁਬਾਇਆ ਨਾਲ ਖ਼ਾਸ ਮੁਲਾਕਾਤ, ਕੀਤੇ ਕਈ ਅਹਿਮ ਖ਼ੁਲਾਸੇ - sher singh
ਸਾਂਸਦ ਘੁਬਾਇਆ ਨੇ ਕਿਹਾ, 'ਮੇਰਾ ਕਦੇ ਵੀ ਕਤਲ ਹੋ ਸਕਦਾ ਹੈ ਉਹ ਮੇਰੇ ਵਿਰੋਧੀਆਂ ਵੱਲੋਂ ਕਰਵਾਇਆ ਜਾਵੇਗਾ।' ਇਸ ਦੌਰਾਨ ਘੁਬਾਇਆ ਨੇ ਗੁਰਮੀਤ ਸੋਢੀ ਬਾਰੇ ਕਿਹਾ ਕਿ ਉਹ ਕਮਜ਼ੋਰ ਉਮੀਦਵਾਰ ਹਨ ਇਸ ਲਈ ਉਨ੍ਹਾਂ ਨੂੰ ਟਿਕਟ ਨਹੀਂ ਮਿਲੇਗੀ। ਬੀਤੇ ਦਿਨੀਂ ਹੋਏ ਸਟਿੰਗ ਬਾਰੇ ਸ਼ੇਰ ਸਿੰਘ ਕਿਹਾ, 'ਉਸ ਵੀਡੀਓ ਵਿੱਚ ਮੈਂ ਜ਼ਰੂਰ ਹਾਂ ਪਰ ਉਹ ਬੋਲ ਮੇਰੇ ਨਹੀਂ ਹਨ।'
ਪਿਛਲੇ ਦਿਨੀਂ ਇੱਕ ਨਿੱਜੀ ਚੈਨਲ ਵੱਲੋਂ ਸ਼ੇਰ ਸਿੰਘ ਦਾ ਸਟਿੰਗ ਕੀਤਾ ਗਿਆ ਸੀ ਜਿਸ ਤੋਂ ਬਾਅਦ ਸ਼ੇਰ ਸਿੰਘ ਵਿਰੋਧੀਆਂ ਦੇ ਨਿਸ਼ਾਨੇ 'ਤੇ ਆ ਗਏ ਸਨ। ਇਸ ਮਾਮਲੇ 'ਤੇ ਸ਼ੇਰ ਸਿੰਘ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਉਹ ਇਸ ਵੀਡੀਓ ਵਿੱਚ ਜ਼ਰੂਰ ਹਨ ਪਰ ਜੋ ਗੱਲਾਂ ਵੀਡੀਓ ਵਿੱਚ ਕਹੀਆਂ ਗਈਆਂ ਹਨ ਉਹ ਕਹਿਣੀਆਂ ਤਾਂ ਦੂਰ ਉਹ ਤਾਂ ਇਸ ਬਾਬਤ ਸੋਚ ਵੀ ਨਹੀਂ ਸਕਦੇ।
ਇਸ ਦੌਰਾਨ ਘੁਬਾਇਆ ਨੇ ਫ਼ਿਰੋਜ਼ਪੁਰ ਤੋਂ ਚੋਣ ਲੜਨ ਦਾ ਦਾਅਵਾ ਕਰਦਿਆਂ ਕਿਹਾ ਕਿ ਕੈਬਿਨੇਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਇਸ ਸੀਟ ਲਈ ਕਮਜ਼ੋਰ ਉਮੀਦਵਾਰ ਹਨ। ਇਸ ਦੌਰਾਨ ਉਨ੍ਹਾਂ ਰਾਹੁਲ ਗਾਂਧੀ ਦਾ ਹਵਾਲਾਂ ਦਿੰਦਿਆਂ ਕਿਹਾ, 'ਰਾਹੁਲ ਗਾਂਧੀ ਨੇ ਕਿਹਾ ਸੀ ਕਿ ਕਮਜ਼ੋਰ ਉਮੀਦਵਾਰ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ ਇਸ ਲਈ ਗੁਰਮੀਤ ਸੋਢੀ ਨੂੰ ਟਿਕਟ ਨੂੰ ਨਹੀਂ ਮਿਲੇਗੀ।'