ਮਾਨਸਾ : ਹੇਮਾ ਮਾਲਿਨੀ ਅੱਜ ਮਾਨਸਾ ਵਿਖੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਚੋਣ ਪ੍ਰਚਾਰ ਤਹਿਤ ਰੋਡ ਸ਼ੋਅ ਕਰਨਗੇ।
ਹੇਮਾ ਮਾਲਿਨੀ ਹਰਸਿਮਰਤ ਬਾਦਲ ਦੇ ਹੱਕ 'ਚ ਮਾਨਸਾ ਵਿਖੇ ਕਰਨਗੇ ਰੋਡ ਸ਼ੋਅ - 19 th may
ਬਾਲੀਵੁੱਡ ਅਦਾਕਾਰਾ ਅਤੇ ਭਾਜਪਾ ਆਗੂ ਹੇਮਾ ਮਾਲਿਨੀ ਅੱਜ ਮਾਨਸਾ ਵਿਖੇ ਕੇਂਦਰੀ ਮੰਤਰੀ ਅਤੇ ਅਕਾਲੀ ਦਲ ਦੀ ਲੋਕਸਭਾ ਉਮੀਦਵਾਰ ਹਰਸਿਮਰਤ ਬਾਦਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ। ਇਥੇ ਉਹ ਰੋਡ ਸ਼ੋਅ ਕਰਨਗੇ।
ਜਾਣਕਾਰੀ ਮੁਤਾਬਕ ਇਹ ਰੋਡ ਸ਼ੋਅ 11 ਵਜੇ ਤੋਂ ਸ਼ੁਰੂ ਹੋਵੇਗਾ। ਇਸ ਦੌਰਾਨ ਹੇਮਾ ਮਾਲਿਨੀ ਲੋਕਾਂ ਨਾਲ ਮੁਲਾਕਾਤ ਕਰਨਗੇ ਅਤੇ ਲੋਕਾਂ ਕੋਲੋਂ ਕੇਂਦਰੀ ਮੰਤਰੀ ਅਤੇ ਲੋਕਸਭਾ ਉਮੀਦਵਾਰ ਹਰਸਿਮਰਤ ਦੇ ਹੱਕ ਵਿੱਚ ਵੋਟ ਅਪੀਲ ਕਰਨਗੇ।
ਇਸ ਤੋਂ ਇਲਾਵਾ ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਪ੍ਰਕਾਸ਼ ਸਿੰਘ ਬਾਦਲ ਵੀ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ। ਦੱਸਣਯੋਗ ਹੈ ਕਿ ਹਰਸਿਮਰਤ ਕੌਰ ਬਾਦਲ ਲੋਕਸਭਾ ਹਲਕੇ ਬਠਿੰਡਾ ਤੋਂ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਇਸ ਤੋਂ ਪਹਿਲਾਂ ਉਹ ਬਠਿੰਡਾਂ ਤੋਂ ਦੋ ਵਾਰ ਜਿੱਤ ਹਾਸਲ ਕਰ ਚੁੱਕੇ ਹਨ।