ਸੂਬਾ
- ਬਠਿੰਡਾ: ਅਕਾਲੀ ਦਲ ਅਤੇ ਬੀਜੇਪੀ ਦੇ ਸਾਂਝੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਅੱਜ ਆਪਣਾ ਨਾਮਜ਼ਦਗੀ ਫਾਰਮ ਭਰਨਗੇ।
- ਫਿਰੋਜ਼ਪੁਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਅੱਜ ਸਵੇਰੇ 9 ਵਜੇ ਆਪਣੇ ਨਾਮਜ਼ਦਗੀ ਕਾਗਜ਼ ਦਾਖਿਲ ਕਰਨਗੇ।
- ਪਟਿਆਲਾ: ਕਾਂਗਰਸੀ ਉਮੀਦਵਾਰ ਪਰਨੀਤ ਕੌਰ ਦੁਪਹਿਰ 12 ਵਜੇ ਭਰਨਗੇ ਨਾਮਜ਼ਦਗੀ ਪੱਤਰ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਰਹਿਣਗੇ ਮੌਜੁੂਦ।
- ਪਟਿਆਲਾ: ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਦਾਖਿਲ ਕਰਨਗੇ ਨਾਮਜ਼ਦਗੀ ਪੱਤਰ।
- ਅੰਮ੍ਰਿਤਸਰ/ਗੁਰਦਾਸਪੁਰ: ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਣਗੇ ਨਤਮਸਤਕ। ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ 'ਚ 2:15 ਵਜੇ ਗੁਰਦਾਸਪੁਰ ਤੋਂ ਭਰਨਗੇ ਨਾਮਜ਼ਦਗੀ ਪੱਤਰ।
- ਅੰਮ੍ਰਿਤਸਰ: ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਹਰਦੀਪ ਸਿੰਘ ਪੁਰੀ ਅੱਜ ਨਾਮਜ਼ਦਗੀ ਪੱਤਰ ਦਾਖਿਲ ਕਰਨਗੇ। ਸਵੇਰੇ 10:15 ਵਜੇ ਰਿਆਲਟੋ ਚੌਂਕ 'ਤੇ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਦੇ ਘਰ ਤੋਂ ਵਰਕਰਾਂ ਨਾਲ ਰਵਾਨਾ ਹੋਣਗੇ। ਇਸ ਮੌਕੇ 'ਤੇ ਹਰਦੀਪ ਸਿੰਘ ਪੁਰੀ ਦੇ ਨਾਲ ਕੇਂਦਰੀ ਮੰਤਰੀ ਮਹੇਸ਼ ਸ਼ਰਮਾ, ਹਰਿਆਣਾ ਦੇ ਖ਼ਜ਼ਾਨਾ ਮੰਤਰੀ ਤੇ ਪੰਜਾਬ ਲੋਕਸਭਾ ਚੋਣ ਪ੍ਰਭਾਰੀ ਕੈਪਟਨ ਅਭਿਮਨਿਊ ਤੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੀ ਮੌਜੂਦ ਰਹਿਣਗੇ।
- ਲੁਧਿਆਣਾ: ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਮਹੇਸ਼ ਇੰਦਰ ਸਿੰਘ ਗਰੇਵਾਲ ਦਾਖਿਲ ਕਰਨਗੇ ਨਾਮਜ਼ਦਗੀ ਪੱਤਰ।
- ਜਲੰਧਰ: ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਅਤੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਦੇ ਉਮੀਦਵਾਰ ਬਲਵਿੰਦਰ ਕੁਮਾਰ ਭਰਨਗੇ ਨਾਮਜ਼ਦਗੀ ਪੱਤਰ।
- ਸੰਗਰੂਰ: ਆਪ ਉਮੀਦਵਾਰ ਭਗਵੰਤ ਮਾਨ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਲੋਕ ਸਭਾ ਉਮੀਦਵਾਰ ਸਿਮਰਨਜੀਤ ਮਾਨ ਅੱਜ 10:30 ਵਜੇ ਭਰਨਗੇ ਨਾਮਜ਼ਦਗੀ ਪੱਤਰ।
- ਚੰਡੀਗੜ੍ਹ: ਕਾਂਗਰਸੀ ਉਮੀਦਵਾਰ ਪਵਨ ਬੰਸਲ ਰੋਡ ਸ਼ੋਅ ਤੋਂ ਬਾਅਦ ਦਾਖਿਲ ਕਰਨਗੇ ਨਾਮਜ਼ਦਗੀ ਪੱਤਰ।
ਦੇਸ਼
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ 'ਕਾਸ਼ੀ ਦੇ ਕੋਤਵਾਲ' ਬਾਬ ਕਾਲ ਭੈਰਵ ਦੇ ਮੰਦਰ 'ਚ ਉਨ੍ਹਾਂ ਦਾ ਦਰਸ਼ਨ-ਪੂਜਨ ਤੋਂ ਬਾਅਦ ਵਾਰਾਣਸੀ ਸੰਸਦੀ ਖੇਤਰ ਤੋਂ ਆਪਣੀ ਨਾਮਜ਼ਦਗੀ ਦਾਖਲ ਕਰਨਗੇ। ਨਾਮਜ਼ਦਗੀ ਦਾਖਲ ਕਰਨ ਤੋਂ ਬਾਅਦ ਪੀ.ਐੱਮ. ਮੋਦੀ ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ 'ਚ ਕਰਨਗੇ ਜਨਸਭਾ। ਪਹਿਲੀ ਜਨ ਸਭਾ ਮੁੱਖ ਪ੍ਰਦੇਸ਼ ਦੇ ਸੀਧੀ, ਦੂਜੀ ਜਬਲਪੁਰ ਤੇ ਤੀਜੀ ਮਹਾਰਾਸ਼ਟਰ ਦੇ ਮੁੰਬਈ 'ਚ ਰਹੇਗੀ।
- ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਵਾਰਾਣਸੀ 'ਚ ਪੀ.ਐੱਮ. ਮੋਦੀ ਦੀ ਨਾਮਜ਼ਦਗੀ 'ਚ ਹਿੱਸਾ ਲੈਣਗੇ। ਇਸ ਦੇ ਨਾਲ ਹੀ ਹੋਟਲ ਡੀ ਪੈਲੇਸ, ਕੈਂਟ 'ਚ ਵਰਕਰ ਸੰਮੇਲਨ ਨੂੰ ਸੰਬੋਧਿਤ ਕਰਨਗੇ ਤੇ ਰਾਜਸਥਾਨ ਦੇ ਜਾਲੌਰ 'ਚ ਜਨਸਭਾ ਤੇ ਰਾਜਸਥਾਨ ਦੇ ਜੋਧਪੁਰ 'ਚ ਰੋਡ ਸ਼ੋਅ ਕਰਨਗੇ।
- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਉੜੀਸਾ ਦੌਰੇ 'ਤੇ ਰਹਿਣਗੇ। ਉਹ ਬਾਲੇਸ਼ਵਰ 'ਚ ਚੋਣ ਸਭਾ ਨੂੰ ਸੰਬੋਧਿਤ ਕਰਨਗੇ।
- ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਅੱਜ ਉਨਾਓ ਦੌਰੇ 'ਤੇ ਰਹਿਣਗੇ, ਜਿੱਥੇ ਉਹ ਦੇਵਾ ਸ਼ਰੀਫ ਤੇ ਬਾਰਾਬੰਕੀ 'ਚ ਰੋਡ ਸ਼ੋਅ ਕਰਨਗੇ।